ਚਮੜੀ ਦੇ ਲਈ ਕਾਫੀ ਫਾਇਦੇਮੰਦ ਹੈ ਸੇਂਧਾ ਨਮਕ

06/27/2018 4:52:56 PM

ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਚਮੜੀ 'ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਪਸੀਨੇ ਦੀ ਵਜ੍ਹਾ ਨਾਲ ਚਮੜੀ ਤੇਲ ਵਾਲੀ ਹੋ ਜਾਂਦੀ ਹੈ ਅਤੇ ਮੁਹਾਸੇ ਹੋਣ ਲਗਦੇ ਹਨ। ਇਸ ਤੋਂ ਬਚਣ ਦੇ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਟਡਕਟਸ ਦਾ ਸਹਾਰਾ ਲੈਂਦੀਆਂ ਹਨ ਪਰ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਅਜਿਹੇ 'ਚ ਸੇਂਧਾ ਨਮਕ ਦਾ ਇਸਤੇਮਾਲ ਕਰਕੇ ਚਮੜੀ ਦੀ ਖੂਬਸੂਰਤੀ ਨੂੰ ਵਧਾਇਆ ਜਾ ਸਕਦਾ ਹੈ। ਸੇਂਧਾ ਨਮਕ ਨਾ ਸਿਰਫ ਸੁਆਦ ਦੇ ਲਈ ਬਲਕਿ ਚਮੜੀ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ ਇਸ ਨਮਕ ਦਾ ਇਸਤੇਮਾਲ ਨਾਲ ਚਮੜੀ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
1. ਤੇਲ ਵਾਲੀ ਚਮੜੀ
ਗਰਮੀ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਤੇਲ ਵਾਲੀ ਚਮੜੀ ਦੀ ਵਜ੍ਹਾ ਨਾਲ ਹੋ ਜਾਂਦੀ ਹੈ। ਇਸ ਲਈ 1 ਚਮਚ ਸੇਂਧਾ ਨਮਕ 'ਚ ਕੁਝ ਬੂੰਦ ਪਾਣੀ ਮਿਲਾ ਕੇ ਮਿਕਸਚਰ ਤਿਆਰ ਕਰੋ। ਇਸ ਨੂੰ ਚਿਹਰੇ 'ਤੇ ਲਗਾ ਕੇ ਹੱਥਾਂ ਨਾਲ ਹਲਕੇ ਹੱਥਾਂ ਨਾਲ ਸਕਰਬ ਕਰੋ ਅਤੇ 10 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
2. ਮੁਹਾਸੇ ਅਤੇ ਕਾਲੇ ਧੱਬੇ
ਇਸ ਲਈ ਸੇਂਧਾ ਨਮਕ ਦੀਆਂ ਕੁਝ ਬੂੰਦਾ ਨਿੰਬੂ ਦੇ ਰਸ ਦੀਆਂ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ ਲਗਾ ਕੇ ਹਲਕੇ ਹੱਥਾ ਨਾਲ ਰਗੜੋ ਅਤੇ 10 ਮਿੰਟ ਦੇ ਬਾਅਦ ਚਿਹਰਾ ਧੋ ਲਓ। ਹਫਤੇ 'ਚ 2 ਵਾਰ ਅਜਿਹਾ ਕਰਨ ਨਾਲ ਕਾਲੇ ਧੱਬੇ ਅਤੇ ਮੁਹਾਸਿਆਂ ਦੀ ਸਮੱੱਸਿਆ ਦੂਰ ਹੋਵੇਗੀ। 
3. ਗੋਰੀ ਰੰਗਤ
1 ਚਮਚ ਸੇਂਧਾ ਨਮਕ 'ਚ 1 ਚਮਚ ਸ਼ਹਿਦ ਮਿਲਾਕੇ ਚਿਹਰੇ 'ਤੇ ਲਗਾਓ ਅਤੇ 2 ਮਿੰਟ ਤੱਕ ਮਸਾਜ਼ ਕਰੋ। ਸੁੱਕਣ ਦੇ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਜਿਸ ਨਾਲ ਰੰਗ 'ਚ ਕਾਫੀ ਨਿਖਾਰ ਆਵੇਗਾ। ਬਹਿਤਰ ਨਤੀਜ਼ਾ ਪਾਉਣ ਦੇ ਲਈ ਹਫਤੇ 'ਚ 2 ਵਾਰ ਇਸ ਦਾ ਇਸਤੇਮਾਲ ਕਰੋ। 
4. ਰੁੱਖੀ ਚਮੜੀ
ਰੁੱਖੀ ਚਮੜੀ ਤੋਂ ਨਿਜ਼ਾਤ ਪਾਉਣ ਦੇ ਲਈ 1 ਚਮਚ ਸੇਂਧਾ ਨਮਕ 'ਚ 1 ਚਮਚ ਬਾਦਾਮ ਤੇਲ ਮਿਲਾਓ ਅਤੇ ਹਰ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਚਿਹਰੇ 'ਤੇ ਲਗਾਓ।
5. ਝੁਰੜੀਆਂ 
ਉਮਰ ਵਧਣ ਦੇ ਨਾਲ ਹੀ ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਚਣ ਦੇ ਲਈ 1 ਚਮਚ ਸੇਂਧਾ ਨਮਕ 'ਚ 1 ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ।


Related News