ਕੀ ਘੁਰਾੜੇ ਤੁਹਾਡੀ ਸੈਕਸ ਲਾਈਫ ਨੂੰ ਬਰਬਾਦ ਕਰ ਰਹੇ ਹਨ, ਤਾਂ ਪੜ੍ਹੋ ਇਹ ਖ਼ਬਰ
Sunday, Jul 19, 2020 - 01:59 PM (IST)
ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਨੂੰ ਸੌਦੇ ਸਮੇਂ ਘੁਰਾੜੇ ਮਾਰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਘੁਰਾਣੇ ਕਿਉਂ ਅਤੇ ਕਿਵੇਂ ਆਉਂਦੇ ਹਨ? ਸਾਹ ਲੈਂਦੇ ਸਮੇਂ ਤੁਹਾਡੀ ਜੀਭ, ਗਲੇ, ਨੱਕ ਜਾਂ ਮੂੰਹ ਅੰਦਰੇ ਹੋਰ ਅੰਗਾਂ ’ਚ ਕੰਪਨ ਹੋਣ ਕਾਰਨ ਤੁਹਾਨੂੰ ਘਰਾੜੇ ਆਉਂਦੇ ਹਨ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਤੁਹਾਡੇ ਸਰੀਰ ਦੇ ਇਹ ਹਿੱਸੇ ਸੌਦੇ ਸਮੇਂ ਆਰਾਮ ਵਿਚ ਅਤੇ ਸੁੰਗੜੇ ਹੋਏ ਹੁੰਦੇ ਹਨ। ਜਿਸ ਕਾਰਨ ਤੁਹਾਨੂੰ ਸਾਹ ਇਕ ਰੁਕਾਵਟ ਨਾਲ ਆਉਂਦਾ ਹੈ। ਕਈ ਵਾਰ ਘੁਰਾਣੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਵੀ ਆ ਜਾਂਦੇ ਹਨ, ਜਿਸ ਕਾਰਨ ਤੁਹਾਡੇ ਸਾਥੀ ਨੂੰ ਤੁਹਾਡੇ ਨਾਲ ਸੌਣ ਵਿਚ ਮੁਸ਼ਕਲ ਹੁੰਦੀ ਹੈ।
ਆਪਣੇ ਪਿਆਰ ਭਰੇ ਰਿਸ਼ਤੇ ਨੂੰ ਕਾਇਮ ਰੱਖਣ ਅਤੇ ਸੈਕਸ ਲਾਈਫ ਨੂੰ ਜੇਕਰ ਤੁਸੀਂ ਬਰਕਰਾਰ ਰੱਖਣਾ ਚਾਹੁੰਦੋ ਹੋ ਤਾਂ ਇਕ ਹੱਲ ਹੈ, ਜੋ ਤੁਸੀਂ ਅਜ਼ਮਾ ਸਕਦੇ ਹੋ। ਉਹ ਹੱਲ ਇਹ ਹੈ ਕਿ ਤੁਸੀਂ ਰਾਤ ਦੇ ਸਮੇਂ ਪਿੱਠ ਦੀ ਬਜਾਏ ਇਕ ਪਾਸੇ ਨੂੰ ਸੌਂਵੋ। ਸਿਰਫ 24 ਫੀਸਦੀ ਮਹਿਲਾਵਾਂ ਦੀ ਤੁਲਣਾ ’ਚ 40 ਫੀਸਦੀ ਮਰਦ ਘੁਰਾਣੇ ਮਾਰਦੇ ਹਨ। ਅਜਿਹਾ ਹੋਣ ਦੇ ਕਾਰਨਾਂ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾਂ ਰਹੇ ਹਾਂ...
ਜਾਣੋ ਘੁਰਾਣੇ ਆਉਣ ਦੇ ਕਿਹੜੇ ਕਾਰਨ ਹਨ...
ਜ਼ਿਆਦਾ ਉਮਰ ਹੋ ਜਾਣਾ
ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਮੂੰਹ ਅਤੇ ਗਲੇ ਦੀਆਂ ਮਾਸਪੇਸ਼ੀਆਂ ਦਾ ਤਣਾਓ ਘੱਟ ਹੋਣਾ ਸਾਹ ਲੈਣ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਘੁਰਾੜਿਆਂ ਦਾ ਇਕ ਮਹੱਤਵਪੂਰਨ ਅਨੁਪਾਤ 58 ਫੀਸਦੀ, 50 ਅਤੇ 59 ਸਾਲ ਦੀ ਉਮਰ ਦੇ ਵਿਚਕਾਰ ਹੈ।
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਆਦਾ ਭਾਰ ਹੋਣਾ
ਗਰਦਨ ’ਤੇ ਫੈਟੀ ਟਿਸ਼ੂ ਤੁਹਾਡੇ ਹਵਾਮਾਰਗ ’ਤੇ ਦਬਾਅ ਪਾ ਸਕਦੇ ਹਨ।
ਸਿਗਰਟਨੋਸ਼ੀ
ਸਿਗਰਟ ਦਾ ਧੂੰਆ ਨੱਕ ਅਤੇ ਗਲੇ ਦੀ ਪਰਚ ਵਿਚ ਜਲਨ ਪੈਦਾ ਕਰਦਾ ਹੈ।
ਸ਼ਰਾਬ ਪੀਣਾ
ਸ਼ਰਾਬ ਨੀਂਦ ਦੌਰਾਨ ਮਾਸਪੇਸ਼ੀਆਂ ਨੂੰ ਸਧਾਰਨ ਤੋਂ ਵੱਧ ਆਰਾਮ ਦੇਣ ਦਾ ਕਾਰਨ ਬਣਦੀ ਹੈ। ਇਸ ਦੇ ਨਾਲ ਹੀ ਨੱਕ ਦੇ ਹਵਾਮਾਰਗ ਦੀ ਜਲਨ ਅਤੇ ਰੁਕਾਵਟ ਦਾ ਕਾਰਨ ਵੀ ਬਣਦੀ ਹੈ, ਜੋ ਸਾਹ ਲੈਂਦੇ ਸਮੇਂ ਹਵਾਮਾਰਗ ਦੇ ਰੁਕਾਵਟ ਨੂੰ ਵਧਾਉਂਦੀ ਹੈ।
ਤੁਹਾਡਾ ਲਿੰਗ
ਮਰਦਾਂ ਦਾ ਵਾਇਸ ਬਾਕਸ ਔਰਤਾਂ ਦੇ ਮੁਕਾਬਲੇ ਗਲੇ ਵਿਚ ਜ਼ਿਆਦਾ ਹੇਠਾਂ ਹੁੰਦਾ ਹੈ। ਜਿਸ ਦਾ ਅਰਥ ਹੈ ਕਿ ਹਵਾਮਾਰਗ ਵਿੱਚ ਇਕ ਵੱਡਾ ਸਥਾਨ ਖੁੱਲ੍ਹਾ ਰਹਿ ਜਾਂਦਾ ਹੈ। ਜਦੋਂ ਨੀਂਦ ਦੌਰਾਨ ਜੀਭ ਆਰਾਮ ਦੀ ਅਵਸਥਾ ਵਿਚ ਹੁੰਦੀ ਹੈ ਤਾਂ ਹਵਾਮਾਰਗ ਦੇ ਸਿਰਫ ਕੁਝ ਹਿੱਸੇ ਨੂੰ ਰੋਕਦੀ ਹੈ, ਜਿਸ ਨਾਲ ਹਵਾ ਕੰਪਨ ਲਈ ਬਹੁਤ ਜਗ੍ਹਾ ਬਣ ਜਾਂਦੀ ਹੈ ਅਤੇ ਇਸ ਨਾਲ ਘਰਾੜੇ ਆਉਂਦੇ ਹਨ।
ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
ਐਲਰਜੀ
ਧੂੜ, ਫਫੂੰਦ ਜਾਂ ਐਲਰਜੀ ਪੈਦਾ ਕਰਨ ਵਾਲੇ ਘਾਹ ਤੋਂ ਹੋਈ ਐਲਰਜੀ ਕਾਰਨ ਨੱਕ ਦੇ ਰਸਤੇ ’ਚ ਹੋਣ ਵਾਲਾ ਜਮਾਅ ਤੁਹਾਨੂੰ ਠੀਕ ਤਰ੍ਹਾਂ ਸਾਹ ਲੈਣ ਤੋਂ ਰੋਕਦਾ ਹੈ।
ਤੁਹਾਡੀ ਸਿਹਤ ਨੂੰ ਕਿਵੇਂ ਕਰਦੈ ਹਨ ਪ੍ਰਭਾਵਿਤ-
ਉਨੀਂਦਰਾਪਨ
ਰਾਤ ਦੀ ਖਰਾਬ ਨੀਂਦ ਕਾਰਨ ਅਗਲੇ ਦਿਨ ਥਕਾਵਟ ਜਾਂ ਉਨੀਂਦਰਾਪਨ ਮਹਿਸੂਸ ਹੋ ਸਕਦਾ ਹੈ, ਜੋ ਇਕਾਗਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਤਣਾਓ
ਨੀਂਦ ’ਚ ਘੁਰਾੜੇ ਮਾਰਨ ’ਤੇ ਲਗਾਤਾਰ ਰੁਕਾਵਟ ਆਉਣ ਕਾਰਨ ਥਕਾਵਟ ਹੋ ਜਾਂਦੀ ਹੈ, ਜਿਸ ਨਾਲ ਤੁਹਾਡੀ ਮਾਨਸਿਕ ਤੰਦਰੁਸਤੀ ਪ੍ਰਭਾਵਿਤ ਹੋ ਸਕਦੀ ਹੈ।
ਹਾਰਟ ਬੀਟ ਵਿੱਚ ਗੜਬੜੀ
ਲੰਮੇ ਸਮੇਂ ਤੱਕ ਘੁਰਾੜੇ ਮਾਰਨ ਜਾਂ ਓ.ਐੱਸ.ਏ. (ਆਬਸਟ੍ਰੈਕਟਿਵ ਸਲੀਪ ਐਪਨੀਆ) ਤੋਂ ਪੀੜਤ ਲੋਕਾਂ ਨੂੰ ਹਾਰਟ ਬੀਟ ’ਚ ਗੜਬੜੀ ਹੋਣ ਦਾ ਖਤਰਾ ਰਹਿੰਦਾ ਹੈ। ਓ.ਐੱਸ.ਏ.ਉਦੋਂ ਹੁੰਦਾ ਹੈ ਜਦੋਂ ਤੁਸੀਂ ਸੌਂਦੇ ਸਮੇਂ ਕਈ ਸੈਕਿੰਡਾਂ ਤੱਕ ਸਾਹ ਰੋਕਦੇ ਹੋ। ਅਜਿਹਾ ਇਕ ਘੰਟੇ ਵਿਚ ਕਈ ਵਾਰ ਹੋ ਸਕਦਾ ਹੈ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
ਦਿਲ ਦਾ ਦੌਰਾ
ਓ.ਐੱਸ.ਏ. ਦਿਲ ਦੀ ਖੂਨ ਦੀਆਂ ਨਾੜੀਆਂ ਦੀਆਂ ਸਮੱਸਿਆਵਾਂ ਨਾਲ ਵੀ ਜੁੜਿਆ ਹੈ। ਜਿਵੇਂ ਹਾਈ ਬਲੱਡ ਪ੍ਰੈਸ਼ਰ ਅਤੇ ਕੋਰੋਨਰੀ ਧਮਣੀਆਂ ਦੀ ਬੀਮਾਰੀ, ਜੋ ਆਖਰਕਾਰ ਸੰਭਾਵਿਤ ਦਿਲ ਦੇ ਦੌਰੇ ਦਾ ਕਾਰਨ ਬਣਦੀ ਹੈ।
ਇਸ ਸਥਿਤੀ ਨਾਲ ਕਿਵੇਂ ਨਿਬੜਿਆ ਜਾਵੇ
ਭਾਰ ਘੱਟ ਕਰਨ ਨਾਲ, ਬਿਸਤਰ ’ਤੇ ਜਾਣ ਤੋਂ ਪਹਿਲਾਂ ਸ਼ਰਾਬ ਨਾ ਪੀਣਾ, ਸਿਗਰਟਨੋਸ਼ੀ ਛੱਡਣਾ ਜਾਂ ਪਿੱਠ ਦੀ ਬਜਾਏ ਇਕ ਪਾਸੇ ਨੂੰ ਸੌਂਣਾ ਆਦਿ ਸਰਲ ਤਬਦੀਲੀਆਂ ਕਰਨ ਨਾਲ ਤੁਹਾਨੂੰ ਜੀਵਨ ਸ਼ੈਲੀ ਵਿਚ ਮਦਦ ਮਿਲੇਗੀ। ਜੇਕਰ ਤੁਹਾਨੂੰ ਇਹ ਤਬਦੀਲੀਆਂ ਸਹੀ ਸਿੱਧ ਨਹੀਂ ਹੋ ਰਹੀਆਂ ਤਾਂ ਤੁਹਾਡੇ ਜੀਵਨ ਸਾਥੀ ’ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਇਸ ਸਬੰਧੀ ਤੁਸੀਂ ਡਾਕਟਰ ਨਾਲ ਵੀ ਸਲਾਹ ਕਰ ਸਕਦੇ ਹੋ। ਜੇਕਰ ਤੁਹਾਡੀ ਜੀਭ ਤੁਹਾਡੇ ਗਲੇ ’ਚ ਰੁਕਾਵਟ ਪੈਦਾ ਕਰ ਰਹੀ ਹੈ ਤਾਂ ਤੁਸੀਂ ਜਬਾੜੇ ਵਰਗੇ ਉਪਕਰਨ ਦੀ ਵਰਤੋਂ ਕਰ ਸਕਦੇ ਹੋ।