ਕੀਮਤ ਅਦਾ ਕਰੋ ਅਤੇ ਸਿੱਖੋ ਸਮਾਰਟਫੋਨ ਦੀ ਆਦਤ ਤੋਂ ਬਚਣਾ

06/23/2020 10:59:24 AM

ਆਧੁਨਿਕ ਜੀਵਨ ਨੇ ਸਾਨੂੰ ਦੁਨੀਆ ਨਾਲ ਜੋੜਿਆ ਹੈ ਪਰ ਇਹ ਇੰਨੀ ਜ਼ਿਆਦਾ ਭਟਕਣਾ ਵੀ ਪ੍ਰਦਾਨ ਕਰਦਾ ਹੈ ਕਿ ਕੰਮ 'ਤੇ ਧਿਆਨ ਕੇਂਦਰਤ ਕਰਨਾ ਮੁਸ਼ਕਲ ਹੋ ਸਕਦਾ ਹੈ। ਨਿਉਯਾਰਕ ਦਾ ਸਟਾਰਟਅੱਪ ਕੇਵਡੇ ਲੋਕਾਂ ਨੂੰ ਫਿਰ ਤੋਂ ਧਿਆਨ ਕੇਂਦਰਤ ਕਰਨ ਦੇ ਤਰੀਕੇ ਸਿਖਾਉਣੇ ਚਾਹੁੰਦਾ ਹੈ। 

ਠੀਕ ਹੈ, ਚਲੋ ਚਲਦੇ ਹਾਂ ਕੰਮ ਸ਼ੁਰੂ ਕਰਦੇ ਹਾਂ ਪਰ ਇਕ ਪਲ ਰੁਕੋ। ਇਥੇ ਇਕ ਸਮਾਚਾਰ ਆਈਟਮ ਹੈ, ਤੁਸੀ ਬਸ ਇਸਦੀ ਜਾਂਚ ਕਰਨੀ ਹੈ। ਓਹ, ਪੰਜ ਹੋਰ ਨਵੇਂ ਫੇਸਬੁਕ ਮੈਸੇਜਿਸ। ਤੁਹਾਡਾ ਫੋਨ ਬਾਈਬਰੇਟ ਕਰਦਾ ਰਹਿੰਦਾ ਹੈ, ਇਹ ਬੰਦ ਨਹੀਂ ਹੁੰਦਾ। 

ਸਮਾਂ ਉੱਡਦਾ ਰਹਿੰਦਾ ਹੈ ਅਤੇ ਕੁਝ ਕੰਮ ਕਰਨ ਲਈ ਸਾਡੇ ਇਰਾਦਿਆਂ ਦੇ ਬਾਵਜੂਦ ਅਸਲ 'ਚ ਆਧੁਨਿਕ ਦੁਨੀਆ ਸਾਨੂੰ ਆਪਣੀ ਪਕੜ 'ਚ ਬਣਾਈ ਰੱਖਦੀ ਹੈ। ਇਹ ਉਹ ਜਗ੍ਹਾ ਹੈ, ਜਿਥੇ ਨਿਊਯਾਰਕ ਸਾਟਰਟਅਪ ਕੇਵਡੇ ਦਾ ਪ੍ਰਵੇਸ਼ ਹੁੰਦਾ ਹੈ। ਇਸ ਦੇ ਸਹਿ-ਸੰਸਥਾਪਕ ਜੇਕ ਕਾਹਾਨਾ ਦੱਸਦੇ ਹਨ, ''ਅਸੀਂ ਦੁਨੀਆ ਨੂੰ ਇਹ ਸਿਖਾਉਣ ਲਈ ਕੇਵਡੇ ਬਣਾਇਆ ਕਿ ਕਿਵੇਂ ਧਿਆਨ ਕੇਂਦਰਿਤ ਕਰਨਾ ਹੈ।'' ਮਿਡਟਾਊਨ ਮੈਨਹੱਟਨ 'ਚ ਇਕ ਦਫਤਰ ਦੀ ਇਮਾਰਤ ਦੀ 9ਵੀਂ ਮੰਜ਼ਿਲ 'ਤੇ ਧਾਤੂ ਦੇ ਇਕ ਡੈਸਕ ਦੇ ਚਾਰੇ ਪਾਸੇ ਪੰਜ ਮਰਦ ਅਤੇ 15 ਔਰਤਾਂ ਇਕ ਗੋਲਾਕਾਰ ਬਣਾ ਕੇ ਬੈਠੀਆਂ ਹਨ। ਕਾਹਾਨਾ ਦਾ ਪਹਿਲਾ ਨਿਰਦੇਸ਼ ਆਪਣੇ ਸੈੱਲ ਫੋਨ ਡੈਸਕ 'ਤੇ ਰੱਖ ਦਿਓ। ਉਹ ਕੁਝ ਸਮੇਂ ਲਈ ਉਥੇ ਰਹਿਣਗੇ। 

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਕਹਾਨਾ ਕਹਿੰਦੇ ਹਨ, ''ਸਾਡੇ ਸਮਾਰਟਫੋਨ ਸਿਰਫ ਸਾਨੂੰ ਸੁਸਤ ਬਣਾਉਂਦੇ ਹਨ। ''ਉਹ ਰੋਜ਼ਾਨਾ 80 ਵਾਰ ਅਨਲਾਕ ਹੁੰਦੇ ਹਨ, ਡਿਸਪਲੇ ਨੂੰ ਹਾਜ਼ਾਰਾਂ ਵਾਰ ਟਚ ਕੀਤਾ ਜਾਂਦਾ ਹੈ। 

ਕਾਹਾਨਾ ਦੱਸਦੇ ਹਨ ਕਿ ਲੋਕ ਆਮਤੌਰ  'ਤੇ 40 ਸੈਕੰਡ ਲਈ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਦੇ ਹਨ, ਜਦੋਂ ਤਕ ਕਿ ਉਹ ਫਿਰ ਤੋਂ ਘਬਰਾ ਨਾ ਜਾਣ ਜਾਂ ਉਨ੍ਹਾਂ ਦਾ ਧਿਆਨ ਭੰਗ ਨਾ ਹੋ  ਜਾਵੇ। ''ਇਹ ਰਸਤਾ ਢਿੱਲੇ ਕੰਮ ਵਲ ਜਾਂਦਾ ਹੈ।'' ਇਨ੍ਹਾਂ ਹਾਲਾਤਾਂ 'ਚ ਤੁਸੀ ਕਦੇ ਵੀ ਇਕ ਪੁਸਤਕ ਲਿਖਣ, ਇਕ ਪਾਡਕਾਸਟ ਦਾ ਨਿਰਮਾਣ ਕਰਨ ਲਈ ਨਵੀਂ ਮੁਹਿੰਮ ਡਿਜ਼ਾਈਨ ਕਰਨ ਲਈ ਲੰਬੇ ਸਮੇਂ ਤਕ ਧਿਆਨ ਕੇਂਦਰਿਤ ਨਹੀਂ ਕਰ ਸਕੋਗੇ, ਜਾਂ ਇਕ ਨਵੀਂ ਕੰਪਨੀ ਸਥਾਪਤ ਕਰਨ ਲਈ ਜਿਵੇਂ ਕਿ ਕਾਹਾਨਾ  ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕੀਤਾ।

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਕੁਝ ਸਾਲ ਪਹਿਲਾਂ ਡਿਜ਼ਾਈਨਰ ਕਾਹਾਨਾ ਅਤੇ ਉਨ੍ਹਾਂ ਦੇ ਸਹਿ-ਸੰਸਥਾਪਕ ਜੇਰੇਮੀ ਰੇਡਲੀਫ ਅਤੇ ਮੌਲੀ ਸੋਨਸਟੇਂਗ ਨੂੰ ਅਹਿਸਾਸ ਹੋਇਆ ਕਿ ਉਹ ਕਿੰਨੇ ਵਧ ਉਤਪਾਦਕ ਹੋ ਸਕਦੇ ਹਨ, ਜੇਕਰ ਖੁਦ ਨੂੰ ਡਿਜੀਟਲ ਦੁਨੀਆ ਦੇ ਲਾਲਚ  ਤੋਂ ਦੂਰ ਰੱਖਦੇ ਹੋ, ਜਿਵੇਂ ਕਿ ਇਕ 'ਗੁਫਾ' ਦੇ ਅੰਦਰ ਹੋਣਾ। ਇਸ ਲਈ 2017 'ਚ  ਉਨ੍ਹਾਂ ਨੇ ਆਪਣਾ ਪਹਿਲਾ 'ਕੇਵਡੇ' ਸੈਸ਼ਨ ਆਯੋਜਿਤ ਕੀਤਾ। ਜਰਮਨ ਮਨੋਵਿਗਿਆਨਕ ਟਿਮ ਹੇਜਮੈਨ ਦੇ ਅਨੁਸਾਰ ਕੰਮ 'ਚ ਧਿਆਨ ਭਟਕਣ ਦੀ ਸਮੱਸਿਆ ਸਮਾਰਟਫੋਨ ਦੀ ਖੋਜ ਦੇ ਨਾਲ ਵਧ ਗਈ ਹੈ। ਇਸ ਦਾ ਸੰਬੰਧ ਸਮਾਜਿਕ ਸੰਪਰਕਾਂ ਲਈ ਮਨੁੱਖ ਦੀ ਲੋੜ ਦੇ ਨਾਲ ਹੈ। ''ਜੇਕਰ ਡਾਕੀਆ ਦਿਨ 'ਚ ਤਿੰਨ ਵਾਰ ਆਉਂਦਾ ਹੈ ਤਾਂ ਮੈਂ ਦਿਨ 'ਚ ਦੋ ਵਾਰ ਆਪਣੇ ਮੇਲ ਬਾਕਸ ਦੀ ਜਾਂਚ ਵੀ ਕਰਾਂਗਾ। ਇਸ ਤਰ੍ਹਾਂ ਦੀਆਂ ਚੀਜ਼ਾਂ ਮਹਾਨ ਟ੍ਰਿਗਰ ਹਨ।''ਪਰ ਇਸ ਤਰ੍ਹਾਂ ਦੇ ਪ੍ਰਭਾਵ ਇਕਾਗਰਤਾ 'ਚ  ਜਲਦੀ ਰੁਕਾਵਟ ਪਾਉਂਦੇ ਹਨ। 

ਹਰੇਕ ਕੇਵਡੇ ਸੈਸ਼ਨ ਦੀ ਲਾਗਤ 25  ਡਾਲਰ ਹੈ ਪਰ ਸਸਤੀ ਦਰ ਦੇ ਵੀ ਕਈ ਪੈਕੇਜ ਹੈ ਅਤੇ ਇਕ ਮਹੀਨਾਵਾਰ ਫਲੈਟ ਦਰ 99 ਡਾਲਰ ਹੈ। 40 ਤੋਂ 45 ਮਿੰਟ ਦੇ ਕੰਮ ਦੇ ਪਹਿਲੇ ਪੜਾਅ ਤੋਂ ਬਾਅਦ ਕਾਹਾਨਾ ਇਕ ਛੋਟੀ ਘੰਟੀ ਵਜਾਉਂਦੇ ਹਨ, ਜੋ ਪੰਜ ਮਿੰਟ ਦੇ ਬ੍ਰੇਕ ਦਾ ਸੰਕੇਤ ਹੈ। ਹੁਣ ਹਰ ਕੋਈ ਸਟ੍ਰੈਚ ਕਰਨਾ ਸ਼ੁਰੂ ਕਰਦਾ ਹੈ, ਜਿਸ ਤੋਂ ਬਾਅਦ ਇਕ ਛੋਟਾ ਟਾਸਕ ਹੁੰਦਾ ਹੈ — ਇਕ ਅਜਨਬੀ ਨਾਲ ਗੱਲ ਕਰਨਾ ਕਿ ਤੁਹਾਨੂੰ ਆਪਣੇ ਕੰਮ ਬਾਰੇ ਕੀ ਪਸੰਦ ਹੈ। ਇਹ ਅਸਲ 'ਚ ਇਕ ਸੌਖੀ ਧਾਰਨਾ ਹੈ, ਬਾਕੀ ਦੁਨੀਆ ਤੋਂ ਦੂਰ ਅਤੇ ਸਿਰਫ ਆਪਣੇ ਟੀਚੇ 'ਤੇ ਧਿਆਨ ਕੇਂਦਰਿਤ ਕਰਨਾ।

ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ


rajwinder kaur

Content Editor

Related News