ਸਕਰੱਬ-ਫੇਸ਼ੀਅਲ ਦਾ ਕੰਮ ਦੇਵੇਗਾ ਇਹ ਫੇਸ ਪੈਕ, ਚਿਹਰੇ ''ਤੇ ਲਿਆਏਗਾ ਚਮਕ

02/14/2020 1:07:16 PM

ਜਲੰਧਰ—ਫਲ ਖਾਣ ਦੇ ਬਾਅਦ ਲਗਭਗ ਸਾਰੇ ਫਲ ਜਾਂ ਫਿਰ ਸਬਜ਼ੀ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ। ਫਲਾਂ 'ਚ ਜੋ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਓਨੇ ਹੀ ਜ਼ਰੂਰੀ ਤੱਤ ਉਨ੍ਹਾਂ ਦੇ ਛਿਲਕਿਆਂ 'ਚ ਪਾਏ ਜਾਂਦੇ ਹਨ। ਖਾਸ ਤੌਰ 'ਤੇ ਤੁਹਾਡੀ ਸਕਿਨ ਲਈ ਇਹ ਛਿਲਕੇ ਕਾਫੀ ਫਾਇਦੇਮੰਦ ਹੁੰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਕ ਅਜਿਹਾ ਫੇਸ ਪੈਕ ਜੋ ਤੁਹਾਡੇ ਚਿਹਰੇ ਲਈ ਸਕਰੱਬ ਅਤੇ ਪੈਕ ਦੋਵਾਂ ਦਾ ਕੰਮ ਕਰੇਗਾ। ਉਸ ਲਈ ਤੁਹਾਨੂੰ ਚਾਹੀਦਾ ਹੋਵੇਗਾ...
ਸਮੱਗਰੀ—1 ਚਮਚ ਮੁਲਤਾਨੀ ਮਿੱਟੀ, 1 ਚਮਚ ਸੰਤਰੇ ਜਾਂ ਫਿਰ ਨਿੰਬੂ ਅਤੇ ਟਮਾਟਰ ਦਾ ਰਸ। ਇਨ੍ਹਾਂ 'ਚੋਂ ਸਿਰਫ ਇਕ ਹੀ ਚੀਜ਼ ਦਾ ਰਸ ਤੁਸੀਂ ਵਰਤੋਂ ਕਰਨਾ ਹੈ ਜੋ ਤੁਹਾਡੀ  ਸਕਿਨ ਲਈ ਠੀਕ ਰਹੇ। ਆਓ ਜਾਣਦੇ ਹਾਂ ਪੈਕ ਬਣਾਉਣ ਦਾ ਤਾਰੀਕਾ।

PunjabKesari
ਪੈਕ ਬਣਾਉਣ ਦਾ ਤਾਰੀਕਾ
1 ਕੌਲੀ 'ਚ 1 ਚਮਚ ਦਹੀਂ ਲਓ, ਉਸ 'ਚ ਸੰਤਰੇ ਜਾਂ ਫਿਰ ਤੁਹਾਜੀ ਸਕਿਨ ਨੂੰ ਸੂਟ ਕਰਨ ਵਾਲਾ ਰਸ, 1 ਟੀ ਸਪੂਨ ਸ਼ਹਿਦ ਅਤੇ ਮੁਲਤਾਨੀ ਮਿੱਟੀ ਮਿਲਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਦੇ ਬਾਅਦ ਚਿਹਰੇ 'ਤੇ ਲਗਾ ਲਓ। ਚਿਹਰੇ 'ਤੇ ਲਗਾਉਣ ਦੇ ਬਾਅਦ ਸੰਤਰੇ ਦਾ ਜਾਂ ਫਿਰ ਨਿੰਬੂ ਦਾ ਛਿਲਕਾ ਲਓ, ਉਸ ਦੀ ਮਦਦ ਨਾਲ ਚਿਹਰੇ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ, ਲਗਭਗ 10 ਮਿੰਟ ਤੱਕ। ਤੁਸੀਂ ਇਸ ਫੇਸ ਪੈਕ ਦੀ ਵਰਤੋਂ ਚਾਹੋ ਤਾਂ ਆਪਣੀ ਪੂਰੀ ਬਾਡੀ 'ਤੇ ਨਹਾਉਂਦੇ ਸਮੇਂ ਵੀ ਕਰ ਸਕਦੀ ਹੋ। ਇਸ ਮਦਦ ਨਾਲ ਚਿਹਰੇ 'ਤੇ ਗਰਦਨ ਦੇ ਆਲੇ-ਦੁਆਲੇ ਕਾਲਾਪਨ ਬਹੁਤ ਜ਼ਲਦ ਗਾਇਬ ਹੋ ਜਾਵੇਗਾ।
ਸੰਤਰੇ 'ਚ ਮੌਜੂਦ ਵਿਟਾਮਿਨ-ਸੀ
ਸੰਤਰੇ 'ਚ ਮੌਜੂਦ ਵਿਟਾਮਿਨ-ਸੀ ਤੁਹਾਡੇ ਚਿਹਰੇ ਦੀ ਰੰਗਤ ਨਿਖਾਰਨ ਅਤੇ ਸਾਰੇ ਦਾਗ-ਧੱਬੇ ਦੂਰ ਕਰਨ 'ਚ ਤੁਹਾਡੀ ਮਦਦ ਕਰਦਾ ਹੈ। ਇਸ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਨੂੰ ਸਿਰਫ 1-2 ਹਫਤੇ 'ਚ ਖੁਦ 'ਚ ਬਦਲਾਅ ਨਜ਼ਰ ਆਉਣ ਲੱਗਣਗੇ।

PunjabKesari
ਨਿੰਬੂ ਅਤੇ ਟਮਾਟਰ
ਜੇਕਰ ਤੁਸੀਂ ਨਿੰਬੂ ਅਤੇ ਟਮਾਟਰ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਉਸ 'ਚ ਵੀ ਬਹੁਤ ਜ਼ਿਆਦਾ ਫਾਇਦਾ ਹੈ। ਨਿੰਬੂ ਅਤੇ ਟਮਾਟਰ ਦੋਵਾਂ 'ਚ ਐਂਟੀ-ਆਕਸੀਡੈਂਟ ਤੱਤ ਪਾਏ ਜਾਂਦੇ ਹਨ, ਜੋ ਤੁਹਾਡੀ ਸਕਿਨ ਨੂੰ ਹੈਲਦੀ ਅਤੇ ਗਲੋਇੰਗ ਬਣਾਉਣ 'ਚ ਮਦਦ ਕਰਦਾ ਹੈ।


Aarti dhillon

Content Editor

Related News