ਔਲੇ ਦਾ ਜੂਸ ਪੀਣ ਨਾਲ ਹੁੰਦੇ ਹਨ ਕਈ ਫਾਇਦੇ

Wednesday, Apr 05, 2017 - 10:42 AM (IST)

 ਔਲੇ ਦਾ ਜੂਸ ਪੀਣ ਨਾਲ ਹੁੰਦੇ ਹਨ ਕਈ ਫਾਇਦੇ
ਜਲੰਧਰ— ਔਲਾ ਇਕ ਅਜਿਹਾ ਫਲ ਹੈ, ਜੋ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਗਿਆ ਵੱਡਮੁਲਾ ਤੋਹਫਾ ਹੈ। ਜੇ ਔਲੇ ਨੂੰ ਸਾਰੀਆਂ ਬੀਮਾਰੀਆਂ ਦੀ ਦਵਾਈ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਸਾਡੇ ਬਜ਼ੁਰਗ ਵੀ ਕਹਿੰਦੇ ਹਨ ਕਿ ਵੱਡਿਆਂ ਦਾ ਕਿਹਾ ਅਤੇ ਔਲੇ ਦੇ ਖਾਧੇ ਦਾ ਪਤਾ ਬਾਅਦ ''ਚ ਹੀ  ਲੱਗਦਾ ਹੈ। ਜੇ ਤੁਸੀਂ ਹਰ ਰੋਜ ਔਲੇ ਦੇ ਰਸ ਦੇ ਦੋ ਜਾਂ ਤਿੰਨ ਚਮਚ ਪਾਣੀ ਨਾਲ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਕੋਈ ਸਰੀਰਕ ਰੋਗ ਨਹੀਂ ਹੋਵੇਗਾ। ਇਸ ''ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਘਰ ''ਚ ਹੀ ਔਲੇ ਦਾ ਤਾਜ਼ਾ ਜੂਸ ਬਣਾ ਕੇ ਪੀਣ ਦਾ ਫਾਇਦਾ ਜ਼ਿਆਦਾ  ਹੁੰਦਾ ਹੈ।
ਘਰ ''ਚ ਔਲੇ ਦਾ ਜੂਸ ਬਣਾਉਣ ਦੀ ਵਿਧੀ 
ਦੋ ਔਲਿਆਂ ਦੇ ਬੀਜ ਕੱਢ ਕੇ ਇਸ ਦੇ ਛੋਟੇ-ਛੋਟੇ ਟੁੱਕੜੇ ਕਰੋ ਅਤੇ ਮਿਕਸੀ ''ਚ ਪਾਓ। ਮਿਕਸੀ ''ਚ ਥੋੜ੍ਹਾ ਪਾਣੀ ਪਾ ਕੇ ਇਸ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ ਇਕ ਕੱਪ ਪਾਣੀ ''ਚ ਮਿਲਾ ਕੇ ਛਾਣ ਲਓ। ਇਸ ਜੂਸ ''ਚ ਇਕ-ਦੋ ਛੋਟੇ ਚਮਚ ਸ਼ਹਿਦ ਜਾਂ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ।
ਔਲੇ ਦਾ ਜੂਸ ਪੀਣ ਦੇ ਫਾਇਦੇ
1. ਅੱਜ-ਕਲ੍ਹ ਦੀ ਜੀਵਨਸ਼ੈਲੀ ''ਚ ਹਰ ਦੂਜਾ ਵਿਅਕਤੀ ਮੋਟਾਪੇ ਕਾਰਨ ਪਰੇਸ਼ਾਨ ਹੈ। ਜੇ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਤੁਸੀਂ ਬਿਨਾਂ ਕਸਰਤ ਕੀਤੇ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਤਿੰਨ ਚਮਚ ਔਲੇ ਦਾ ਜੂਸ ਕੋਸੇ ਪਾਣੀ ਨਾਲ ਲੈਣਾ ਹੋਵੇਗਾ।
2. ਔਲੇ ''ਚ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ, ਜਿਸ ਨਾਲ ਸਰਦੀ, ਜੁਕਾਮ ਵਰਗੀਆਂ ਬੀਮਾਰੀਆਂ ਕੋਲ ਨਹੀਂ ਆਉਂਦੀਆਂ।
3. ਰੋਜ਼ਾਨਾ ਸਵੇਰੇ ਔਲੇ ਦਾ ਜੂਸ ਪੀਣ ਨਾਲ ਤੁਹਾਡੇ ਵਾਲਾਂ ਨੂੰ ਵੀ ਫਾਇਦਾ ਹੁੰਦਾ ਹੈ। ਤੁਸੀਂ ਔਲੇ ਦੇ ਰਸ ਨਾਲ ਆਪਣੇ ਵਾਲਾਂ ਨੂੰ ਧੋ ਵੀ ਸਕਦੇ ਹੋ।
4. ਕੁਝ ਕੁੜੀਆਂ ਨੂੰ ਪੀਰੀਅਡਸ ਦੌਰਾਨ ਜ਼ਿਆਦਾ ਬਲੀਡਿੰਗ ਹੁੰਦੀ ਹੈ। ਅਜਿਹੀ ਸਥਿਤੀ ''ਚ ਕੁੜੀਆਂ ਨੂੰ ਰੋਜ਼ਾਨਾ ਦੋ ਚਮਚ ਔਲੇ ਦਾ ਜੂਸ ਪੀਣਾ ਚਾਹੀਦਾ ਹੈ।
5. ਡਾਇਬੀਟੀਜ਼ ਦੇ ਮਰੀਜਾਂ ਨੂੰ ਆਪਣਾ ਸ਼ੂਗਰ ਲੈਵਲ ਕੰਟਰੋਲ ''ਚ ਰੱਖਣ ਲਈ ਰੋਜ਼ਾਨਾ ਦੋ ਜਾਂ ਤਿੰਨ ਚਮਚ ਕੋਸੇ ਪਾਣੀ ਨਾਲ ਔਲੇ ਦਾ ਜੂਸ ਪੀਣਾ ਚਾਹੀਦਾ ਹੈ। 
6. ਔਲੇ ਦਾ ਰਸ ਪੀਣ ਨਾਲ ਚਮੜੀ ਵੀ ਚਮਕਦਾਰ ਬਣਦੀ ਹੈ ਕਿਉਂਕਿ ਇਸ ਰਸ ਨੂੰ ਪੀਣ ਨਾਲ ਖੂਨ ਸਾਫ ਹੁੰਦਾ ਹੈ। ਇਸ ਦੇ ਨਾਲ ਹੀ ਚਿਹਰੇ ''ਤੇ ਦਾਗ-ਧੱਬੇ ਵੀ ਨਹੀਂ ਹੁੰਦੇ।
7. ਇਸ ਜੂਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।
8. ਔਲੇ ਦਾ ਜੂਸ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ।
9. ਔਲੇ ਦਾ ਜੂਸ ਮੂੰਹ ''ਚ ਹੋਣ ਵਾਲੇ ਅਲਸਰ ਤੋਂ ਬਚਾਉਂਦਾ ਹੈ।
10. ਤਾਜ਼ੇ ਔਲੇ ਦਾ ਰਸ ਰੋਜ਼ਾਨਾ ਪੀਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਅਤੇ ਨਜ਼ਰ ਵਾਲੀ ਐਨਕ ਵੀ ਉੱਤਰ ਜਾਂਦੀ ਹੈ।

Related News