ਰਿਸ਼ਤਿਆਂ ‘ਚ ਪਿਆਰ ਬਣਾਈ ਰੱਖਣ ਲਈ ਹਮਸ਼ਾ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਸੁਲਝ ਜਾਣਗੀਆਂ ਸਮੱਸਿਆਵਾਂ

03/15/2021 6:39:21 PM

ਜਲੰਧਰ (ਬਿਊਰੋ) - ਹਰੇਕ ਰਿਸ਼ਤਾ ਪਿਆਰ ਅਤੇ ਵਿਸ਼ਵਾਸ ‘ਤੇ ਟਿਕਦਾ ਹੈ। ਭਾਵੇਂ ਉਹ ਰਿਸ਼ਤਾ ਪਤੀ-ਪਤਨੀ ਦਾ ਹੋਵੇ, ਮਾਂ-ਧੀ, ਮਾਂ- ਪੁੱਤ, ਪਿਤਾ-ਪੁੱਤ, ਭਾਈ-ਭਾਈ, ਭਾਈ-ਭੈਣ, ਨਣਾਨ ਭਾਬੀ ਜਾਂ ਦੋਸਤੀ ਦਾ ਹੀ ਕਿਉਂ ਨਾ ਹੋਵੇ। ਹਰੇਕ ਰਿਸ਼ਤੇ ਦੀ ਇਮਾਰਤ ਪਿਆਰ ‘ਤੇ ਟਿਕੀ ਹੁੰਦੀ ਹੈ। ਕਦੇ-ਕਦੇ ਅਜਿਹੀ ਸਥਿਤੀ ਆ ਜਾਂਦੀ ਹੈ, ਜਦੋਂ ਰਿਸ਼ਤਿਆਂ ‘ਚ ਕੋਈ ਛੋਟੀ ਜਿਹੀ ਗ਼ਲਤਫ਼ਹਿਮੀ ਪਿਆਰੇ ਜਿਹੇ ਰਿਸ਼ਤੇ ‘ਚ ਦੂਰੀਆਂ ਪੈਦਾ ਕਰ ਦਿੰਦੀ ਹੈ, ਉਦੋਂ ਇਨਸਾਨ ਆਪਸੀ ਪਿਆਰ ਅਤੇ ਵਿਸ਼ਵਾਸ ਨੂੰ ਭੁੱਲ ਜਾਂਦਾ ਹੈ। ਅਜਿਹੇ ‘ਚ ਜੇਕਰ ਅਸੀਂ ਕੁਝ ਤਰੀਕਿਆਂ ਨੂੰ ਅਜ਼ਮਾ ਕੇ ਉਸ ਰਿਸ਼ਤੇ ਨੂੰ ਬਚਾ ਸਕੀਏ ਤਾਂ ਸਾਡੇ ਲਈ ਬਹੁਤ ਬਿਹਤਰ ਹੋਵੇਗਾ। ਇਸ ਨਾਲ ਸਮੱਸਿਆਵਾਂ ਸਮੇਂ ਦੇ ਨਾਲ ਆਪਣੇ ਆਪ ਹੀ ਸੁਲਝ ਜਾਣਗੀਆਂ। 

ਸਮਝੋ ਰਿਸ਼ਤੇ ਨੂੰ : 
ਰਿਸ਼ਤਾ ਕੋਈ ਵੀ ਕਿਉਂ ਨਾ ਹੋਵੇ, ਜੇਕਰ ਅਸੀਂ ਉਸ ਰਿਸ਼ਤੇ ਦੀ ਮਰਿਆਦਾ ਨੂੰ ਬਣਾ ਕੇ ਰੱਖਾਂਗੇ ਤਾਂ ਰਿਸ਼ਤਾ ਮਹਿਕਦਾ ਰਹੇਗਾ। ਜਦੋਂ ਅਸੀਂ ਰਿਸ਼ਤੇ ‘ਚ ਨਾ-ਸਮਝਦਾਰੀ ਦਿਖਾਉਂਦੇ ਹਾਂ ਤਾਂ ਰਿਸ਼ਤਾ ਟੁੱਟਦੇ ਨੂੰ ਦੇਰ ਨਹੀਂ ਲੱਗਦੀ। ਵਿਚਾਰਾਂ ‘ਚ ਮੇਲ ਨਾ ਮਿਲਣ ਨਾਲ ਮੱਤਭੇਦ ਪੈਦਾ ਹੁੰਦੇ ਹਨ। ਜੇਕਰ ਅਸੀਂ ਸ਼ਾਂਤ ਮਨ ਨਾਲ ਗੱਲ ਨੂੰ ਸੁਲਝਾਈਏ ਤਾਂ ਸ਼ਾਇਦ ਗ਼ਲਤਫਹਿਮੀਆਂ ਦੂਰ ਹੋ ਜਾਣਗੀਆਂ। ਇੱਕ-ਦੂਜੇ ਦੇ ਮਨ ਨੂੰ ਸਮਝਣ ‘ਚ ਮਦਦ ਮਿਲੇਗੀ। ਇਸ ਲਈ ਮੱਤਭੇਦ ਹੋਣ ‘ਤੇ ਇਕੱਠੇ ਬੈਠ ਕੇ ਗੱਲ ਕਰਕੇ ਸਾਡੀ ਸਮਝ ਰਿਸ਼ਤੇ ਪ੍ਰਤੀ ਹੋਰ ਜਾਗਰੂਕ ਹੋ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਬਰਸਾਤ’ ਦੇ ਮੌਸਮ ’ਚ ਆਪਣੀ ਸਿਹਤ ਦਾ ਇੰਝ ਰੱਖੋ ਧਿਆਨ, ਇਨ੍ਹਾਂ ਸਾਵਧਾਨੀਆਂ ਦੀ ਕਰੋ ਵਰਤੋਂ

PunjabKesari

ਸੁਣੋ ਦੂਜਿਆਂ ਦੀ ਵੀ:-
ਹਰ ਕੋਈ ਚਾਹੁੰਦਾ ਹੈ ਕਿ ਜੋ ਮੈਂ ਬੋਲਾਂ, ਸਾਹਮਣੇ ਵਾਲਾ ਉਸ ਨੂੰ ਸੁਣੇ ਅਤੇ ਉਸ ਦਾ ਜਵਾਬ ਵੀ ਦੇਵੇ। ਉਹ ਚਾਹੁੰਦਾ ਹੈ ਕਿ ਉਸ ਦੀ ਹਰ ਗੱਲ ਨੂੰ ਗੰਭੀਰਤਾਪੂਰਵਕ ਸੁਣਿਆ ਜਾਵੇ। ਇਸ ‘ਤੇ ਐਕਟ ਵੀ ਕੀਤਾ ਜਾਵੇ। ਚਾਹੇ ਖੁਦ ਵੱਡੀਆਂ ਗੱਲਾਂ ਬੋਲੇ ਪਰ ਸਾਹਮਣੇ ਵਾਲਾ ਉਸ ਨੂੰ ਟੋਕ ਦੇਵੇ ਤਾਂ ਅਪਮਾਨਿਤ ਮਹਿਸੂਸ ਹੁੰਦਾ ਹੈ। ਜੇਕਰ ਸਾਹਮਣੇ ਵਾਲਾ ਕੁਝ ਕਹੇ ਤਾਂ ਉਸ ਨੂੰ ਸੁਣਨ ਦੀ ਆਦਤ ਪਾਓ। ਇਸ ਨਾਲ ਤੁਹਾਡੇ ਰਿਸ਼ਤਿਆਂ ‘ਚ ਸੁਧਾਰ ਜ਼ਿਆਦਾ ਹੋਵੇਗਾ ਅਤੇ ਆਪਸ ‘ਚ ਚੰਗੀ ਤਰ੍ਹਾਂ ਸਮਝਣ ਦੀ ਆਦਤ ਵੀ ਪਵੇਗੀ। ਇਸ ਲਈ ਦੂਜਿਆਂ ਦੀ ਸੁਣਨ ਦੀ ਆਦਤ ਪਾਓ। ਸਾਹਮਣੇ ਵਾਲੇ ਨੂੰ ਵੀ ਮੌਕਾ ਦਿਓ ਕਿ ਉਹ ਵੀ ਆਪਣੀ ਗੱਲ ਤੁਹਾਡੇ ਤੱਕ ਪਹੁੰਚਾ ਸਕੇ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ’ਚ ‘ਠੰਡਾ ਪਾਣੀ’ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਬੀਮਾਰੀਆਂ

ਮੁਸਕਰਾਉੁਂਦੇ ਰਹੋ:-
ਕਿਹਾ ਜਾਂਦਾ ਹੈ ਕਿ ਇੱਕ ਪਿਆਰੀ ਮੁਸਕਾਨ ਕਿਸੇ ਵੀ ਕੰਮ ਨੂੰ ਸੌਖਾ ਬਣਾ ਦਿੰਦੀ ਹੈ। ਮਿੱਠੀ ਮੁਸਕਾਨ ਅਤੇ ਮਿੱਠੀ ਵਾਣੀ ਨਾਲ ਦੂਜਿਆਂ ਨੂੰ ਆਪਣਾ ਬਣਾਉਣ ਦੀ ਕਲਾ ਸਿੱਖੋ ਖੁਦ ਨੂੰ ਉਦਾਰ ਬਣਾਓ। ਦਿਲ ਖੋਲ੍ਹ ਕੇ ਲੋਕਾਂ ਦੀ ਪ੍ਰਸ਼ੰਸਾ ਕਰੋ। ਉਨ੍ਹਾਂ ਦੇ ਟੈਲੰਟ ਅਤੇ ਉਪਲੱਬਧੀਆਂ ਨੂੰ ਸਲਾਹੋ। ਅਜਿਹਾ ਕਰਨ ਨਾਲ ਸਾਰੀ ਕੜਵਾਹਟ ਅਤੇ ਖੱਟਾਸ ਦੂਰ ਹੋ ਜਾਵੇਗੀ।

PunjabKesari

ਬਹਿਸ ਨੂੰ ਆਪਸੀ ਸੰਬੰਧਾਂ ‘ਚ ਥਾਂ ਨਾ ਦਿਓ : 
ਬਹਿਸ ਸੰਬੰਧਾਂ ਨੂੰ ਸੁਧਾਰਨ ਦੀ ਥਾਂ ‘ਤੇ ਵਿਗਾੜਦੀ ਹੈ, ਕਿਉਂਕਿ ਜਦੋਂ ਬਹਿਸ ਸ਼ੁਰੂ ਹੁੰਦੀ ਹੈ ਤਾਂ ਦੋਵੇਂ ਪੱਖ ਆਪਣੀ ਗੱਲ ਸਹੀ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਜਿਹੇ ‘ਚ ਮਾਹੌਲ ਅਤੇ ਸੰਬੰਧ ਦੋਵੇਂ ਖ਼ਰਾਬ ਹੁੰਦੇ ਹਨ ਸਗੋਂ ਕੌੜੀਆਂ ਗੱਲਾਂ ਜ਼ਖ਼ਮ ਛੱਡ ਜਾਂਦੀਆਂ ਹਨ। ਇਸ ਲਈ ਬਹਿਸ ਦੌਰਾਨ ਜਦੋਂ ਵੀ ਲੱਗੇ ਗਰਮਾ-ਗਰਮੀ ਵਧ ਰਹੀ ਹੈ ਤਾਂ ਸ਼ਾਂਤ ਹੋ ਜਾਓ ਜਾਂ ਉੱਥੋਂ ਚਲੇ ਜਾਓ। ਗਲਤੀ ਨਾ ਹੋਣ ‘ਤੇ ਵੀ ਮੁਆਫ਼ੀ ਮੰਗਣ ਤੋਂ ਸੰਕੋਚ ਨਾ ਕਰੋ। ਬਾਅਦ ‘ਚ ਸ਼ਾਂਤੀ ਨਾਲ ਆਪਣੀ ਗੱਲ ਰੱਖੋ।

ਪੜ੍ਹੋ ਇਹ ਵੀ ਖ਼ਬਰ- Health Tips: ਪਿੱਤ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਰਹਿੰਦੇ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਮਿਲੇਗੀ

ਲੈਣ-ਦੇਣ ‘ਚ ਵੀ ਰੱਖੋ ਧਿਆਨ : 
ਲੈਣ-ਦੇਣ ਸੰਬੰਧਾਂ ‘ਚ ਮਿਠਾਸ ਤਾਂ ਲਿਆਉਂਦਾ ਹੈ ਪਰ ਕਦੇ-ਕਦੇ ਕੜਵਾਹਟ ਦਾ ਕਾਰਨ ਵੀ ਬਣ ਜਾਂਦਾ ਹੈ। ਲੈਣ-ਦੇਣ ਓਨਾ ਹੀ ਰੱਖੋ ਜਿੰਨਾ ਤੁਹਾਡੇ ਵੱਸ ‘ਚ ਹੋਵੇ। ਸਾਹਮਣੇ ਵਾਲੇ ਤੋਂ ਓਨਾ ਹੀ ਲਓ ਜਿੰਨਾ ਤੁਹਾਡੀ ਵਾਪਸ ਕਰਨ ਦੀ ਸਮਰੱਥਾ ਹੋਵੇ ਜੋ ਤੁਸੀਂ ਦੇ ਰਹੇ ਹੋ, ਬਦਲੇ ‘ਚ ਲੈਣ ਦੀ ਭਾਵਨਾ ਨਾ ਰੱਖੋ। ਜੇਕਰ ਕਦੇ ਤੁਸੀਂ ਕਿਸੇ ਦੇ ਕੰਮ ਲਈ ਸਮਾਂ ਕੱਢਿਆ ਹੈ ਜਾਂ ਕੁਝ ਐਕਸਟਰਾ ਮਿਹਨਤ ਕੀਤੀ ਹੈ ਤਾਂ ਉਸ ਤੋਂ ਬਦਲੇ ਦੀ ਤੁਲਨਾ ਨਾ ਰੱਖੋ। ਜੇਕਰ ਦੂਜੇ ਨੇ ਇਹ ਸਭ ਤੁਹਾਡੇ ਲਈ ਕੀਤਾ ਹੈ ਤਾਂ ਅਹਿਸਾਨਮੰਦ ਰਹੋ ਅਤੇ ਸਮੇਂ ‘ਤੇ ਤੁਸੀਂ ਵੀ ਮਦਦ ਕਰੋ। ਜੇਕਰ ਤੁਸੀਂ ਕੁਝ ਦੂਜੇ ਲਈ ਚੰਗਾ ਕਰਦੇ ਹੋ ਤਾਂ ਸਾਹਮਣੇ ਵਾਲਾ ਖੁਦ ਵੀ ਤੁਹਾਡੇ ਨਾਲ ਚੰਗਾ ਵਰਤਾਅ ਕਰਨ ਲੱਗੇਗਾ।

ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਵਧੇਰੇ ਫ਼ਾਇਦੇਮੰਦ ਹੁੰਦੈ ‘ਗੰਨੇ ਦਾ ਰਸ’, ਪੀਣ ’ਤੇ ਹੋਣਗੇ ਇਹ ਹੈਰਾਨੀਜਨਕ ਫ਼ਾਇਦੇ

ਆਪਣੀਆਂ ਭਾਵਨਾਵਾਂ ਵੀ ਜ਼ਾਹਿਰ ਕਰੋ:-
ਮਨ ‘ਚ ਇਹ ਸੋਚਣਾ ਕਿ ਸਾਹਮਣੇ ਵਾਲਾ ਤੁਹਾਡੇ ਮਨ ਦੀ ਗੱਲ ਖੁਦ ਪੜ੍ਹ ਲਵੇ ਅਤੇ ਤੁਹਾਡੇ ਮਨ ਦੇ ਮੁਤਾਬਕ ਗੱਲ ਜਾਂ ਕੰਮ ਕਰੇ ਤਾਂ ਇਹ ਸੋਚ ਗਲਤ ਹੈ। ਤੁਹਾਨੂੰ ਜੋ ਚਾਹੀਦਾ, ਉਸ ਨੂੰ ਬੋਲੋ ਜੇਕਰ ਬੋਲੋਗੇ ਨਹੀਂ ਅਤੇ ਮਨ ਹੀ ਮਨ ਕੁਲਝਦੇ ਹੋ ਤਾਂ ਇਹ ਭਾਵ ਚਿਹਰੇ ‘ਤੇ ਆ ਜਾਣਗੇ ਅਤੇ ਸੰਬੰਧ ਸੁਧਰਨ ਦੀ ਥਾਂ ‘ਤੇ ਵਿਗੜਣਗੇ ਹੀ। ਇਸ ਲਈ ਹਿੰਟ ਨਾ ਦਿਓ, ਸਾਫ਼-ਸਾਫ਼ ਮੁਸਕਰਾ ਕੇ ਮੰਗ ਲਓ। ਜੇਕਰ ਆਪਣੀ ਭਾਵਨਾ ਉਜ਼ਾਗਰ ਨਹੀਂ ਕਰੋਗੇ ਤੇ ਮਨ ਹੀ ਮਨ ਉਸ ਨੂੰ ਦਬਾ ਦਿਓਗੇ ਤਾਂ ਤਣਾਅ ਵਧੇਗਾ। ਖੁੱਲ੍ਹ ਕੇ ਗੱਲ ਕਰਕੇ ਹੀ ਤਨਾਅਮੁਕਤ ਰਹਿ ਸਕਦੇ ਹੋ।

PunjabKesari

ਵਿਸ਼ਵਾਸ ਬਣਾਓ:-
ਵਿਸ਼ਵਾਸ ਰਿਸ਼ਤਿਆਂ ਦੀ ਨੀਂਹ ਹੈ। ਇਸ ਨੀਂਹ ਨੂੰ ਹਿੱਲਣ ਨਾ ਦਿਓ। ਜਿੱਥੇ ਅਵਿਸ਼ਵਾਸ ਹੋਇਆ, ਉੱਥੇ ਰਿਸ਼ਤੇ ਟੁੱਟਣ ‘ਚ ਦੇਰ ਨਹੀਂ ਲੱਗੇਗੀ। ਲੋਕਾਂ ਨੂੰ ਇੱਕ ਵਾਰ ਵਿਸ਼ਵਾਸ ‘ਚ ਲਿਆਓ।  


rajwinder kaur

Content Editor

Related News