ਕੀ ਹੁੰਦਾ ਹੈ ਤਣਾਅ

07/14/2020 4:20:10 PM

ਹਰਪ੍ਰੀਤ ਕੌਰ, ਹਿੰਦੀ ਅਧਿਆਪਕ
90410-73310

ਤਣਾਅ ਇੱਕ ਅਜਿਹਾ ਅਹਿਸਾਸ ਜਾਂ ਸਰੀਰਕ ਪਰੇਸ਼ਾਨੀ ਹੈ, ਜਿਸ ਵਿਚ ਮਨੁੱਖ ਸੁਖਾਵਾਂ ਮਹਿਸੂਸ ਨਹੀਂ ਕਰਦਾ। ਕੋਈ ਵੀ ਕੰਮ, ਵਸਤੂ ਜਾਂ ਸੋਚ, ਜਿਹੜੀ ਸਾਨੂੰ ਮਾਨਸਿਕ ਪਰੇਸ਼ਾਨੀ, ਗੁੱਸਾ ਜਾਂ ਘਬਰਾਹਟ ਦੀ ਹਾਲਤ ਵਿਚ ਲੈ ਜਾਵੇ, ਤਣਾਅ ਪੈਦਾ ਕਰਦੀ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਤਣਾਅ ਨੇ ਮਨੁੱਖੀ ਜੀਵਨ ਦੁਆਲੇ ਘੇਰਾ ਪਾ ਰੱਖਿਆ ਹੈ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਤਣਾਅ ਦੇ ਮੁੱਖ ਕਾਰਨ ਕਿਸੇ ਆਪਣੇ ਦਾ ਸਦੀਵੀਂ ਵਿਛੋੜਾ, ਤਲਾਕ, ਨੌਕਰੀ ਦਾ ਚੱਲੇ ਜਾਣਾ, ਪੈਸੇ ਜਾਂ ਖਰਚੇ ਸਬੰਧੀ ਪ੍ਰੇਸ਼ਾਨੀ, ਬੀਮਾਰੀ ਜਾਂ ਭਾਵਨਾਤਮਕ ਸਮੱਸਿਆਵਾਂ ਆਦਿ ਹੁੰਦੇ ਹਨ। ਤਣਾਅ ਦੇ ਕੁੱਝ ਖਾਸ ਲੱਛਣ ਹਨ। ਜਿਵੇਂ ਕਿ ਸਿਰਦਰਦ, ਪੇਟ ਦਾ ਖਰਾਬ ਹੋਣਾ, ਜੀਅ ਕੱਚਾ ਹੋਣਾ, ਮਾਸਪੇਸ਼ੀਆਂ ਵਿਚ ਖਿਚਾਅ ਅਤੇ ਦਰਦ ਹੋਣਾ, ਛਾਤੀ ਵਿਚ ਦਰਦ, ਨੀਂਦ ਨਾ ਆਉਣਾ, ਸਰੀਰਕ ਸਬੰਧਾਂ ਦੀ ਇੱਛਾ ਦਾ ਘੱਟ ਜਾਣਾ ਆਦਿ। ਜੇਕਰ ਤੁਸੀਂ ਤਣਾਅ ਵਿਚ ਹੋ, ਤਾਂ ਤੁਹਾਨੂੰ ਇਹ ਲੱਛਣ ਅਕਸਰ ਹੁੰਦੇ ਹਨ।

ਕਣਕ ਉਤਪਾਦਨ ਦੇ ਮਾਮਲੇ ''ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)

ਤਣਾਅ ਮੁਕਤ ਜੀਵਨ ਜਿਊਣ ਲਈ ਸਾਨੂੰ ਆਪਣਾ ਰਹਿਣ ਸਹਿਣ, ਖਾਣ-ਪੀਣ ਅਤੇ ਸੋਚਣ ਦਾ ਢੰਗ ਬਦਲਣ ਦੀ ਲੋੜ ਹੈ। ਮਸ਼ਹੂਰ ਪੰਜਾਬੀ ਲੇਖਿਕਾ ਦਲੀਪ ਕੋਰ ਟਿਵਾਣਾ ਜੀ ਨੇ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਇੱਕ ਮੈਗਜੀਨ ਦੀ ਸੰਪਾਦਕ ਲਈ ਚੁਣਿਆ ਗਿਆ ਤਾਂ ਉਹ ਦੁਚਿੱਤੀ ਵਿਚ ਪੈ ਗਏ। ਉਨ੍ਹਾਂ ਨੇ ਆਪਣੇ ਮਾਤਾ ਜੀ ਤੋਂ ਸਲਾਹ ਪੁੱਛੀ ਕਿ ਕੀ ਉਹ ਹੁਣ ਕੀ ਕਰਨ। ਉਥੋਂ ਦਾ ਇੱਕ ਪੋਂਡ 80 ਰੁਪਏ ਦੇ ਬਰਾਬਰ ਹੈ ਤਾਂ ਉਨ੍ਹਾਂ ਦੀ ਮਾਤਾ ਜੀ ਨੇ ਜਵਾਬ ਦਿੱਤਾ ਕਿ ਰੋਟੀਆਂ ਤਾਂ ਭੁੱਖ ਦੇ ਹਿਸਾਬ ਨਾਲ ਹੀ ਖਾਧੀਆਂ ਜਾਂਦੀਆਂ ਹਨ। ਬੇਸ਼ੱਕ ਬਹੁਤੇ ਪਕਵਾਨ ਪਏ ਹੋਣ। ਦਲੀਪ ਕੌਰ ਜੀ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਅਤੇ ਪੰਜਾਬ ਵਿਚ ਹੀ ਰਹਿਣ ਦਾ ਫੈਸਲਾ ਕੀਤਾ।

ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖ਼ੂਬਸੂਰਤੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

ਸਾਡੀਆਂ ਬੇਹਿਸਾਬ ਵੱਧਦੀਆਂ ਥੋੜਾਂ ਅਤੇ ਇੱਛਾਵਾਂ ਸਾਡੇ ਤਣਾਅ ਦਾ ਮੁੱਖ ਕਾਰਨ ਹਨ। ਅਸੀਂ ਜ਼ਿੰਦਗੀ ਜਿਊਣ ਵੱਲ ਘੱਟ ਅਤੇ ਸੁੱਖ ਸਹੂਲਤਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ। ਇਹੀ ਸਾਡੀ ਸਮਸਿਆਵਾਂ ਦੀ ਜੜ੍ਹ ਹੈ। ਤਣਾਅ ਮੁਕਤ ਰਹਿਣ ਲਈ ਸਾਨੂੰ ਫੁਰਸਤ ਦਾ ਸਮਾਂ ਕੱਢ ਕੇ ਕਿਤਾਬਾਂ ਪੜ੍ਹਨ, ਸਾਧਨਾ ਕਰਨ ਜਾਂ ਯੋਗ ਕਰਨ ਵੱਲ ਧਿਆਨ ਦੇਣਾ ਪਵੇਗਾ। ਲੰਬੇ-ਲੰਬੇ ਸਾਹ ਲੈਣਾ ਤਣਾਅ ਸ਼ਕਤੀ ਦਾ ਸਭ ਤੋਂ ਅਸਾਨ ਤਰੀਕਾ ਹੈ। ਆਓ ਰੱਜ ਕੇ ਜੀਵੀਏ ਅਤੇ ਆਨੰਦ ਮਾਣੀਏ।

15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ

ਜ਼ਿੰਦਗੀ ਦੁਬਾਰਾ ਨਹੀਂ ਮਿਲਣੀ
ਆਓ ਇਸ ਨੂੰ ਜੀਅ ਭਰ ਕੇ ਜੀਅ ਲਈਏ।


rajwinder kaur

Content Editor

Related News