ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

Sunday, Aug 02, 2020 - 04:54 PM (IST)

ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਜਲੰਧਰ - ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਦੇਸ਼ ਭਰ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਸਾਉਣ ਮਹੀਨੇ ਦੀ ਪੁੰਨਿਆ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ, ਜਿਸ ਦੀ ਉਡੀਕ ਹਰੇਕ ਸ਼ਖਸ ਨੂੰ ਰਹਿੰਦੀ ਹੈ। 3 ਅਗਸਤ ਨੂੰ ਮਨਾਏ ਜਾ ਰਹੇ ਰੱਖੜੀ ਦੇ ਤਿਉਹਾਰ ’ਤੇ ਦੁਨੀਆਂ ਭਰ ਵਿਚ ਫੈਲੀ ਕੋਰੋਨਾ ਮਹਾਮਾਰੀ ਨੇ ਆਪਣਾ ਸ਼ਿਕੰਜਾ ਕੱਸ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਇਸ ਤਿਉਹਾਰ ਦੀ ਰੌਣਕ ਬਿਲਕੁਲ ਗਾਇਬ ਹੀ ਹੋ ਗਈ ਹੈ। ਤਾਲਾਬੰਦੀ ਅਤੇ ਕੋਰੋਨਾ ਪੀੜਤਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਬਾਜ਼ਾਰਾਂ ਵਿਚ ’ਚ ਸੰਨਾਟਾ ਪਸਰਿਆ ਹੋਇਆ ਹੈ। ਆਰਥਿਕ ਮੰਦੀ ਕਾਰਨ ਦੁਕਾਨਦਾਰ ਵੀ ਨਵਾਂ ਸਾਮਾਨ ਖਰੀਦਣ ਤੋਂ ਦੂਰ ਭੱਜ ਰਹੇ ਹਨ। ਇਸੇ ਲਈ ਉਹ ਦੁਕਾਨਾਂ ਵਿਚ ਪਿਆ ਹੋਇਆ ਪੁਰਾਣਾ ਸਾਮਾਨ ਹੀ ਕੱਢ ਰਹੇ ਹਨ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

PunjabKesari

ਇਸੇ ਲਈ ਜਦੋਂ ਤੁਸੀਂ ਰੱਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰੱਖੜੀ ਖਰੀਦਣ ਵੇਲੇ ਦੇਖੋ ਕਿ ਰੱਖੜੀ ਟੁੱਟੀ ਹੋਈ ਨਾ ਹੋਵੇ। ਉਸ ਦੇ ਧਾਗੇ ਸਾਰੇ ਸਾਫ ਅਤੇ ਸਹੀ ਹੋਣ। ਰੱਖੜੀ ਲਿਫਾਫੇ ਜਾਂ ਕਿਸੇ ਕਾਜਗਜ਼ ਦੇ ਡਿੱਬੇ ਵਿਚ ਵੀ ਪੈਕ ਹੋਵੇ। ਹੁਣ ਅਸੀਂ ਤੁਹਾਨੂੰ ਭਰਾ ਦੇ ਗੁੱਟ ’ਤੇ ਰੱਖੜੀ ਬਨ੍ਹਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਬਾਰੇ ਦੱਸਾਂਗੇ। ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹਨ...

ਰੱਖੜੀ ਬੰਨਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਖ਼ਿਆਲ

. ਭਰਾ ਦੇ ਰੱਖੜੀ ਬੰਨ੍ਹਦੇ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਰੱਖੜੀ ਟੁੱਟੀ ਹੋਈ ਜਾਂ ਖੰਡਿਤ ਹੋਈ ਨਾ ਹੋਵੇ, ਕਿਉਂਕਿ ਅਜਿਹੀ ਰੱਖੜੀ ਅਸ਼ੁੱਭ ਮੰਨੀ ਜਾਂਦੀ ਹੈ।

PunjabKesari

. ਜੇਕਰ ਰੱਖੜੀ ਟੁੱਟ ਗਈ ਹੈ ਤਾਂ ਉਸ ਟੁੱਟੀ ਹੋਈ ਰੱਖੜੀ ਨੂੰ ਜੋੜ ਕੇ ਜਾਂ ਠੀਕ ਕਰ ਕੇ ਵੀ ਨਹੀਂ ਬੰਨ੍ਹਣਾ ਚਾਹੀਦਾ। ਇਸ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਹੈ। 

. ਕਦੀ ਵੀ ਖੱਬੇ ਗੁੱਟ 'ਤੇ ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ।

. ਜੇਕਰ ਤੁਸੀਂ ਰੱਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕੋਈ ਅਸ਼ੁੱਭ ਨਿਸ਼ਾਨ ਜਾਂ ਆਕ੍ਰਿਤੀ ਨਾ ਬਣੀ ਹੋਵੇ।

ਪੜ੍ਹੋ ਇਹ ਵੀ ਖਬਰ - 29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

PunjabKesari

. ਬਾਜ਼ਾਰ ’ਚ ਮਿਲ ਰਹੀਆਂ ਪੁਰਾਣੀਆਂ ਚੀਨੀ ਰੱਖੜੀਆਂ 'ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦਾ ਹੈ, ਜੋ ਸ਼ਾਸਤਰਾਂ ਅਨੁਸਾਰ ਸਹੀ ਨਹੀਂ ਹੁੰਦੀ। ਇਸੇ ਲਈ ਰੱਖੜੀ ਖਰੀਦਣ ਵੇਲੇ ਇਸ ਤਰ੍ਹਾਂ ਦੀਆਂ ਰੱਖੜੀਆਂ ਨਾ ਖਰੀਦੋ।

. ਭਰਾ ਦੇ ਗੁੱਟ 'ਤੇ ਕਦੇ ਵੀ ਅਜਿਹੀ ਰੱਖੜੀ ਬਿਲਕੁਲ ਨਾ ਬੰਨ੍ਹੋ, ਜਿਨ੍ਹਾਂ ਵਿਚ ਕੋਈ ਹਥਿਆਰ ਬਣਿਆ ਹੋਵੇ। ਲੋਹੇ ਦੀ ਵਰਤੋਂ ਵਾਲੀਆਂ ਰੱਖੜੀਆਂ ਲੈਣ ਤੋਂ ਵੀ ਬਚੋ।

. ਇਸ ਤੋਂ ਇਲਾਵਾ ਤੁਸੀਂ ਗੁੱਟ ’ਤੇ ਭਗਵਾਨਾਂ ਦੀ ਤਸਵੀਰ ਵਾਲੀਆਂ ਰੱਖੜੀਆਂ ਵੀ ਨਾ ਬੰਨ੍ਹੋ।

ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਪੜ੍ਹੋ ਇਹ ਵੀ ਖਬਰ - ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

PunjabKesari


author

rajwinder kaur

Content Editor

Related News