Relationship : ਗੁੱਸੇ ’ਚ ਹੋ ਜਾਂਦੇ ਹਨ ਬੇਕਾਬੂ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

01/27/2022 10:25:29 AM

ਬਦਲਦੇ ਸਮੇਂ ਨਾਲ ਇਕ-ਦੂਜੇ ਦੀ ਗੱਲ ਸੁਣਨ ਦੀ ਸਹਿਣਸ਼ਕਤੀ ਵੀ ਘੱਟ ਹੁੰਦੀ ਜਾ ਰਹੀ ਹੈ। ਅਜਿਹੇ ’ਚ ਪਾਰਟਨਰ ਦੀ ਛੋਟੀ ਜਿਹੀ ਗੱਲ ਵੀ ਕਈ ਵਾਰ ਵੱਡੇ ਝਗੜੇ ਦਾ ਰੂਪ ਲੈ ਲੈਂਦੀ ਹੈ ਜੇਕਰ ਤੁਸੀਂ ਵੀ ਛੋਟੀ ਜਿਹੀ ਗੱਲ ’ਤੇ ਬੇਕਾਬੂ ਹੋਣ ਲੱਗੋ ਤਾਂ ਇਥੇ ਦੱਸੀਆਂ ਗਈਆਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਇਸ ਸਮੱਸਿਆ ’ਤੇ ਕਾਬੂ ਪਾ ਸਕਦੇ ਹਨ।
ਗੱਲ ਕਰਨਾ ਬੰਦ ਨਾ ਕਰੋ
ਉਝ ਤਾਂ ਪਤੀ-ਪਤਨੀ ’ਚ ਝਗ਼ੜਾ ਆਮ ਗੱਲ ਹੈ। ਪਹਿਲੀ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਕਿ ਝਗੜੇ ਤੋਂ ਬਚਿਆ ਜਾਵੇ। ਜੇਕਰ ਝਗੜਾ ਹੋ ਜਾਵੇ ਤਾਂ ਵੀ ਇਕ-ਦੂਜੇ ਨਾਲ ਗੱਲ ਕਰਨਾ ਬੰਦ ਨਾ ਕਰੋ। ਝਗੜੇ ਦੌਰਾਨ ਚੁੱਪ ਹੋਣਾ ਚੰਗੀ ਗੱਲ ਹੈ ਪਰ ਜਦੋਂ ਸਭ ਸ਼ਾਂਤ ਹੋ ਜਾਏ, ਉਦੋਂ ਇਕ-ਦੂਜੇ ਨਾਲ ਗੱਲ ਕਰਨਾ ਬੰਦ ਨਾ ਕਰੋ ਸਗੋਂ ਗੱਲ ਕਰਨ ਦੀ ਪਹਿਲ ਖੁਦ ਕਰੋ। ਇਸ ਨਾਲ ਗੱਲ ਜ਼ਿਆਦਾ ਨਹੀਂ ਵਧੇਗੀ।
ਬਹਿਸ ਤੋਂ ਬਚੋ
ਪਾਰਟਨਰ ਨਾਲ ਗੱਲ ਕਰਦੇ ਹੋਏ ਤੁਹਾਨੂੰ ਲੱਗੇ ਕਿ ਗੱਲ ਬਹਿਸ ਵੱਲ ਜਾ ਰਹੀ ਹੈ ਤਾਂ ਖੁਦ ਗੱਲ ਨਾ ਕਰਕੇ, ਗੱਲ ਸੁਣਨਾ ਸ਼ੁਰੂ ਕਰ ਦਿਓ। ਜਦੋਂ ਪਾਰਟਨਰ ਦੀ ਗੱਲ ਖਤਮ ਹੋ ਜਾਏ ਤਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾ ਸਕਦੇ ਹੋ। ਇਹ ਵੀ ਕਰ ਸਕਦੇ ਹੋ ਕਿ ਤੁਸੀਂ ਗੱਲ ਦਾ ਟਾਪਿਕ ਬਦਲ ਦਿਓ। ਜਿੰਨਾ ਹੋ ਸਕੇ ਬਹਿਸ ਤੋਂ ਬਚਣ ਦੀ ਕੋਸ਼ਿਸ਼ ਕਰੋ।
ਰਿਸ਼ਤੇਦਾਰਾਂ ਨੂੰ ਵਿਚਕਾਰ ਨਾ ਲਿਆਓ
ਜੇਕਰ ਪਾਰਟਨਰ ਨਾਲ ਝਗੜਾ ਹੋ ਜਾਏ ਤਾਂ ਉਸ ਸਮੇਂ ਜਾਂ ਬਾਅਦ ’ਚ ਝਗੜਾ ਸੁਲਝਾਉਣ ਲਈ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵਿਚਕਾਰ ਨਾ ਲਿਆਓ। ਗੱਲ ਆਪਣੇ ’ਚ ਹੀ ਰਹਿਣ ਦਿਓ। ਕਿਸੇ ਦੂਜੇ ਦੇ ਵਿਚ ’ਚ ਆਉਣ ਦੇ ਗੱਲ ਹੋਰ ਵਧ ਸਕਦੀ ਹੈ। ਕੋਸ਼ਿਸ਼ ਕਰੋ, ਜਦੋਂ ਸਾਰੇ ਸ਼ਾਂਤ ਹੋ ਜਾਣ ਉਦੋਂ ਖੁਦ ਹੀ ਇਕ-ਦੂਜੇ ਨਾਲ ਪਿਆਰ ਨਾਲ ਗੱਲ ਕਰੋ।
ਨਾ ਬਣਨ ਦਿਓ ਝਗੜੇ ਦੀ ਸਥਿਤੀਆਂ
ਪਾਰਟਨਰ ਨਾਲ ਗੱਲ ਕਰਦੇ ਹੋਏ ਜਦੋਂ ਵੀ ਲੱਗੇ ਕਿ ਸਥਿਤੀ ਝਗੜੇ ਵੱਲ ਵਧ ਰਹੀ ਹੈ ਉਥੋਂ ਹਟਣ ਦੀ ਕੋਸ਼ਿਸ਼ ਕਰੋ। ਖੁਦ ਨੂੰ ਕਿਸੇ ਹੋਰ ਕੰਮ ’ਚ ਬਿਜ਼ੀ ਕਰ ਲਓ ਅਤੇ ਮਨ ਨੂੰ ਸ਼ਾਂਤ ਰੱਖੋ। ਕੋਸ਼ਿਸ਼ ਇਹੀ ਕਰੋ ਕਿ ਝਗੜੇ ਦੀ ਸਥਿਤੀ ਪੈਦਾ ਹੀ ਨਾ ਹੋਵੇ।
ਸ਼ੱਕ ਤੋਂ ਦੂਰ ਰਹੋ
ਪਤੀ-ਪਤਨੀ ਵਿਚਕਾਰ ਝਗੜੇ ਦੀ ਮੁੱਖ ਵਜ੍ਹਾ ਸ਼ੱਕ ਹੁੰਦਾ ਹੈ। ਇਹ ਕਿਸੇ ਗੱਲ ਨੂੰ ਲੈ ਕੇ ਵੀ ਹੋ ਸਕਦਾ ਹੈ। ਸ਼ੱਕ ਦੀ ਬਜਾਏ ਇਕ-ਦੂਜੇ ’ਤੇ ਭਰੋਸਾ ਵਧਾਉਣ ਦੀ ਕੋਸ਼ਿਸ਼ ਕਰੋ। ਹੈਲਦੀ ਰਿਲੇਸ਼ਨਸ਼ਿਪ ਆਪਸੀ ਵਿਸ਼ਵਾਸ ’ਤੇ ਹੀ ਟਿਕਦਾ ਹੈ। ਇਸ ਲਈ ਕਿਸੇ ਗੱਲ ਦਾ ਸ਼ੱਕ ਹੋਵੇ ਤਾਂ ਪਾਰਟਨਰ ਨਾਲ ਸਿੱਧੀ ਗੱਲ ਕਰੋ।


Aarti dhillon

Content Editor

Related News