ਪੇਟ ਦੇ ਬੇਲੋੜੇ ਵਾਲਾਂ ਨੂੰ ਇਸ ਤਰ੍ਹਾਂ ਹਟਾਓ
Sunday, Apr 02, 2017 - 11:36 AM (IST)

ਮੁੰਬਈ— ਸਰੀਰ ਦੇ ਕਿਸੇ ਵੀ ਹਿੱਸੇ ''ਤੇ ਬੇਲੋੜੇ ਵਾਲ ਹੋਣ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ। ਚਿਹਰਾ ਹੋਵੇ ਜਾਂ ਸਰੀਰ ਦਾ ਕੋਈ ਵੀ ਹਿੱਸਾ, ਵਾਲਾਂ ਨੂੰ ਹਟਾਉਣ ਲਈ ਵੈਕਸਿੰਗ ਜਾਂ ਥਰੈਡਿੰਗ ਕੀਤੀ ਜਾਂਦੀ ਹੈ, ਜਿਸ ਨਾਲ ਬਹੁਤ ਦਰਦ ਹੁੰਦੀ ਹੈ। ਹਾਰਮੋਨ ਕਾਰਨ ਕਈ ਔਰਤਾਂ ਦੇ ਪੇਟ ''ਤੇ ਕਾਫੀ ਵਾਲ ਹੁੰਦੇ ਹਨ, ਜਿਸ ਕਾਰਨ ਉਹ ਸਾੜ੍ਹੀ ਜਾਂ ਛੋਟੇ ਟੋਪ ਨਹੀਂ ਪਾ ਸਕਦੀਆਂ। ਹੱਥਾਂ-ਪੈਰਾਂ ਦੇ ਬੇਲੋੜੇ ਵਾਲਾਂ ਨੂੰ ਤਾਂ ਪਾਰਲਰ ਜਾ ਕੇ ਹਟਾਇਆ ਜਾ ਸਕਦਾ ਹੈ ਪਰ ਪੇਟ ਦੇ ਵਾਲਾਂ ਨੂੰ ਹਟਾਉਣ ਲਈ ਘਰੇਲੂ ਤਰੀਕਾ ਵਰਤਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪੇਟ ਦੇ ਬੇਲੋੜੇ ਵਾਲਾਂ ਨੂੰ ਹਟਾਉਣ ਲਈ ਕੁਝ ਘਰੇਲੂ ਤਰੀਕੇ ਦੱਸ ਰਹੇ ਹਾਂ।
1. ਸ਼ੇਵ
ਔਰਤਾਂ ਦੇ ਪੇਟ ''ਤੇ ਵਾਲ ਹੋਣ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਕਾਰਨ ਉਹ ਪਸੰਦ ਦੇ ਟੋਪ ਨਹੀਂ ਪਾ ਸਕਦੀਆਂ। ਇਨ੍ਹਾਂ ਵਾਲਾਂ ਨੂੰ ਹਟਾਉਣ ਲਈ ਸ਼ੇਵ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਹੈ ਪਰ ਰੇਜ਼ਰ ਨਾਲ ਵਾਲ ਸਾਫ ਕਰਨ ਕਾਰਨ ਅਗਲੀ ਵਾਰੀ ਵਾਲ ਜ਼ਿਆਦਾ ਸਖਤ ਆਉਂਦੇ ਹਨ। ਇਸ ਲਈ ਇਸ ਤਰੀਕੇ ਨਾਲ ਵਾਲ ਹਟਾਉਣ ਦੇ ਬਾਅਦ ਨਾਰੀਅਲ ਤੇਲ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਚਮੜੀ ਅਤੇ ਵਾਲ ਨਰਮ ਰਹਿਣਗੇ।
2. ਬਲੀਚ
ਕੁਝ ਔਰਤਾਂ ਦੇ ਪੇਟ ''ਤੇ ਬਹੁਤ ਘੱਟ ਵਾਲ ਹੁੰਦੇ ਹਨ। ਉਨ੍ਹਾਂ ''ਤੇ ਬਲੀਚ ਕਰਨਾ ਠੀਕ ਰਹੇਗਾ।
3. ਰੀਮੂਵਲ ਕਰੀਮ
ਵਾਲਾਂ ਨੂੰ ਹਟਾਉਣ ਲਈ ਰੀਮੂਵਲ ਕਰੀਮ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਕੁਝ ਔਰਤਾਂ ਇਸ ਨਾਲ ਆਪਣੀਆਂ ਬਾਜੂ ਅਤੇ ਲੱਤਾਂ ਦੇ ਵਾਲ ਸਾਫ ਕਰਦੀਆਂ ਹਨ। ਹਮੇਸ਼ਾ ਆਪਣੀ ਚਮੜੀ ਮੁਤਾਬਕ ਹੀ ਹੇਅਰ ਰੀਮੂਵਲ ਕਰੀਮ ਲੈਣੀ ਚਾਹੀਦੀ ਹੈ।
4. ਵੈਕਸਿੰਗ
ਪਾਰਲਰ ''ਚ ਪੇਟ ''ਤੇ ਵੈਕਸ ਕਰਵਾਉਣ ''ਚ ਕਈ ਔਰਤਾਂ ਨੂੰ ਸ਼ਰਮ ਆਉਂਦੀ ਹੈ। ਅਜਿਹੀ ਹਾਲਤ ''ਚ ਉਹ ਘਰ ''ਚ ਹੀ ਵੈਕਸ ਕਰ ਸਕਦੀਆਂ ਹਨ। ਬਾਜ਼ਾਰੋਂ ਵੈਕਸ ਸਟ੍ਰਾਈਪ ਮਿਲ ਜਾਂਦੇ ਹਨ, ਜਿਸ ਨਾਲ ਖੁਦ ਹੀ ਪੇਟ ਦੇ ਵਾਲ ਆਸਾਨੀ ਨਾਲ ਉੱਤਰ ਜਾਂਦੇ ਹਨ।
5. ਉਬਟਨ
ਘਰ ''ਚ ਬਣੇ ਕੁਦਰਤੀ ਉਬਟਨ ਦੀ ਵਰਤੋਂ ਪੇਟ ਦੇ ਬੇਲੋੜੇ ਵਾਲਾਂ ਨੂੰ ਹਟਾਉਣ ''ਚ ਕੀਤੀ ਜਾ ਸਕਦੀ ਹੈ। ਇਸ ਦੇ ਲਈ ਇਕ ਚਮਚ ਵੇਸਣ ''ਚ ਚੁਟਕੀ ਭਰ ਹਲਦੀ ਅਤੇ ਥੋੜ੍ਹਾ ਦੁੱਧ ਮਿਲਾ ਕੇ ਪੇਸਟ ਤਿਆਰ ਕਰੋ। ਇਸ ਲੇਪ ਨੂੰ ਪੇਟ ''ਤੇ ਲਗਾਓ ਅਤੇ ਸੁੱਕਣ ''ਤੇ ਇਸ ਨੂੰ ਰਗੜੋ। ਪੇਟ ਦੇ ਵਾਲ ਨਰਮ ਹੋ ਜਾਣਗੇ ਅਤੇ ਆਸਾਨੀ ਨਾਲ ਨਿਕਲ ਜਾਣਗੇ।