ਕਾਫ਼ੀ ਕ੍ਰਿਸਪੀ ਬਨਣਗੇ ਇਹ ਸੇਵੀ ਬਿਸਕੁਟ, ਜਾਣੋ ਬਣਾਉਣ ਦਾ ਆਸਾਨ ਤਰੀਕਾ

06/08/2020 1:49:06 PM

ਜਲੰਧਰ (ਬਿਊਰੋ) — ਕੋਈ ਲੋਕਾਂ ਨੂੰ ਰੋਟੀ ਤੋਂ ਬਾਅਦ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਅਜਿਹੇ ਹੀ ਲੋਕਾਂ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਸਪੀ ਸੇਵੀ ਬਿਸਕੁਟ, ਜਿਸ ਨੂੰ ਤੁਸੀਂ ਆਸਾਨੀ ਨਾਲ ਘਰ 'ਚ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕ੍ਰਿਸਪੀ ਸੇਵੀ ਬਿਸਕੁਟ ਬਣਾਉਣ ਦਾ ਤਰੀਕਾ :-

ਸਮੱਗਰੀ :
- 200 ਗ੍ਰਾਮ ਸੇਵਈ (ਸੇਵੀਆਂ)
- 1 ਕੱਪ ਕੰਨਡੈਂਸ ਦੁੱਧ
- 1 ਵੱਡਾ ਚਮਚ ਘਿਓ
- 1/2 ਕੱਪ ਬਰੀਕ ਕੱਟੇ ਹੋਏ ਬਦਾਮ

ਬਣਾਉਣ ਦਾ ਤਰੀਕਾ :-
ਸੇਵੀਆਂ ਨੂੰ ਇੱਕ ਭਾਂਡੇ 'ਚ ਪਾਓ ਅਤੇ ਇਸ ਨੂੰ ਹੱਥ ਨਾਲ ਦਬਾ ਕੇ ਮਸਲ (ਤੋੜ) ਲਓ। ਫਿਰ ਇੱਕ ਕੜਾਹੀ 'ਚ ਘਿਓ ਗਰਮ ਕਰੋ। ਜਦੋਂ ਘਿਓ ਗਰਮ ਹੋ ਜਾਵੇ, ਤਾਂ ਇਸ 'ਚ ਸੇਵੀਆਂ ਪਾਓ ਅਤੇ ਇਸ ਨੂੰ 6-7 ਮਿੰਟ ਲਈ ਹਲਕੇ ਸੇਕ 'ਤੇ ਭੁੰਨੋ। ਫਿਰ ਕੰਡੈਂਸ ਦੁੱਧ ਪਾਓ, ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਗੈਸ ਬੰਦ ਦਿਓ। ਮਿਸ਼ਰਣ ਨੂੰ ਥੋੜਾ ਜਿਹਾ ਠੰਡਾ ਹੋਣ ਦਿਓ। ਫਿਰ ਜਿੱਥੇ ਇਹ ਉਸ 'ਚ ਇਕ ਗੁਠਲੀ (ਗੱਠ) ਵਰਗਾ ਲੱਗੇ ਤਾਂ ਉਸ ਨੂੰ ਹੱਥ ਨਾਲ ਮਸਲ ਦਿਓ। ਹੁਣ ਇਕ ਛੋਟੇ ਅਕਾਰ ਦਾ ਢੱਕਣ ਲਓ ਅਤੇ ਇਸ 'ਚ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਦਬਾਓ। ਫਿਰ ਆਪਣੀਆਂ ਦੋਵਾਂ ਹਥੇਲੀਆਂ ਦੇ ਵਿਚਕਾਰ ਢੱਕਣ ਨੂੰ ਰੱਖ ਕੇ ਦਬਾਓ। ਇਸ ਨੂੰ ਹੌਲੀ-ਹੌਲੀ ਬਾਹਰ ਕੱਢ ਕੇ ਕਿਸੇ ਪਲੇਟ 'ਚ ਰੱਖ ਲਓ। ਇਸੇ ਤਰ੍ਹਾਂ ਸਾਰੇ ਮਿਕਸਰਾਂ ਤੋਂ ਬਿਸਕੁਟ ਬਣਾ ਲਓ ਅਤੇ ਬਦਾਮ ਨਾਲ ਗਾਰਨਿਸ਼ ਕਰੋ ਅਤੇ ਉਨ੍ਹਾਂ ਨੂੰ 20 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਇਹ ਸੈੱਟ ਹੋਣ 'ਤੇ ਸਰਵ ਕਰੋ।


sunita

Content Editor

Related News