ਹਰੀਆਂ ਮਿਰਚਾਂ ਨਾਲ ਘਟਾਓ ਭਾਰ
Monday, Jan 30, 2017 - 11:00 AM (IST)

ਜਲੰਧਰ— ਬਹੁਤ ਸਾਰੇ ਲੋਕਾਂ ਨੂੰ ਤਿੱਖਾ ਖਾਣਾ ਪਸੰਦ ਹੁੰਦਾ ਹੈ। ਇਸ ਲਈ ਉਹ ਜ਼ਿਆਦਾਤਰ ਮਸਾਲੇਦਾਰ ਚੀਜ਼ਾਂ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਪਾਇਸੀ ਖਾਣ ਦੀ ਬਜਾਏ ਜੇਕਰ ਖਾਣੇ ''ਚ ਹਰੀ ਮਿਰਚ ਸ਼ਾਮਲ ਕਰ ਲਈ ਜਾਵੇ ਤਾਂ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀਆਂ ਮਿਰਚਾਂ ਡਾਇਟਰੀ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਹ ਪਾਚਨ ਸ਼ਕਤੀ ਲਈ
ਬਹੁਤ ਫਾਇਦੇਮੰਦ ਹੁੰਦੀਆਂ ਹਨ। ਭੋਜਨ ''ਚ ਇਨ੍ਹਾਂ ਦੇ ਸੇਵਨ ਨਾਲ ਖਾਣਾ ਪਚਾਉਣ ''ਚ ਮਦਦ ਮਿਲਦੀ ਹੈ। ਮਿਰਚਾਂ ਵਿਟਾਮਿਨ ਸੀ ਨਾ ਭਰਪੂਰ ਹੁੰਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਚਮੜੀ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦੇ ਸੇਵਨ ਨਾਲ ਚਿਹਰੇ ''ਤੇ ਨਿਖਾਰ ਵੀ ਆਉਂਦਾ ਹੈ।
ਭਾਰ ਘੱਟ ਕਰਨ ਲਈ ਵੀ ਹਰੀ ਮਿਰਚ ਦਾ ਸੇਵਨ ਕੀਤਾ ਜਾਂਦਾ ਹੈ। ਸਰੀਰ ਤੋਂ ਵਾਧੂ ਚਰਬੀ ਨੂੰ ਘੱਟ ਕਰਨ ਤੇ ਮੈਟਾਬੋਲੀਜ਼ਮ ਨੂੰ ਬਿਹਤਰ ਕਰਨ ਲਈ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਜੋ ਲੋਕ ਡਾਇਬਟੀਜ਼ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਆਪਣੀ ਡਾਈਟ ''ਚ ਹਰੀ ਮਿਰਚ ਸ਼ਾਮਲ ਕਰਨੀ ਚਾਹੀਦੀ ਹੈ। ਇਹ ਵਧੇ ਹੋਏ ਸ਼ੂਗਰ ਲੈਵਲ ਦਾ ਧਿਆਨ ਰੱਖਦੀ ਹੈ। ਨਾਲ ਹੀ ਸ਼ੂਗਰ ਲੈਵਲ ਨੂੰ ਸਰੀਰ ''ਚ ਨਿਰੰਤਰ ਕਰਦੀ ਹੈ।