ਨੀਂਦ ਨਾ ਆਏ ਤਾਂ ਅਪਣਾਓ ਇਹ ਤਰੀਕੇ

Friday, Jan 27, 2017 - 02:36 PM (IST)

ਨੀਂਦ ਨਾ ਆਏ ਤਾਂ ਅਪਣਾਓ ਇਹ ਤਰੀਕੇ

ਜਲੰਧਰ— ਭੱਜ-ਦੌੜ ਭਰੀ ਜ਼ਿੰਦਗੀ ''ਚ ਆਪਣੇ ਆਪ ਲਈ ਸਮਾਂ ਕੱਢਣਾ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਸਾਰੀਆਂ ਸਮੱਸਿਆਵਾਂ ਚੋਂ ਇਕ ਵੱਡੀ ਸਮੱਸਿਆ ਹੈ ਨੀਂਦ ਨਾ ਆਉਂਣ ਦੀ ਸਮੱਸਿਆ। ਜੇਕਰ ਤੁਹਾਨੂੰ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕਿਆ ਦੇ ਬਾਰੇ ਜਿਨ੍ਹਾਂ ਦੀ ਮਦਦ ਨਾਲ ਤੁਹਾਨੂੰ ਆਸਾਨੀ ਨਾਲ ਨੀਂਦ ਆ ਜਾਵੇਗੀ।
1. ਰਾਤ ਨੂੰ ਸੌਣ ਤੋਂ ਪਹਿਲਾਂ ਕਿਤਾਬ ਪੜ੍ਹੋ।
2. ਸੌਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ।
3. ਹਲਕਾ-ਹਲਕਾ ਮਿਊਜ਼ਿਕ ਵੀ ਨੀਂਦ ਲਿਆਉਣ ''ਚ ਮਦਦਗਾਰ ਹੋ ਸਕਦਾ ਹੈ। 
4. ਨੀਂਦ ਨਾ ਆਉਣ ''ਤੇ ਉਲਟੀ ਗਿਣਤੀ ਗਿਣਨਾ ਸ਼ੁਰੂ ਕਰ ਦਿਓ। ਇਹ ਨੀਂਦ ਲਿਆਉਣ ''ਚ ਖਾਸ ਮਦਦਗਾਰ ਹੁੰਦਾ ਹੈ। 
5. ਜੇਕਰ ਕਿਸੇ ਤਣਾਅ ਕਾਰਨ ਨੀਂਦ ਨਹੀਂ ਆ ਰਹੀ ਹੈ ਤਾਂ ਉਹ ਕੰਮ ਕਰੋ ਜਿਨ੍ਹਾਂ ਨਾਲ ਤੁਹਾਡਾ ਮਨ ਬਦਲਦਾ ਹੋਵੇ ਜਿਵੇਂ ਗਿਟਾਰ ਵਜਾਉਣਾ ਜਾਂ ਕੁਝ ਹੋਰ।
6. ਨੀਂਦ ਨਾ ਆਉਣ ''ਤੇ ਆਪਣੇ ਸਾਹ ਲੈਣ ਦੀ ਪ੍ਰਕਿਰਿਆ ''ਤੇ ਧਿਆਨ ਦਿਓ। ਇਸ ਨਾਲ ਤੁਹਾਨੂੰ ਆਸਾਨੀ ਨਾਲ ਨੀਂਦ ਆ ਜਾਵੇਗੀ।
7. ਕੋਸ਼ਿਸ਼ ਕਰਨੀ ਚਾਹੀਦੀ  ਹੈ ਕਿ ਸੌਣ ਤੋਂ ਪਹਿਲਾਂ ਸ਼ਰਾਬ ਦੀ ਵਰਤੋਂ ਨਾ ਕਰੋ।


Related News