ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸ਼ਾਰਟ ਜੈਕੇਟ ਡਰੈੱਸ

Tuesday, Mar 11, 2025 - 12:47 PM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸ਼ਾਰਟ ਜੈਕੇਟ ਡਰੈੱਸ

ਮੁੰਬਈ- ਹਰ ਔਰਤ ਅਤੇ ਮੁਟਿਆਰ ਸਭ ਤੋਂ ਸੋਹਣੀ ਤੇ ਸਟਾਈਲਿਸ਼ ਦਿਖਣਾ ਚਾਹੁੰਦੀ ਹੈ। ਇਸ ਦੇ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਸਟਾਈਲਿਸ਼ ਡਰੈੱਸ ਪਹਿਨਦੀਆਂ ਹਨ। ਦੂਜੇ ਪਾਸੇ ਭਾਰਤੀ ਪਹਿਰਾਵੇ ਦੀ ਗੱਲ ਕਰੀਏ ਤਾਂ ਜਿਥੇ ਪਹਿਲਾਂ ਮੁਟਿਆਰਾਂ ਨੂੰ ਿਸੰਪਲ ਸੂਟ, ਫਰਾਕ ਸੂਟ, ਸਾੜ੍ਹੀ ਜਾਂ ਲਹਿੰਗਾ-ਚੋਲੀ ਵਿਚ ਦੇਖਿਆ ਜਾਂਦਾ ਸੀ ਹੁਣ ਉਥੇ ਮੁਟਿਆਰਾਂ ਇਨ੍ਹਾਂ ਇੰਡੀਅਨ ਡਰੈੱਸਾਂ ਨੂੰ ਨਵੇਂ-ਨਵੇਂ ਸਟਾਈਲ ਵਿਚ ਪਹਿਨ ਰਹੀਆਂ ਹਨ।

ਜ਼ਿਆਦਾਤਰ ਮੁਟਿਆਰਾਂ ਨੂੰ ਸ਼ਾਰਟ ਜੈਕੇਟ ਵਾਲੇ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਮੁਟਿਆਰਾਂ ਸਭ ਤੋਂ ਜ਼ਿਆਦਾ ਸਿੰਪਲ ਸੂਟ, ਪਟਿਆਲਾ ਸੂਟ, ਲਾਂਗ ਕੁੜਤੀ, ਫਰਾਕ ਸੂਟ, ਗਾਊਨ ਤੋਂ ਲੈ ਕੇ ਸਾੜ੍ਹੀ, ਲਹਿੰਗਾ-ਚੋਲੀ ਨਾਲ ਵੀ ਸ਼ਾਰਟ ਜੈਕੇਟ ਨੂੰ ਟਰਾਈ ਕਰ ਰਹੀਆਂ ਹਨ। ਸ਼ਾਰਟ ਜੈਕੇਟ ਇਨ੍ਹਾਂ ਪਹਿਰਾਵਿਆਂ ਵਿਚ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਉਂਦੀ ਹੈ। ਜ਼ਿਆਦਾਤਰ ਸਕੂਲ ਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਜੀਨਸ ਨਾਲ ਲਾਂਗ ਕੁੜਤੀ ’ਤੇ ਮਲਟੀ ਕਢਾਈ ਵਾਲੀ ਜਾਂ ਡੇਨਿਮ ਦੀ ਸ਼ਾਰਟ ਜੈਕੇਟ ਪਹਿਨੇ ਦੇਖਿਆ ਜਾ ਸਕਦਾ ਹੈ।

ਔਰਤਾਂ ਤੇ ਮੁਟਿਆਰਾਂ ਨੂੰ ਸ਼ਾਰਟ ਜੈਕੇਟ ਵਾਲੇ ਪਟਿਆਲਾ ਸੂਟ, ਫਰਾਕ ਸੂਟ ਅਤੇ ਸਿੰਪਲ ਸੂਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸੂਟ ਮੁਟਿਆਰਾਂ ਅਤੇ ਔਰਤਾਂ ਵਿਆਹ, ਮੰਗਣੀ, ਸੰਗੀਤ, ਪੂਜਾ ਪ੍ਰੋਗਰਾਮ ਤੇ ਹੋਰ ਈਵੈਂਟਸ ਦੌਰਾਨ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਮਾਰਕੀਟ ਵਿਚ ਅੱਜਕਲ ਤਰ੍ਹਾਂ-ਤਰ੍ਹਾਂ ਦੀ ਸ਼ਾਰਟ ਜੈਕੇਟ ਵਾਲੇ ਡਰੈੱਸ ਮਿਲ ਰਹੇ ਹਨ। ਇਨ੍ਹਾਂ ਵਿਚ ਮੁਟਿਆਰਾਂ ਨੂੰ ਗਾਊਨ, ਫਰਾਕ ਸੂਟ, ਸ਼ਰਾਰਾ ਸੂਟ ਇਥੋਂ ਤੱਕ ਕਿ ਲਹਿੰਗਾ-ਚੋਲੀ ਅਤੇ ਸਾੜ੍ਹੀ ਵੀ ਖਰੀਦਦੇ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਕਢਾਈ ਐਂਬ੍ਰਾਇਡਰੀ ਵਾਲੀ ਜੈਕੇਟ ਬਹੁਤ ਟਰੈਂਡ ਵਿਚ ਹੈ। ਇਹ ਜੈਕੇਟ ਹਾਫ ਸਲੀਵ ਅਤੇ ਵਿਦਾਊਟ ਸਲੀਵਸ ਵਿਚ ਮਿਲ ਰਹੀ ਹੈ। ਇਹ ਜੈਕੇਟ ਫੰਰਟ ਤੋਂ ਓਪਨ ਹੁੰਦੀ ਹੈ ਅਤੇ ਇਸ ਵਿਚ ਜਰੀ ਲੱਗੀ ਹੁੰਦੀ ਹੈ। (ਰੌਸ਼ਨੀ)

 


author

cherry

Content Editor

Related News