ਇਸ ਤਰ੍ਹਾਂ ਕਰੋ ਰਸੋਈ ਨੂੰ ਸੈੱਟ, ਨਹੀਂ ਖਿਲਰੇਗਾ ਸਮਾਨ

03/23/2017 5:03:49 PM

ਨਵੀਂ ਦਿੱਲੀ— ਘਰ ਦੇ ਹਰ ਕੋਨੇ ਦੀ ਸਫਾਈ ਹੋਣਾ ਜ਼ਰੂਰੀ ਹੈ ਫਿਰ ਚਾਹੇ ਉਹ ਰਸੋਈ ਹੀ ਕਿਉਂ ਨਾ ਹੋਵੇ। ਹਮੇਸ਼ਾ ਲੋਕ ਰਸੋਈ ਸਾਫ ਕਰਦੇ ਸਮੇਂ ਕੁੱਝ ਅਜਿਹੀਆਂ ਚੀਜ਼ਾਂ ਰੱਖ ਦਿੰਦੇ ਹਨ, ਜਿਸ ਦੇ ਨਾਲ ਬਾਅਦ ''ਚ ਕੰਮ ਕਰਨ ''ਚ ਪਰੇਸ਼ਾਨੀ ਆਉਂਦੀ ਹੈ। ਫਿਰ ਬਾਅਦ ''ਚ ਸਮਾਨ ਇੱਧਰ-ਉੱਧਰ ਫੈਲ ਜਾਂਦਾ ਹੈ। ਇਸ ਲਈ ਬਹਿਤਰ ਹੋਵੇਗਾ ਕਿ ਤੁਸੀਂ ਪਹਿਲਾਂ ਹੀ ਰਸੋਈ ਨੂੰ ਸੈੱਟ ਕਰ ਲਓ। ਤਾਂ ਕਿ ਤੁਹਾਨੂੰ ਬਾਅਦ ''ਚ ਰਸੋਈ ਸਾਫ ਕਰਨ ''ਚ ਕੋਈ ਤਕਲੀਫ ਨਾ ਆਏ। 
1. ਸ਼ੈਲਫ ਬਣਵਾਓ
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਰਸੋਈ ''ਚ ਬਹੁਤ ਸਮਾਨ ਹੈ ਤਾਂ ਫਿਰ ਤੁਸੀਂ ਸ਼ੈਲਫ ਬਣਵਾ ਸਕਦੇ ਹੋ। ਫਿਰ ਸਾਰੇ ਸਮਾਨ ਨੂੰ ਤੁਸੀਂ ਸ਼ੈਲਫ ਤੇ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਸਮਾਨ ਇੱਧਰ -ਉੱਧਰ ਨਹੀਂ ਫੈਲੇਗਾ। 
2. ਕੰਧ ਦੀ ਵਰਤੋ ਕਰੋ 
ਹਮੇਸ਼ਾ ਕੀ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਚਮਚ, ਚਾਕੂ, ਜਾਂ ਫਿਰ ਲਾਈਟਰ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਮਾਨ ਨਹੀਂ ਮਿਲਦਾ। ਫਿਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਸੰਭਾਲਣ ਲਈ ਖਾਲੀ ਕੰਧ ਦੀ ਵਰਤੋ ਕਰ ਸਕਦੇ ਹੋ। 
3. ਸਿੰਕ ਦੇ ਥੱਲੇ ਖਾਲੀ ਜਗ੍ਹਾ ਦਾ ਇਸਤੇਮਾਲ ਕਰੋ
ਰਸੋਈ ਨੂੰ ਸਾਫ ਰੱਖਣ ''ਚ ਕੰਮ ਆਉਣ ਵਾਲੀ ਚੀਜ਼ਾਂ ਨੂੰ ਇਥੇ ਰੱਖ ਕੇ ਤੁਸੀਂ ਇਸ ਥਾਂ ਦੀ ਵਰਤੋ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਢੱਕਨ ਦੇ ਲਈ ਤੁਸੀਂ ਸਿੰਕ ਦੇ ਥੱਲੇ ਇਕ ਦਰਵਾਜਾ ਵੀ ਲਗਵਾ ਸਕਦੇ  ਹੋ। 
4. ਓਵਰਹੈੱਡ ਕੈਬਨਿਟ
ਜੇ ਥੱਲੇ ਬਣਾਏ ਗਏ ਕੈਬਨਿਟ ''ਚ ਤੁਹਾਡਾ ਸਮਾਨ ਪੂਰਾ ਨਹੀਂ ਆਉਂਦਾ ਤਾਂ ਤੁਸੀਂ ਉੱਪਰ ਵੀ ਕੈਬਨਿਟ ਬਣਵਾ ਸਕਦੇ ਹੋ। ਇਨ੍ਹਾਂ ਕੈਬਨਿਟਾਂ ''ਚ ਤੁਸੀਂ ਰੋਜ਼ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਰੱਖ ਸਕਦੇ ਹੋ।


Related News