Shahnaaz Husssain: ਚਮਕਦੀ ਸਕਿਨ ਪਾਉਣ ਲਈ ਰੱਖੜੀ ਤੋਂ ਪਹਿਲਾਂ ਅਪਣਾਓ ਇਹ ਬਿਊਟੀ ਟਿਪਸ

Saturday, Aug 06, 2022 - 04:25 PM (IST)

Shahnaaz Husssain: ਚਮਕਦੀ ਸਕਿਨ ਪਾਉਣ ਲਈ ਰੱਖੜੀ ਤੋਂ ਪਹਿਲਾਂ ਅਪਣਾਓ ਇਹ ਬਿਊਟੀ ਟਿਪਸ

ਨਵੀਂ ਦਿੱਲੀ- ਰੱਖੜੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਰੱਖੜੀ ਦਾ ਪਵਨ ਤਿਉਹਾਰ ਸਾਉਣ ਮਹੀਨੇ ਦੀ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ 11 ਅਗਸਤ ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਦਾ ਸੁੰਦਰ ਦਿਖਣਾ ਤਾਂ ਬਣਦਾ ਹੈ। ਭਰਾ-ਭੈਣ ਦੇ ਅਟੁੱਟ ਰਿਸ਼ਤੇ ਅਤੇ ਸਮਰਪਣ ਦੇ ਤਿਉਹਾਰ ਰੱਖੜੀ 'ਤੇ ਭੈਣਾਂ ਭਾਰਤੀ ਸੌਂਦਰਯ ਅਤੇ ਕੱਪੜਿਆਂ 'ਚ ਕਾਫੀ ਆਕਰਸ਼ਕ ਅਤੇ ਖੂਬਸੂਰਤ ਨਜ਼ਰ ਆਉਂਦੀਆਂ ਹਨ। ਭਰਾ-ਭੈਣ ਦੇ ਰਿਸ਼ਤੇ 'ਤੇ ਟਿਕੇ ਇਸ ਖੁਸ਼ੀਆਂ ਦੇ ਤਿਉਹਾਰ ਨੂੰ ਜ਼ਿਆਦਾਤਰ ਭੜਾਸ ਭਰੇ ਬਰਸਾਤ ਦੇ ਮੌਸਮ 'ਚ ਮਨਾਇਆ ਜਾਂਦਾ ਹੈ।

PunjabKesari
ਇਸ ਤਿਉਹਾਰ 'ਤੇ ਭੈਣਾਂ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੀਆਂ ਹਨ, ਉਧਰ ਭਰਾ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਾ ਵਚਨ ਦਿੰਦੇ ਹਨ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਜਿਥੇ ਭਰਾ ਨਵੇਂ ਅੰਦਾਜ਼ 'ਚ ਦਿਖਦੇ ਹਨ। ਉਧਰ ਭੈਣਾਂ ਖੂਬਸੂਰਤ ਦਿਖਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀਆਂ। ਉਸ ਪਵਿੱਤਰ ਦਿਨ 'ਚ ਆਕਰਸ਼ਕ ਅਤੇ ਸੁੰਦਰ ਦਿਖਣ ਲਈ ਤੁਸੀਂ ਚਟਕੀਲੇ ਰੰਗ ਵਾਲੇ ਰਾਇਲ ਬਲਿਊ, ਲਾਲ, ਗੁਲਾਬੀ ਜਾਂ ਮੈਰੂਨ ਰੰਗ ਦੇ ਕੱਪੜੇ ਜਾਂ ਸਾਦਾ ਪਹਿਰਾਵਾ ਦੋਵੇਂ ਹੀ ਪਾ ਸਕਦੇ ਹੋ ਪਰ ਮੌਸਮ ਦੇ ਲਿਹਾਜ਼ ਨਾਲ ਤੁਹਾਨੂੰ ਗਲੈਮਰਸ ਜਾਂ ਸਟਾਈਲਿਸ਼ ਲੁੱਕ ਦੇਣ ਲਈ ਕੁਝ ਨੁਸਖ਼ਿਆਂ ਦੀ ਮਦਦ ਲੈਣੀ ਹੋਵੇਗੀ।

PunjabKesari
ਬਰਸਾਤ ਦੇ ਮੌਸਮ 'ਚ ਮਨਾਏ ਜਾਣ ਵਾਲੇ ਇਸ ਤਿਉਹਾਰ 'ਚ ਚਮਕਦੀ ਸਕਿਨ ਪਾਉਣ ਲਈ ਤੁਹਾਨੂੰ ਤਿਉਹਾਰ ਤੋਂ ਇਕ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਬਰਸਾਤ ਦੇ ਇਸ ਗਰਮ ਅਤੇ ਨਮੀ ਭਰੇ ਵਾਤਾਵਰਣ 'ਚ ਸਕਿਨ ਨੂੰ ਰੰਗਤ ਅਤੇ ਤਾਜ਼ਗੀ ਪ੍ਰਦਾਨ ਕਰਨ ਲਈ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਤੁਸੀਂ ਤਿਉਹਾਰ 'ਚ ਆਕਰਸ਼ਕ ਦਾ ਕੇਂਦਰ ਬਣ ਸਕਦੇ ਹੋ। ਤਰਬੂਜ਼ ਦਾ ਜੂਸ ਸਕਿਨ ਦੀ ਰੰਗਤ ਅਤੇ ਤਾਜ਼ਗੀ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਤਰਬੂਜ਼ ਦੇ ਜੂਸ ਨਾਲ ਸਕਿਨ ਦੇ ਰੁੱਖੇਪਨ ਨੂੰ ਵੀ ਰੋਕਿਆ ਜਾ ਸਕਦਾ ਹੈ। ਇਹ ਸਕਿਨ 'ਚ ਕੋਮਲਤਾ ਅਤੇ ਕੁਦਰਤੀ ਚਮਚ ਪ੍ਰਦਾਨ ਕਰਦਾ ਹੈ। ਤਰਬੂਜ਼ ਦੇ ਜੂਸ ਨੂੰ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਲਓ। 
ਫਰੂਟਸ ਮਾਸਕ- ਕੇਲਾ, ਸੇਬ, ਪਪੀਤਾ ਅਤੇ ਸੰਤਰੇ ਨੂੰ ਮਿਲਾ ਕੇ ਇਸ ਮਿਸ਼ਰਨ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾ ਕੇ ਚਿਹਰੇ ਨੂੰ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ। ਇਹ ਸਕਿਨ ਨੂੰ ਠੰਡਕ ਪ੍ਰਦਾਨ ਕਰਦਾ ਹੈ,ਮ੍ਰਿਤਕ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ ਅਤੇ ਸਕਿਨ ਦੇ ਕਾਲੇ ਧੱਬੇ ਦੂਰ ਕਰਦਾ ਹੈ। 

PunjabKesari
ਖੀਰੇ ਦੇ ਜੂਸ 'ਚ ਦੋ ਚਮਚੇ ਪਾਊਡਰ ਦੁੱਧ ਅਤੇ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਮਿਸ਼ਰਨ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਧੋ 'ਤੇ ਅੱਧੇ ਘੰਟੇ ਤੱਕ ਲਗਾ ਕੇ ਰੱਖਣ ਤੋਂ ਬਾਅਦ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਲਓ। 
ਆਇਲੀ ਸਕਿਨ ਲਈ ਮਾਸਕ-ਇਕ ਚਮਚ ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। 
ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡ ਨੂੰ ਗੁਲਾਬ ਜਲ 'ਚ ਭਿਓ ਲਓ ਅਤੇ ਉਨ੍ਹਾਂ ਨੂੰ ਆਈ ਪੈਡ ਦੀ ਤਰ੍ਹਾਂ ਇਸਤੇਮਾਲ ਕਰੋ। ਕਾਟਨਵੂਲ ਪੈਡ ਨਾਲ ਗੁਲਾਬ ਜਲ ਨੂੰ ਨਿਚੋੜ ਕੇ ਇਸ ਨੂੰ ਬੰਦ ਪਲਕਾਂ 'ਤੇ ਰੱਖ ਕੇ ਲੇਟ ਜਾਓ ਅਤੇ ਆਰਾਮ ਕਰੋ। ਇਸਤੇਮਾਲ 'ਚ ਲਏ ਗਏ ਟੀ-ਬੈਗ ਵੀ ਸੌਂਦਰਯ 'ਚ ਚਾਰ ਚੰਦ ਲਗਾ ਸਕਦੇ ਹਨ। ਇਸਤੇਮਾਲ ਕੀਤੇ ਗਏ ਟੀ-ਬੈਗ ਨੂੰ ਕੋਸੇ ਪਾਣੀ 'ਚ ਭਿਓ ਕੇ ਨਿਚੋੜ ਲਓ ਅਤੇ ਬਾਅਦ 'ਚ ਇਨ੍ਹਾਂ ਨੂੰ ਆਈ-ਪੈਡ ਦੀ ਤਰ੍ਹਾਂ ਇਸਤੇਮਾਲ 'ਚ ਲਿਆਓ। ਖੁਰਦਰੇ, ਉਲਝੇ ਅਤੇ ਘੁੰਗਰਾਲੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਕਰਨ ਲਈ ਕ੍ਰੀਮੀ ਹੇਅਰ ਕੰਡੀਸ਼ਨਰ 'ਚ ਸਾਫਟ ਪਾਣੀ ਮਿਲਾ ਕੇ ਇਸ ਨੂੰ ਸਪ੍ਰੇਅ ਬੋਤਲ 'ਚ ਪਾ ਦਿਓ। ਇਸ ਮਿਸ਼ਰਨ ਨੂੰ ਵਾਲਾਂ 'ਤੇ ਛਿੜਕਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰ ਲਓ ਤਾਂ ਜੋ ਇਹ ਵਾਲਾਂ 'ਤੇ ਪੂਰੀ ਤਰ੍ਹਾਂ ਨਾਲ ਫੈਲ ਜਾਵੇ। ਬਾਅਦ 'ਚ ਇਕ ਘੰਟੇ ਬਾਅਦ ਵਾਲਾਂ ਨੂੰ ਤਾਜ਼ੇ ਤੇ ਸਾਫ਼ ਪਾਣੀ ਨਾਲ ਧੋ ਲਓ। 

PunjabKesari
ਰੱਖੜੀ ਦਾ ਤਿਉਹਾਰ ਦਿਨ 'ਚ ਮਨਾਇਆ ਜਾਂਦਾ ਹੈ। ਦਿਨ ਦੇ ਸਮੇਂ ਦਾ ਸੌਂਦਰਯ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦੈ। ਜੇਕਰ ਤੁਹਾਡੀ ਸਕਿਨ ਸਾਫ਼ ਹੈ ਤਾਂ ਫਾਊਂਡੇਸ਼ਨ ਤੋਂ ਪਰਹੇਜ਼ ਕਰੋ। ਸਕਿਨ ਨੂੰ ਸਾਫ਼ ਕਰਨ ਤੋਂ ਬਾਅਦ ਸਕਿਨ ਬਾਅਦ ਸਕਿਨ 'ਤੇ ਮਾਇਸਚੁਰਾਈਜ਼ਰ ਸਮੇਤ ਸਨਸਕ੍ਰੀਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ। ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ 'ਚ ਜ਼ਿਆਦਾ ਉਪਯੋਗੀ ਸਾਬਤ ਹੋ ਸਕਦੀ ਹੈ। ਆਇਲੀ ਸਕਿਨ ਲਈ ਮਾਇਸਚੁਰਾਈਜ਼ਰ ਦੀ ਜਗ੍ਹਾ ਅਸਟ੍ਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ। ਚਿਹਰੇ ਦੇ ਨੱਕ,ਮੱਥੇ ਅਤੇ ਠੋਡੀ ਵਰਗੇ ਆਇਲੀ ਹਿੱਸਿਆਂ ਦੇ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਪਾਊਡਰ ਨੂੰ ਹਲਕੀ ਗਿੱਲੀ ਸਪੰਜ ਨਾਲ ਚਿਹਰੇ ਤੇ ਗਰਦਨ 'ਤੇ ਲਗਾਓ। ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਜੇਕਰ ਤੁਸੀਂ ਬਲਸ਼ਰ ਦੀ ਵਰਤੋਂ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਚੰਗੀ ਤਰ੍ਹਾਂ ਵਲੈਂਡ ਕਰ ਲਓ। 

PunjabKesari
ਅੱਖਾਂ ਦੀ ਸੁੰਦਰਤਾ ਲਈ ਦਿਨ 'ਚ ਆਈ ਪੈਂਸਿਲ ਦਾ ਇਸਤੇਮਾਲ ਕਾਫੀ ਹੋਵੇਗਾ। ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈ ਸ਼ੈਡੋ ਨਾਲ ਵੀ ਲਾਈਨ ਕਰ ਸਕਦੀ ਹੋ। ਇਸ ਤੋਂ ਬਾਅਦ ਮਸਕਾਰੇ ਦਾ ਇਕ ਕੋਟ ਲਗਾਉਣ ਨਾਲ ਅੱਖਾਂ 'ਚ ਚਮਕ ਆ ਜਾਵੇਗੀ। ਲਿਪਸਟਿਕ ਲਈਨ ਲਈ ਭੂਰੇ ਰੰਗ ਦੀ ਵਰਤੋਂ ਤੋਂ ਪਰਹੇਜ਼ ਕਰੋ। ਤੁਸੀਂ ਹਲਕਾ ਗੁਲਾਬੀ, ਹਲਕਾ ਬੈਂਗਨੀ, ਹਲਕਾ ਭੂਰਾ, ਕਾਂਸੇ ਜਾਂ ਤਾਂਬੇ ਦੇ ਰੰਗ ਦੀ ਲਿਸਪਟਿਕ ਦੀ ਵਰਤੋਂ ਕਰ ਸਕਦੇ ਹੋ। ਲਿਪਸਟਿਕ ਦੇ ਰੰਗ ਬਹੁਤ ਤੇਜ਼, ਗਹਿਰੇ ਜਾਂ ਚਮਕੀਲੇ ਨਹੀਂ ਹੋਣੇ ਚਾਹੀਦੇ। ਪਹਿਲਾਂ ਆਪਣੇ ਬੁੱਲ੍ਹਾਂ ਨੂੰ ਲਿਪਸਟਿਕ ਨਾਲ ਸੀਮਾਂਕਿਤ ਕਰੋ ਅਤੇ ਉਸ ਤੋਂ ਬਾਅਦ ਉਸ ਰੰਗ ਦੀ ਲਿਪਸਟਿਕ ਬੁੱਲ੍ਹਾਂ 'ਤੇ ਲਗਾਓ। ਬੁੱਲ੍ਹਾਂ 'ਤੇ ਲਿਪਸਟਿਕ ਬਰੱਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ। 

PunjabKesari
ਰੱਖੜੀ ਵਰਗੇ ਵਿਸ਼ੇਸ਼ ਤਿਉਹਾਰਾਂ ਲਈ ਤੁਸੀਂ ਆਕਰਸ਼ਕ ਹੇਅਰ ਸਟਾਈਲ ਅਪਣਾ ਸਕਦੇ ਹੋ। ਤੁਸੀਂ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿੱਪ ਜਾਂ ਆਕਰਸ਼ਰ ਰਿਬਨ ਨਾਲ ਬੰਨ੍ਹ ਸਕਦੇ ਹੋ। ਵਾਲਾਂ 'ਚ ਫੁੱਲ ਲਗਾਉਣ ਨਾਲ ਤੁਹਾਡੇ ਵਿਅਕਤੀਤਵ 'ਚ ਆਕਰਸ਼ਕ ਪੈਦਾ ਹੋ ਸਕਦਾ ਹੈ। ਘੁੰਗਰਾਲੇ ਲੰਬੇ ਅਤੇ ਉਛਾਲਦਾਰ ਵਾਲਾਂ ਨੂੰ ਤਿਉਹਾਰਾਂ 'ਚ ਇਕ ਵਿਸ਼ੇਸ਼ ਫੈਸ਼ਨ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਇਨ੍ਹਾਂ ਨੂੰ ਘੁੰਗਰਾਲੇ ਬਣਾਓ। ਵਾਲਾਂ 'ਤੇ ਰਿਵਾਇਤੀ ਗੁੱਤ ਵੀ ਇਸ ਪਾਵਨ ਤਿਉਹਾਰ 'ਚ ਚਾਰ ਚੰਨ ਲਗਾਉਂਦੀ ਹੈ। ਵਾਲਾਂ ਦੀ ਗੁੱਤ ਲਗਭਗ ਸਭ ਦੇ ਚਿਹਰੇ 'ਤੇ ਆਕਰਸ਼ਕ ਲੱਗਦੀ ਹੈ ਅਤੇ ਕੁਝ ਚਿਹਰਿਆਂ 'ਤੇ ਲੰਬੀ ਅਤੇ ਕੁਝ ਚਿਹਰਿਆਂ 'ਤੇ ਛੋਟੀ ਘੁਮਾਵਦਾਰ ਗੁੱਤ ਖੂਬਸੂਰਤੀ ਨੂੰ ਵਧਾਉਂਦੀ ਹੈ। ਗੁੱਤ ਨੂੰ ਰਿਬਨ ਨਾਲ ਬੰਨ੍ਹਣ ਨਾਲ ਇਸ ਦਾ ਆਕਰਸ਼ਨ ਵਧ ਜਾਂਦਾ ਹੈ। ਲੰਬੇ ਚਿਹਰੇ ਲਈ ਛੋਟੀ ਗੁੱਤ ਰੱਖੋ। 

ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ 


author

Aarti dhillon

Content Editor

Related News