ਫਟੀਆਂ ਅੱਡੀਆਂ ਨੂੰ ਠੀਕ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ

07/13/2017 6:22:31 PM

ਨਵੀਂ ਦਿੱਲੀ— ਮਾਨਸੂਨ ਦੇ ਮੌਸਮ ਵਿਚ ਧੂੜ ਮਿੱਟੀ ਦੀ ਵਜ੍ਹਾ ਨਾਲ ਔਰਤਾਂ ਦੇ ਪੈਰਾਂ ਦੀ ਅੱਡੀਆਂ ਫੱਟ ਜਾਂਗੀਆਂ ਹਨ ਜਿਸ ਨਾਲ ਪੈਰ ਦੇਖਣ ਵਿਚ ਬਹੁਤ ਹੀ ਮਾੜੇ ਲੱਗਦੇ ਹਨ ਅਤੇ ਨਾਲ ਹੀ ਇਨ੍ਹਾਂ ਵਿਚ ਦਰਦ ਵੀ ਹੁੰਦੀ ਹੈ। ਇਸ ਤੋਂ ਇਲਾਵਾ ਨੰਗੇ ਪੈਰ ਚਲਣ ਨਾਲ ਵੀ ਅੱਡੀਆਂ ਫੱਟ ਜਾਂਦੀਆਂ ਹਨ। ਜੇ ਸਹੀ ਸਮੇਂ 'ਤੇ ਇਸ ਨੂੰ ਠੀਕ ਨਾ ਕੀਤਾ ਜਾਵੇ ਤਾਂ ਇਸ ਨਾਲ ਦਰਾੜਾਂ ਖੁੱਲ ਜਾਂਦੀਆਂ ਹਨ। ਉਂਝ ਤਾਂ ਬਾਜ਼ਾਰ ਵਿਚੋਂ ਕਈ ਤਰ੍ਹਾਂ ਦੀਆਂ ਕ੍ਰੀਮਾਂ ਮਿਲ ਜਾਂਦੀਆਂ ਹਨ ਪਰ ਇਨ੍ਹਾਂ ਨਾਲ ਪੈਰਾਂ ਦੀਆਂ ਅੱਡੀਆਂ 'ਤੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ
1. ਗ੍ਰੀਨ ਟੀ
ਗ੍ਰੀਨ ਟੀ ਸਿਰਫ ਪੀਣ ਲਈ ਹੀ ਨਹੀਂ ਫਟੀਆਂ ਅੱਡੀਆਂ ਨੂੰ ਠੀਕ ਕਰਨ ਵਿਚ ਵੀ ਮਦਦ ਕਰਦੀ ਹੈ। ਇਸ ਲਈ ਗ੍ਰੀਨ ਟੀ ਦੀਆਂ ਕੁਝ ਪੱਤੀਆਂ ਨੂੰ ਉਬਾਲ ਲਓ ਅਤੇ ਫਿਰ ਇਸ ਨੂੰ ਅੱਧੇ ਟਬ ਪਾਣੀ ਵਿਚ ਮਿਲਾ ਲਓ। ਉਸ ਵਿਚ ਆਪਣੇ ਪੈਰ ਡੁੱਬੋ ਕੇ ਰੱਖੋ। ਕੁਝ ਦਿਨਾਂ ਤੱਕ ਲਗਾਤਾਰ ਇਸ ਪਾਣੀ ਨਾਲ ਪੈਰ ਧੋਣ ਨਾਲ ਅੱਡੀਆਂ ਨਰਮ ਹੋ ਜਾਂਦੀਆਂ ਹਨ।
2. ਨਾਰੀਅਲ ਦਾ ਤੇਲ
ਇਸ ਲਈ ਅੱਧਾ ਟਬ ਪਾਣੀ ਵਿਚ 1 ਚੋਥਾਈ ਨਾਰੀਅਲ ਦਾ ਤੇਲ ਮਿਲਾਓ ਅਤੇ 20 ਮਿੰਟ ਤੱਕ ਇਸ ਵਿਚ ਪੈਰਾਂ ਨੂੰ ਡੁੱਬੋ ਕੇ ਰੱਖੋ ਇਸ ਨਾਲ ਫਾਇਦਾ ਹੁੰਦਾ ਹੈ। ਇਸ ਵਿਚ ਮੋਜੂਦ ਵਿਟਾਮਿਨ, ਮਿਨਰਲਸ ਅਤੇ ਐਸਿਡ ਹੁੰਦੇ ਹਨ ਜੋ ਫਟੀਆਂ ਅੱਡੀਆਂ ਨੂੰ ਨਮੀ ਦਿੰਦੇ ਹਨ। 
3. ਸ਼ਹਿਦ 
ਅੱਧਾ ਟਬ ਸ਼ਹਿਦ ਵਿਚ 3-4 ਚਮਚ ਸ਼ਹਿਦ ਮਿਲਾ ਕੇ ਉਸ ਵਿਚ 15 ਮਿੰਟ ਤੱਕ ਪੈਰਾਂ ਨੂੰ ਡੁੱਬੋ ਕੇ ਰੱਖੋ ਫਿਰ ਬਾਹਰ ਕੱਢ ਕੇ ਹਲਕੇ ਹੱਥਾਂ ਨਾਲ ਅੱਡੀਆਂ ਨੂੰ ਰਗੜੋ। ਇਸ ਨਾਲ ਅੱਡੀਆਂ ਨੂੰ ਮੋਇਸਚਰਾਈਜ਼ਰ ਮਿਲੇਗਾ।
4. ਬੇਕਿੰਗ ਸੋਡਾ 
ਇਸ ਲਈ ਅੱਧੀ ਬਾਲਟੀ ਕੋਸੇ ਪਾਣੀ ਵਿਚ 3-4 ਚਮਚ ਬੇਕਿੰਗ ਸੋਡਾ ਮਿਲਾਓ ਅਤੇ ਇਸ ਵਿਚ 15 ਮਿੰਟ ਤੱਕ ਪੈਰਾਂ ਨੂੰ ਡੁੱਬੋ ਕੇ ਰੱਖੋ ਅਤੇ ਉਸ ਤੋਂ ਬਾਅਦ ਸਟੋਨ ਨਾਲ ਰਗੜੋ। ਹਫਤੇ ਵਿਚ ਦੋ ਵਾਰ ਅਜਿਹਾ ਕਰਨ ਨਾਲ ਫਾਇਦਾ ਹੁੰਦਾ ਹੈ।
ਅੱਡੀਆਂ ਬਿਲਕੁਲ ਨਰਮ ਹੋ ਜਾਂਦੀਆਂ ਹਨ।


Related News