ਨੀਂਦ ਨਾ ਪੂਰੀ ਹੋਣ ''ਤੇ ਹੋ ਸਕਦਾ ਹੈ ਸਰਦੀ-ਜ਼ੁਕਾਮ

Thursday, Dec 29, 2016 - 02:28 PM (IST)

 ਨੀਂਦ ਨਾ ਪੂਰੀ ਹੋਣ ''ਤੇ ਹੋ ਸਕਦਾ ਹੈ ਸਰਦੀ-ਜ਼ੁਕਾਮ

ਜਲੰਧਰ— ਸਿਹਤਮੰਦ ਰਹਿਣ ਲਈ ਜ਼ਿਆਦਾ ਨੀਂਦ ਲੈਂਣੀ ਬਹੁਤ ਜ਼ਰੂਰੀ ਹੈ। ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਸਾਰਾ ਦਿਨ ਥਕਾਵਟ ਅਤੇ ਸੁਸਤੀ ਰਹਿੰਦੀ ਹੈ। ਇਸ ਦਾ ਅਸਰ ਤੁਹਾਡੇ ਕੰਮ ''ਤੇ ਵੀ ਪੈਂਦਾ ਹੈ। ਇਕ ਅਧਿਐਨ ''ਚ ਦੱਸਿਆ ਗਿਆ ਹੈ ਕਿ ਨੀਂਦ ਪੂਰੀ ਨਾ ਹੋਣ ''ਤੇ ਸਰੀਰ ਸਰਦੀ ਜ਼ੁਕਾਮ ਦੀ ਚਪੇਟ ''ਚ ਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਨ੍ਹਾਂ ਨੂੰ ਸਰਦੀ-ਜ਼ੁਕਾਮ ਜ਼ਿਆਦਾ ਰਹਿੰਦਾ ਹੈ।
ਥੋੜੇ ਸਮੇਂ ਪਹਿਲਾਂ ਇਕ ਅਧਿਐਨ ''ਚ ਪਾਇਆ ਗਿਆ ਕਿ ਜੋ ਲੋਕ 7 ਘੰਟਿਆਂ ਤੋਂ ਘੱਟ ਸੌਂਦੇ ਹਨ ਜਾਂ ਪੂਰੀ ਨੀਂਦ ਨਹੀ ਲੈਂਦੇ ਉਨ੍ਹਾਂ ਨੂੰ ਸਰਦੀ-ਜ਼ੁਕਾਮ ਦਾ ਖਤਰਾ ਜ਼ਿਆਦਾ ਹੁੰਦਾ ਹੈ। ਖੋਜਕਾਰਾ ਦੇ ਅਨੁਸਾਰ ਨੀਂਦ ਦਾ ਸਿੱਧਾ ਸੰਬੰਧ ਇਨਸਾਨ ਦੀਆਂ ਰੋਗ ਪ੍ਰਤੀਰੋਧਕ ਸਮਰੱਥਾ ਦੀ ਮਜ਼ਬੂਤੀ ਨਾਲ ਹੈ। ਇਹ ਹੀ ਕਾਰਨ ਹੈ ਕਿ ਨੀਂਦ ਨਾ ਲੈਂਣ ਕਾਰਨ ਲੋਕ ਜਲਦੀ ਬੀਮਾਰ ਪੈ ਜਾਂਦੇ ਹਨ। ਜੇਕਰ ਤੁਸੀਂ ਤੰਦਰੁਸਤ ਰਹਿਣਾ ਚਹੁੰਦੇ ਹੋ ਤਾਂ ਭਰਪੂਰ ਨੀਂਦ ਲਓ।
ਜ਼ਿਆਦਾ ਨੀਂਦ ਨਾ ਲੈਂਣ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਇਮਿਊਨ ਸਿਸਟਮ ਕਮਜ਼ੋਰ ਹੋਣ ਨਾਲ ਵਿਅਕਤੀ ਸਰਦੀ-ਜ਼ੁਕਾਮ ਦੀ ਚਪੇਟ ''ਚ ਜਾਂਦਾ ਹੈ।    


Related News