ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ
Friday, Aug 07, 2020 - 03:12 PM (IST)
GIC (Guaranteed Investment Certificate) ਇੱਕ ਅਜਿਹੀ ਬੈਂਕਿੰਗ ਸਕੀਮ ਹੈ, ਜਿਹੜੀ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚ ਕੇ ਪੜ੍ਹਨ ਵੇਲੇ ਆਰਥਿਕ ਬੇਫਿਕਰੀ ਦਿੰਦੀ ਹੈ। ਵਿਦਿਆਰਥੀ ਨੇ ਕੈਨੇਡਾ ਜਾਣ ਤੋਂ ਪਹਿਲਾਂ ਘੱਟੋ-ਘੱਟ 10,000 ਕਨੇਡੀਅਨ ਡਾਲਰ ਕੈਨੇਡਾ ਦੀ ਬੈਂਕ ‘ਚ ਆਨਲਾਈਨ ਖਾਤਾ ਖੋਲ੍ਹ ਕੇ ਜਮਾਂ ਕਰਵਾਉਣੇ ਹੁੰਦੇ ਹਨ। ਇਸ ਬਦਲੇ ਬੈਂਕ ਵੱਲੋਂ 150 ਡਾਲਰ ਤੋਂ 200 ਡਾਲਰ ਤੱਕ ਦੀ ਫੀਸ ਵਸੂਲੀ ਜਾਂਦੀ ਹੈ ਜਦਕਿ ਆਨਲਾਈਨ ਤਰੀਕੇ ਨਾਲ ਪੈਸੇ ਕੈਨੇਡਾ ਟਰਾਂਸਫਰ ਕਰਨ ‘ਤੇ 25 ਡਾਲਰ ਤੋਂ 30 ਡਾਲਰ ਤੱਕ ਦਾ ਖਰਚਾ ਆ ਜਾਂਦਾ ਹੈ। ਇਸ ਤਰ੍ਹਾਂ ਵਿਦਿਆਰਥੀ ਨੂੰ ਕੁੱਲ੍ਹ 10,230 ਕੈਨੇਡੀਅਨ ਡਾਲਰ ਦੇ ਕਰੀਬ ਰਕਮ ਭੇਜਣੀ ਪੈਂਦੀ ਹੈ।
ਵਿਦਿਆਰਥੀ ਨੂੰ ਕੈਨੇਡਾ ਪਹੁੰਚ ਕੇ ਬੈਂਕ ਖਾਤਾ ਖੁਲ੍ਹਵਾਉਣ ਵੇਲੇ 2000 ਡਾਲਰ ਰਕਮ ਮਿਲ ਜਾਂਦੀ ਹੈ ਜਦਕਿ ਬਾਕੀ 8000 ਡਾਲਰ ਉਸਨੂੰ ਬਰਾਬਰ 10 ਜਾਂ 12 ਕਿਸ਼ਤਾਂ ‘ਚ ਮਿਲਦੇ ਰਹਿੰਦੇ ਹਨ। ਵਿਦਿਆਰਥੀ ਦੇ ਖਾਤੇ ‘ਚ ਹਰ ਮਹੀਨੇ ਦੀ 10 ਤਾਰੀਕ ਤੱਕ ਜੀ.ਆਈ.ਸੀ. ਦੀ ਕਿਸ਼ਤ ਆ ਜਾਂਦੀ ਹੈ, ਜਿਸ ਨਾਲ ਵਿਦਿਆਰਥੀ ਆਪਣੇ ਕਮਰੇ ਦਾ ਕਿਰਾਇਆ ਤੇ ਕਰਿਆਨਾ ਆਦਿ ਖਰੀਦ ਲੈਂਦਾ ਹੈ। ਇਸ ਤਰਾਂ ਉਹਦਾ ਇੱਕ ਸਾਲ ਸੌਖਾ ਲੰਘ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ
ਕੈਨੇਡਾ ‘ਚ ਇਹ ਬੈਂਕਾਂ ਦਿੰਦੀਆਂ ਹਨ ਜੀ.ਆਈ.ਸੀ. ਸਰਟੀਫਿਕੇਟ
• Bank of Beijing
• Bank of China
• Bank of Montreal
• Bank of Xian Co. Ltd.
• Canadian Imperial Bank of Commerce (CIBC)
• Desjardins
• Habib Canadian Bank
• HSBC Bank of Canada
• ICICI Bank
• Industrial and Commercial Bank of China
• RBC Royal Bank
• SBI Canada Bank
• Scotiabank
ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ
ਐੱਸ.ਡੀ.ਐਸ. ਵੀਜ਼ੇ ਲਈ ਲਾਜ਼ਮੀ ਹੈ ਜੀ.ਆਈ.ਸੀ.
ਭਾਰਤ ਉਨ੍ਹਾਂ ਸੱਤ ਦੇਸ਼ਾਂ ਦੀ ਸੂਚੀ ‘ਚ ਆਉਂਦਾ ਹੈ, ਜਿਨ੍ਹਾਂ ਨੂੰ ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟਰੀਮ ਦੀ ਸ਼੍ਰੇਣੀ ‘ਚ ਰੱਖਿਆ ਹੋਇਆ ਹੈ। ਇਸ ਲਈ ਜਿਹੜੇ ਬੱਚੇ ਐੱਸ.ਡੀ.ਐੱਸ. ਸਟਰੀਮ ‘ਚ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਜੀ.ਆਈ.ਸੀ. ਸਰਟੀਫਿਕੇਟ (ਇਨਵੈਸਟਮੈਂਟ ਡਾਇਰੈਕਸ਼ਨ) ਹਾਸਲ ਕਰਨਾ ਲਾਜ਼ਮੀ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਇਲੈਟਸ ਦੇ ਚਾਰੋਂ ਮਡਿਊਲਾਂ ‘ਚ 6-6 ਬੈਂਡ ਹਾਸਿਲ ਕੀਤੇ ਹੋਣ, ਇਕ ਸਾਲ ਦੀ ਫੀਸ ਭਰੀ ਹੋਵੇ ਤੇ ਇੱਕ ਸਾਲ ਲਈ ਜੀ.ਆਈ.ਸੀ. ਸਰਟੀਫਿਕੇਟ ਹਾਸਲ ਕੀਤਾ ਹੋਵੇ, ਉਹੀ ਐੱਸ.ਡੀ.ਐੱਸ. ਸਟਰੀਮ ਤਹਿਤ ਅਪਲਾਈ ਕਰ ਸਕਦੇ ਹਨ।
ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ
ਕਿਵੇਂ ਖੁੱਲ੍ਹਦਾ ਹੈ ਜੀ.ਆਈ.ਸੀ. ਖਾਤਾ
ਭਾਵੇਂ 13 ਬੈਂਕਾਂ ਨੂੰ ਜੀ.ਈ.ਸੀ. ਤਹਿਤ ਸੇਵਾਵਾਂ ਮੁਹੱਈਆ ਕਰਨ ਦੇ ਅਧਿਕਾਰ ਮਿਲੇ ਹੋਏ ਹਨ ਪਰ ਭਾਰਤ ਦੇ ਵਿਦਿਆਰਥੀਆਂ ਤੇ ਵੀਜ਼ਾ ਮਾਹਿਰਾਂ ਵੱਲੋਂ Scotia Bank ਅਤੇ ICICI ਬੈਂਕਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। Scotia Bank ਦੇ ਹੇਠ ਲਿਖੇ ਲਿੰਕ ‘ਤੇ ਜਾ ਕੇ ਆਪਣਾ ਜੀ. ਆਈ. ਸੀ. ਖਾਤਾ ਖੋਲ੍ਹਿਆ ਜਾ ਸਕਦਾ ਹੈ:-
https://startright.scotiabank.com/student-gic.html
ਪਹਿਲੇ ਸਟੈਪ ‘ਚ ਕਿਸ ਦੇਸ਼ ਤੋਂ ਤੁਸੀਂ ਕੈਨੇਡਾ ਜਾ ਰਹੇ ਹੋਂ ਉਸਦੀ ਚੋਣ ਕਰਕੇ Apply Now ‘ਤੇ ਜਾਣਾ ਹੁੰਦਾ ਹੈ। ਉਸਤੋਂ ਬਾਅਦ ਅਗਲੇ ਸਟੈੱਪ ‘ਚ ਆਪਣਾ ਵੇਰਵਾ, ਅਗਲੇ ਸਟੈੱਪਾਂ ‘ਚ ਪਾਸਪੋਰਟ ਦਾ ਵੇਰਵਾ ਅਤੇ ਕਾਲਜ ਦਾ ਵੇਰਵਾ ਭਰ ਕੇ ਆਪਣੀ ਅਰਜੀ submit ਕਰਨੀ ਹੁੰਦੀ ਹੈ। ਇਸ ਬਾਰੇ ਸਟੈੱਪਵਾਰ ਫਾਰਮ ਭਰਨ ਲਈ ਯੂ-ਟਿਊਬ ਤੋਂ ਵੀਡੀਉ ਵੇਖ ਕੇ ਨਾਲ-ਨਾਲ ਭਰ ਕੇ ਆਪਣੀ ਅਰਜੀ submit ਕੀਤੀ ਜਾ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਸਭ ਤੋਂ ਜਰੂਰੀ ਹੈ ਈ-ਮੇਲ ਅਡਰੈੱਸ
ਈ-ਮੇਲ ਅਡਰੈੱਸ ਗਲਤ ਹੋਣ ਜਾਂ ਸਪੈਲਿੰਗਾਂ ਦੀ ਗਲਤੀ ਨਾਲ ਕੀਤੇ ਕਰਾਏ ‘ਤੇ ਪਾਣੀ ਫਿਰ ਸਕਦਾ ਹੈ। ਇਸਦੇ ਨਾਲ ਹੀ ਇਸ ਈਮੇਲ ਨੂੰ ਅਰਜੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕੰਪਿਊਟਰ/ਲੈਪਟਾਪ ‘ਚ ਖੋਲ੍ਹ ਕੇ ਰੱਖਣਾ ਹੁੰਦਾ ਹੈ। ਤੁਹਾਡੀ ਈ-ਮੇਲ ‘ਚ Secure Login ਦਾ ਲਿੰਕ ਤੇ ਆਰਜੀ ਪਾਸਵਰਡ ਆਉਂਦਾ ਹੈ।
Secure Login ਵਾਲੀ ਈਮੇਲ ਖੋਲ੍ਹ ਕੇ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰਨਾ ਹੁੰਦਾ ਹੈ। ਇਹ ਈ-ਮੇਲ ਆਉਣ ‘ਚ 10 ਮਿੰਟ ਤੋਂ 30 ਮਿੰਟ ਤੱਕ ਦਾ ਸਮਾਂ ਲੱਗ ਸਕਦਾ ਹੈ। ਲਿੰਕ ‘ਤੇ ਕਲਿੱਕ ਕਰਨ ਨਾਲ ਨਵਾਂ ਟੈਬ ਖੁੱਲ੍ਹ ਜਾਂਦਾ ਹੈ, ਜਿਥੇ ਬੈਂਕ ਦਾ secure Login ਖੁੱਲ੍ਹਦਾ ਹੈ।
ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ
ਇਸ secure Login ‘ਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਦੁਬਾਰਾ ਫਿਰ ਤੁਹਾਡੀ ਆਪਣੀ ਈਮੇਲ ‘ਤੇ ਆਰਜੀ ਪਾਸਵਰਡ ਆਉਂਦਾ ਹੈ। ਇਹ ਪਾਸਵਰਡ ਭਰ ਕੇ ਆਪਣਾ ਨਵਾਂ ਪਾਸਵਰਡ ਰੱਖਣਾ ਹੁੰਦਾ ਹੈ। ਇਹ ਪਾਸਵਰਡ ਰੱਖਣ ਲੱਗਿਆਂ ਸਪੈਸ਼ਲ ਕਰੈਕਟਰ ਤੇ ਅੰਗਰੇਜ਼ੀ ਦੇ ਵੱਡੇ-ਛੋਟੇ ਅੱਖਰ ਮਿਲਾ ਕੇ ਰੱਖਣਾ ਪੈਂਦਾ ਹੈ ਤਾਂ ਜੋ ਪਾਸਵਰਡ ਕਿਸੇ ਹੋਰ ਤੋਂ ਤੁੱਕੇ ਨਾਲ ਨਾ ਖੁੱਲ੍ਹ ਸਕੇ। ਇਸ ਤੋਂ ਇਲਾਵਾ ਕੁਝ ਸਕਿਊਰਿਟੀ ਸਵਾਲ ਵੀ ਪੁੱਛੇ ਜਾਂਦੇ ਹਨ, ਜਿਨ੍ਹਾਂ ਦੇ ਜਵਾਬ ਅਤੇ ਪਾਸਵਰਡ ਆਪਣੀ ਨਿੱਜੀ ਡਾਇਰੀ ‘ਚ ਨੋਟ ਕਰਕੇ ਰੱਖ ਲੈਣਾ ਚਾਹੀਦਾ ਹੈ।
ਖਾਤਾ ਖੁੱਲ੍ਹਣ ਦੇ ਬਾਅਦ 48 ਘੰਟੇ ਦੇ ਅੰਦਰ-ਅੰਦਰ ਬੈਂਕ ਵੱਲੋਂ Secure Login ਵਿੱਚ ਬੈਂਕ ਖਾਤੇ ਦੀ ਉਹ ਸਾਰੀ ਡਿਟੇਲ ਭੇਜੀ ਜਾਂਦੀ ਹੈ, ਜਿਸ ਰਾਹੀਂ ਬੈਂਕ ਨੂੰ ਜੀ.ਆਈ.ਸੀ. ਦੇ ਫੰਡ ਜਾਣੇ ਹੁੰਦੇ ਹਨ। ਇਹ ਡਿਟੇਲ ਕਾਪੀ ਕਰਕੇ ਆਪਣੀ ਬੈਂਕ ਜਾਂ ਏਜੰਸੀ ਨੂੰ ਦੇਣੀ ਹੁੰਦੀ ਹੈ, ਜਿਸਨੇ ਵਿਦਿਆਰਥੀ ਦੀ ਫੀਸ ਭੇਜਣੀ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ
ਫੰਡ ਭੇਜਣ ਤੋਂ 10 ਦਿਨਾਂ ਅੰਦਰ Secure Login ਵਿੱਚ ਜੀ.ਆਈ.ਸੀ. ਸਰਟੀਫਿਕੇਟ ਜਾਂ Investment Directions ਦੀ ਈਮੇਲ ਆ ਜਾਂਦੀ ਹੈ। ਇਸਨੂੰ ਡਾਊਨਲੋਡ ਕਰਕੇ ਵੀਜ਼ਾ ਅਰਜੀ ਦੇ ਨਾਲ ਲਗਾਉਣਾ ਹੁੰਦਾ ਹੈ। ਇਸ ਦੀਆਂ ਵੱਧ ਕਾਪੀਆਂ ਕਰਕੇ ਸਾਂਭ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ ‘ਚ ਕੰਮ ਆ ਸਕਣ। ICICI ਬੈਂਕ ਦੀ ਜੀ.ਆਈ.ਸੀ. ਖੋਲ੍ਹਣ ਦੀ ਪ੍ਰਕਿਰਿਆ ਵੀ ਇਸੇ ਨਾਲ ਰਲਦੀ ਮਿਲਦੀ ਹੈ।