ਫਰਿੱਜ ਦੀ ਸਾਫ-ਸਫਾਈ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Friday, Jun 26, 2020 - 04:33 PM (IST)

ਫਰਿੱਜ ਦੀ ਸਾਫ-ਸਫਾਈ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜਲੰਧਰ - ਫਰਿੱਜ 'ਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ। ਜੇਕਰ ਫਰਿੱਜ 'ਚ ਗੰਦਗੀ ਫੈਲੀ ਹੋਵੇ ਤਾਂ ਇਸਦਾ ਸਿਹਤ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਗਰਮੀ ਦੇ ਮੌਸਮ 'ਚ ਖਾਣ-ਪੀਣ ਦੀਆਂ ਚੀਜ਼ਾਂ ਜ਼ਿਆਦਾ ਦੇਰ ਬਾਹਰ ਰੱਖਣ ਨਾਲ ਖਰਾਬ ਹੋ ਜਾਂਦੀਆਂ ਹਨ। ਇਸ ਲਈ ਉਨ੍ਹਾਂ ਨੂੰ ਫਰਿੱਜ 'ਚ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਤਰ੍ਹਾਂ ਰਸੋਈ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ ਉਸੇ ਤਰ੍ਹਾਂ ਫਰਿੱਜ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਣੀ ਨੂੰ ਠੰਡਾ ਰੱਖਣ ਲਈ ਵੀ ਫਰਿੱਜ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਫਰਿੱਜ ਨੂੰ ਸਾਫ-ਸੁਥਰਾ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਇਸ 'ਚੋਂ ਬਦਬੂ ਆਉਣ ਲਗੇਗੀ।

ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਫਰਿੱਜ ਦੀ ਸਫਾਈ ਕਰਨਾ ਬਹੁਤ ਵੱਡਾ ਕੰਮ ਸਮਝਦੇ ਹਨ, ਜਿਸ ਕਰਕੇ ਉਹ ਇਸ ਨੂੰ ਜਲਦੀ ਸਾਫ ਨਹੀਂ ਕਰਦੇ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਅਤੇ ਜ਼ਰੂਰੀ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਫਰਿੱਜ ਨੂੰ ਸੌਖੀ ਤਰ੍ਹਾਂ ਸਾਫ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਆਸਾਨ ਤਰੀਕਿਆਂ ਦੇ ਬਾਰੇ...

ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ

. ਫਰਿੱਜ ਨੂੰ ਸਾਫ ਕਰਨ ਤੋਂ ਪਹਿਲਾਂ ਇਸ ਦੀ ਤਾਰ ਕੱਢ ਦਿਓ ਤਾਂ ਕਿ ਬਿਨ੍ਹਾਂ ਕਿਸੇ ਡਰ ਨਾਲ ਇਸ ਨੂੰ ਸਾਫ ਕਰ ਸਕੀਏ। ਇਸ ਨਾਲ ਬਿਜਲੀ ਵੀ ਵੇਸਟ ਨਹੀਂ ਹੁੰਦੀ।
. ਇਸ ਨੂੰ ਸਾਫ ਕਰਨ ਲਈ ਪਹਿਲਾਂ ਸਾਰਾ ਸਾਮਾਨ ਬਾਹਰ ਕੱਢ ਲਓ। ਬਾਸੀ ਫਲਾਂ ਨੂੰ ਸੁੱਟ ਕੇ ਇਸ ਦੀ ਸਫਾਈ ਸ਼ੁਰੂ ਕਰ ਦਿਓ।
. ਫਰਿੱਜ ਨੂੰ ਸਾਫ ਕਰਨ ਲਈ ਪਾਣੀ ਨੂੰ ਹਲਕਾ ਗਰਮ ਕਰੋ। ਬੇਕਿੰਗ ਸੋਡੇ 'ਚ ਐਂਟੀ ਬੈਕਟੀਰੀਅਲ ਹੁੰਦੇ ਹਨ ਅਤੇ ਇਸ ਨਾਲ ਫਰਿੱਜ ਤੋਂ ਬਦਬੂ ਵੀ ਦੂਰ ਰਹਿੰਦੀ ਹੈ। ਕਾਟਨ ਦੇ ਕੱਪੜੇ 'ਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਪਾ ਕੇ ਫਰਿੱਜ ਨੂੰ ਰਗੜੋ ਅਤੇ ਬਾਅਦ 'ਚ ਇਸ ਨੂੰ ਕੱਪੜੇ ਨਾਲ ਸਾਫ ਕਰ ਲਓ।

ਪਿੰਡ ਸੀਚੇਵਾਲ ਨੇ ਇਕ ਹੋਰ ਰਾਸ਼ਟਰੀ ਐਵਾਰਡ ਜਿੱਤ ਕੇ ਸਿਰਜਿਆ ਇਤਿਹਾਸ  

. ਬੇਕਿੰਗ ਸੋਡੇ ਤੋਂ ਇਲਾਵਾ ਇਕ ਕਟੋਰੀ 'ਚ ਕੋਸਾ ਪਾਣੀ ਲੈ ਕੇ ਇਸ 'ਚ ਨਮਕ ਪਾ ਕੇ ਘੋਲ ਲਓ। ਇਸ ਨਾਲ ਫਰਿੱਜ ਨੂੰ ਸਾਫ ਕਰੋ। ਇਸ ਤੋਂ ਬਾਅਦ ਫਰਿੱਜ ਨੂੰ ਕੁਝ ਦੇਰ ਲਈ ਖੁੱਲਾ ਛੱਡ ਦਿਓ।
. ਕਈ ਵਾਰ ਫਰਿੱਜ 'ਚ ਸਬਜ਼ੀ ਆਦਿ ਡਿੱਗ ਜਾਂਦੀ ਹੈ ਜਿਸ ਦੇ ਨਾਲ ਦਾਗ ਪੈ ਜਾਂਦੇ ਹਨ। ਕੁਝ ਔਰਤਾਂ ਜਮੇ ਦਾਗਾਂ ਨੂੰ ਸਾਫ ਕਰਨ ਲਈ ਚਾਕੂ ਨਾਲ ਰਗੜਦੀਆਂ ਹਨ ਪਰ ਇੰਝ ਨਹੀਂ ਕਰਨਾ ਚਾਹੀਦਾ। ਇਸ ਨਾਲ ਫਰਿੱਜ ਦਾ ਪੇਂਟ ਉਤਰਨ ਦਾ ਡਰ ਹੁੰਦਾ ਹੈ। 
. ਫਰਿੱਜ ਨੂੰ ਕਦੇ ਵੀ ਖੁੱਲ੍ਹੇ ਪਾਣੀ ਨਾਲ ਨਾ ਧੋਵੋ। ਇਸ ਨਾਲ ਕਰੰਟ ਆ ਸਕਦਾ ਹੈ ਅਤੇ ਫਰਿੱਜ ਵੀ ਖਰਾਬ ਹੋ ਸਕਦਾ ਹੈ। ਇਸ ਲਈ ਸੂਤੀ ਕੱਪੜੇ ਨੂੰ ਗਿੱਲਾ ਕਰਕੇ ਉਸ ਨਾਲ ਫਰਿੱਜ ਨੂੰ ਸਾਫ ਕਰੋ।
. ਸਫਾਈ ਤੋਂ ਬਾਅਦ ਫਰਿੱਜ 'ਚ ਹਰ ਸਾਮਾਨ ਨੂੰ ਢੱਕ ਕੇ ਰੱਖੋ। ਇਸ ਨਾਲ ਖਾਣੇ ਦੀ ਖੂਸ਼ਬੂ ਦੂਜੀ ਚੀਜ਼ਾਂ 'ਚ ਨਹੀਂ ਆਵੇਗੀ। ਇਸ ਤੋਂ ਇਲਾਵਾ ਫਰਿੱਜ 'ਚ ਅੱਧਾ ਨਿੰਬੂ ਕੱਟ ਕੇ ਜ਼ਰੂਰ ਰੱਖੋ। ਇਸ ਨਾਲ ਫਰਿੱਜ ਚੋਂ ਬਦਬੂ ਨਹੀਂ ਆਵੇਗੀ।
. ਕੁਝ ਔਰਤਾਂ ਗਰਮ ਸਬਜ਼ੀ ਜਾਂ ਦੁੱਧ ਹੀ ਫਰਿੱਜ 'ਚ ਰੱਖ ਦਿੰਦੀਆਂ ਹਨ। ਜਿਸ ਦੇ ਨਾਲ ਉਹ ਖਰਾਬ ਹੋ ਜਾਂਦੇ ਹੈ। ਇਸ ਲਈ ਖਾਣਾ ਹਮੇਸ਼ਾ ਠੰਡਾ ਕਰਕੇ ਹੀ ਰੱਖੋ।

ਦੋ ਕਿਸਾਨ ਭਰਾਵਾਂ ਦੀ ਹੱਢ-ਭੰਨਵੀਂ ਮਿਹਨਤ ਨੇ ਵਧਾਇਆ ਪਿੰਡ 'ਮਹਿਰਾਜ' ਦਾ ਮਾਣ

. ਫਰਿੱਜ 'ਚ ਕਦੇ ਵੀ ਕੇਲਾ ਅਤੇ ਕੱਟਿਆ ਪਿਆਜ ਨਾ ਰੱਖੋ। ਇਸ ਨਾਲ ਫਰਿੱਜ 'ਚੋਂ ਬਦਬੂ ਆਉਣ ਲਗਦੀ ਹੈ। ਪਨੀਰ ਨੂੰ ਫਰਿੱਜ 'ਚ ਰੱਖਣ ਤੋਂ ਪਹਿਲਾਂ ਲਿਫਾਫੇ 'ਚ ਪੈਕ ਕਰ ਕੇ ਰੱਖੋ।
.  ਸਫਾਈ ਕਰਨ ਤੋਂ ਬਾਅਦ ਫਰਿੱਜ 'ਚ ਕੋਈ ਵੀ ਚੀਜ਼ ਰੱਖ ਰਹੇ ਹੋ ਤਾਂ ਇਸ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ। ਜੇ ਤੁਸੀਂ ਇਸ ਨੂੰ ਨਹੀਂ ਢੱਕੇਗੇ ਤਾਂ ਬਾਕੀ ਦਾ ਸਾਮਾਨ ਖਰਾਬ ਹੋਣ ਦਾ ਡਰ ਰਹਿੰਦਾ ਹੈ।


author

rajwinder kaur

Content Editor

Related News