ਸੈਲਫੀ ਲੈਂਦੇ ਇਨ੍ਹਾਂ ਲੋਕਾਂ ਨੂੰ ਦੇਖ ਕੇ ਨਹੀਂ ਰੁਕੇਗਾ ਤੁਹਾਡਾ ਹਾਸਾ

Friday, Jan 13, 2017 - 12:44 PM (IST)

 ਸੈਲਫੀ ਲੈਂਦੇ ਇਨ੍ਹਾਂ ਲੋਕਾਂ ਨੂੰ ਦੇਖ ਕੇ ਨਹੀਂ ਰੁਕੇਗਾ ਤੁਹਾਡਾ ਹਾਸਾ

ਜਲੰਧਰ— ਸੈਲਫੀ ਲੈਣ ਦੀ ਭੁੱਖ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਲੋਕ ਹਰ ਪਲ ਨੂੰ ਸੈਲਫੀ ''ਚ ਕੈਦ ਕਰ ਲੈਣਾ ਚਾਹੁੰਦੇ ਹਨ। ਮੰਦਰ ਜਾਂ ਪਾਰਟੀ ''ਚ ਲੋਕ ਸੈਲਫੀ ਲੈਂਦੇ ਆਮ ਹੀ ਦੇਖੇ ਜਾ ਸਕਦੇ ਹਨ। ਸੈਲਫੀ ਲੈਣ ਲਈ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਕਈ ਲੋਕਾਂ ਨੂੰ ਸੈਲਫੀ ''ਚ ਆਪਣੀ ਲੁਕ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਇਹ ਉਹ ਹੀ ਹਨ ਜਾਂ ਕੋਈ ਹੋਰ। ਲੋਕ ਸੈਲਫੀ ਲੈਂਦੇ ਸਮੇਂ ਕਈ ਤਰ੍ਹਾਂ ਦੇ ਪੋਜ਼ ਬਣਾਉਂਦੇ ਹਨ। ਵਿੰਗਾ-ਟੇਢਾ ਮੂੰਹ ਬਣਾ ਕੇ ਸੈਲਫੀ ਖਿੱਚਣਾ ਇਕ ਰਿਵਾਜ਼ ਬਣ ਗਿਆ ਹੈ। ਕੁਝ ਲੜਕੀਆਂ ਤਾਂ ਬਾਥਰੂਮ ''ਚ ਵੀ ਸੈਲਫੀ ਲੈਣ ਤੋਂ ਪਰਹੇਜ਼ ਨਹੀਂ ਕਰਦੀਆਂ । ਲੋਕ ਸੈਲਫੀ ਲੈਣ ਦੇ ਚੱਕਰ ''ਚ ਆਪਣੀ ਜਾਨ ਵੀ ਖਤਰੇ ''ਚ ਪਾਉਣ ਤੋਂ ਨਹੀਂ ਡਰਦੇ। ਅੱਜ-ਕੱਲ੍ਹ ਵੱਡੀ ਉਮਰ ਦੇ ਲੋਕ ਵੀ ਸੈਲਫੀ ਲੈਂਦੇ ਆਮ ਹੀ ਨਜ਼ਰ ਆ ਜਾਂਦੇ ਹਨ। ਤੁਸੀਂ ਆਪਣੇ ਦੋਸਤ ਦੀ ਦਾਦੀ ਜਾਂ ਨਾਨੀ ਨੂੰ ਵੀ ਸੈਲਫੀ ਲੈਂਦਿਆਂ ਦੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਲੋਕਾਂ ਦੀਆਂ ਤਸਵੀਰਾਂ ਦਿਖਾਵਾਂਗੇ, ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਹਾਸਾ ਰੁੱਕ ਨਹੀਂ ਸਕੇਗਾ। ਇਨ੍ਹਾਂ ਨੂੰ ਦੇਖ ਕੇ ਤੁਸੀਂ ਸੋਚੇਗੇ ਕਿ ਸੈਲਫੀ ਲੈਣ ਦਾ ਇਹ ਕਿਹੜਾ ਤਰੀਕਾ ਹੈ। ਆਓ ਦੇਖੀਏ ਇਨ੍ਹਾਂ ਤਸਵੀਰਾਂ ਨੂੰ।


Related News