ਇਨ੍ਹਾਂ ਤਰੀਕਿਆਂ ਨਾਲ ਹਟਾਓ ਚਿਹਰੇ ਤੋਂ ਤਿਲ
Sunday, Dec 25, 2016 - 04:20 PM (IST)

ਜਲੰਧਰ— ਲੜਕੀਆਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਦੇ ਲਈ ਹਰ ਕੋਸ਼ਿਸ਼ ਕਰਦੀਆਂ ਹਨ। ਚਿਹਰੇ ''ਤੇ ਮੌਜੂਦ ਛੋਟਾ ਜਿਹਾ ਤਿਲ ਤਾਂ ਖੂਬਸੂਰਤ ਵਧਾ ਦਿੰਦਾ ਹੈ ਪਰ ਜੇਕਰ ਇਹ ਤਿਲ ਚਮੜੀ ''ਤੇ ਜ਼ਿਆਦਾ ਹੋਣ ਨਾਲ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਤਿਲ ਕਈ ਰੰਗਾਂ ਅਤੇ ਆਕਾਰ ''ਚ ਹੁੰਦੇ ਹਨ। ਇਸ ਲਈ ਲੜਕੀਆਂ ਤਿਲ ਨੂੰ ਹਟਾਉਂਣ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਅਪਨਾਉਂਦੀਆਂ ਹਨ ਪਰ ਇਨ੍ਹਾਂ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਵਰਤ ਕੇ ਵੀ ਚਿਹਰੇ ਨਾਲ ਤਿਲ ਹਟਾ ਸਕਦੇ ਹੋ।
1.ਫੁੱਲ ਗੋਭੀ
ਫੁੱਲ ਗੋਭੀ ਨਾ ਸਿਰਫ ਖਾਣ ''ਚ ਬਲਕਿ ਤਿਲ ਨੂੰ ਸਾਫ ਕਰਨ ''ਚ ਵੀ ਬਹੁਤ ਫਾਇਦੇਮੰਦ ਹੈ । ਇਸ ਦਾ ਰਸ ਕੱਢ ਕੇ ਰੋਜ਼ਾਨਾ ਤਿਲ ਵਾਲੀ ਜਗ੍ਹਾਂ ''ਤੇ ਲਗਾਓÎ। ਕੁਝ ਹੀ ਦਿਨ੍ਹਾਂ ''ਚ ਅਸਰ ਦਿਖਾਈ ਦੇਣ ਲੱਗੇਗਾ।
2. ਹਰਾ ਧਨੀਆ
ਧਨੀਏ ਦੀਆਂ ਪੱਤੀਆ ਦਾ ਪੇਸਟ ਬਣਾਕੇ ਤਿਲ ''ਤੇ ਲਗਾਓ। ਤਿਲ ਹਮੇਸ਼ਾ ਦੇ ਲਈ ਗਾਇਬ ਹੋ ਜਾਵੇਗਾ।
3. ਲਸਣ
ਲਸਣ ਦਾ ਪੇਸਟ ਬਣਾਕੇ ਰੋਜ਼ ਰਾਤ ਨੂੰ ਤਿਲ ''ਤੇ ਲਗਾਓ। ਇਸ ਦੇ ਉੱਪਰ ਬੈਂਡੇਜ ਲਗਾ ਕੇ ਛੱਡ ਦਿਓ। ਫਿਰ ਸਵੇਰੇ ਉੱਠ ਕੇ ਚਮੜੀ ਨੂੰ ਗਰਮ ਪਾਣੀ ਨਾਲ ਧੋ ਲਓ।
4. ਕਸਟਰ ਤੇਲ
ਘਰ ''ਚ ਕਸਟਰ ਤੇਲ ਨਾਲ ਮਸਾਜ ਕਰਨ ਨਾਲ ਵੀ ਤਿਲ ਨੂੰ ਮਿਟਾਉਣ ਦੇ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਤਿਲ ਹਮੇਸ਼ਾ ਦੇ ਲਈ ਗਾਇਬ ਹੋ ਜਾਂਦਾ ਹੈ ।
5. ਸਿਰਕਾ
ਚਮੜੀ ਨੂੰ ਗਰਮ ਪਾਣੀ ਨਾਲ ਧੋ ਕੇ ਰੂੰ ਦੀ ਮਦਦ ਨਾਲ ਸਿਰਕੇ ਨੂੰ ਤਿਲ ਵਾਲੀ ਜਗ੍ਹਾਂ ''ਤੇ ਲਗਾਓ। ਫਿਰ 10 ਮਿੰਟ ਦੇ ਬਾਅਦ ਚਮੜੀ ਨੂੰ ਗਰਮ ਪਾਣੀ ਨਾਲ ਧੋ ਲਓ£
6. ਸ਼ਹਿਦ ਅਤੇ ਸੂਰਜਮੁੱਖੀ ਦੇ ਬੀਜਾਂ ਦਾ ਤੇਲ
ਸ਼ਹਿਦ ਅਤੇ ਸੂਰਜਮੁੱਖੀ ਦੇ ਬੀਜਾਂ ਦੇ ਤੇਲ ਨੂੰ ਮਿਕਸ ਕਰਕੇ ਰੋਜ਼ 5 ਮਿੰਟ ਦੇ ਲਈ ਤਿਲ ''ਤੇ ਲਗਾ ਕੇ ਰਗੜੋ । ਇਸ ਨਾਲ ਨਾ ਸਿਰਫ ਚਮੜੀ ਚਮਕ ਉਠੇਗੀ ਬਲਕਿ ਤਿਲ ਵੀ ਗਾਇਬ ਹੋ ਜਾਣਗੇ।