ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

Thursday, Aug 20, 2020 - 12:40 PM (IST)

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਜਲੰਧਰ - ਹਰੇਕ ਸ਼ਖਸ ਨੂੰ ਆਪਣੇ ਨਾਂ ਦਾ ਪਹਿਲਾਂ ਅੱਖਰ ਪਸੰਦ ਹੁੰਦਾ ਹੈ।  ਇਨਸਾਨ ਦੇ ਨਾਂ ਦਾ ਪਹਿਲਾ ਅੱਖਰ ਉਸ ਦੇ ਬਾਰੇ ਸਭ ਕੁਝ ਬਿਆਨ ਕਰ ਦਿੰਦਾ ਹੈ, ਜਿਸ ’ਚ ਉਸ ਦੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਦਾ ਜ਼ਿਕਰ ਵੀ ਹੁੰਦਾ ਹੈ। ਨਾਮ ਦੇ ਪਹਿਲੇ ਅੱਖਰ ਰਾਹੀਂ ਹੀ ਹਰੇਕ ਸ਼ਖਸ ਦੀ ਰਾਸ਼ੀ ਦਾ ਵੀ ਪਤਾ ਲੱਗ ਜਾਂਦਾ ਹੈ, ਜਿਸ ਨਾਲ ਉਸ ਦੇ ਸੁਭਾਅ ਅਤੇ ਭਵਿੱਖ ਨਾਲ ਜੁੜੀਆਂ ਸਾਰੀਆਂ ਗੱਲਾਂ ਦਾ ਪਤਾ ਸੌਖੇ ਢੰਗ ਨਾਲ ਲੱਗ ਜਾਂਦਾ ਹੈ। ਅੱਜ ਅਸੀਂ ਅੰਗਰੇਜ਼ੀ ਦੇ ਅੱਖਰ ‘R’ ਦੇ ਨਾਂ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਇਹ ਕੁੜੀਆਂ ਸੋਹਣੀਆਂ ਹੋਣ ਦੇ ਨਾਲ-ਨਾਲ ਆਕਰਸ਼ਿਤ ਵੀ ਹੁੰਦੀਆਂ ਹਨ। ਇਹ ਸਾਰੇ ਲੋਕਾਂ ਦਾ ਦਿਲ ਬੜੇ ਪਿਆਰ ਨਾਲ ਜਿੱਤ ਲੈਂਦੀਆਂ ਹਨ।

ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਵਾਲੀਆਂ
‘R’ ਅੱਖਰ ਦੀਆਂ ਕੁੜੀਆਂ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣੀ ’ਚ ਵਿਸ਼ਵਾਸ ਰੱਖਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਕਿਸੇ ਦੂਜੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਇਹ ਕਿਸੇ ਦੀ ਪਰਵਾਹ ਨਹੀਂ ਕਰਦੀਆਂ।

PunjabKesari

ਗੁੱਸੇ ਵਾਲੀਆਂ
ਇਨ੍ਹਾਂ ਕੁੜੀਆਂ ਨੂੰ ਗੁੱਸਾ ਬਹੁਤ ਆਉਂਦਾ ਹੈ। ਇਨ੍ਹਾਂ ਕੁੜੀਆਂ ਦੀਆਂ ਸਾਰੀਆਂ ਚੀਜ਼ਾਂ ਇਕ ਦਮ ਸਹੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਅਜਿਹਾ ਨਾ ਹੋਣ ’ਤੇ ਇਨ੍ਹਾਂ ਨੂੰ ਗੁੱਸਾ ਜਲਦੀ ਆ ਜਾਂਦਾ ਹੈ। 

ਸੁਭਾਅ
ਜਿਨ੍ਹਾਂ ਕੁੜੀਆਂ ਦਾ ਨਾਂ ‘ਆਰ’ ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਜਾਂ ਗਾਲੜ੍ਹੀ ਹੁੰਦੀਆਂ ਹਨ ਜਾਂ ਇਕ ਦਮ ਸ਼ਾਤ ਰਹਿਣ ਵਾਲੀਆਂ ਹੁੰਦੀਆਂ ਹਨ। ਸ਼ਾਤ ਸੁਭਾਅ ਦੀਆਂ ਹੋਣ ਕਾਰਨ ਉਹ ਇਹ ਕੁੜੀਆਂ ਕਿਸੇ ਨਾਲ ਫਾਲਤੂ ਗੱਲ ਨਹੀਂ ਕਰਦੀਆਂ। ਇਹ ਹਰੇਕ ਇਨਸਾਨ ਨਾਲ ਕੰਮ ਦੀ ਗੱਲ ਕਰਦੀਆਂ ਹਨ। 

PunjabKesari

ਕੁਝ ਨਵਾਂ ਕਰਨ ਦੀ ਚਾਹਤ
ਇਸ ਅੱਖਰ ਦੀਆਂ ਕੁੜੀਆਂ ਨੂੰ ਬਾਕੀ ਕੰਮਾਂ ਤੋਂ ਇਲਾਵਾ ਕੁਝ ਵਖਰਾ ਕਰਨ ਦੀ ਆਦਤ ਹੁੰਦੀ ਹੈ। ਇਨ੍ਹਾਂ ਕੁੜੀਆਂ ਕੋਲ ਜਦੋਂ ਵੀ ਸਮਾਂ ਹੁੰਦਾ ਹੈ, ਉਹ ਕੁਝ ਵਖਰਾ ਅਤੇ ਨਵਾਂ ਕੰਮ ਕਰਦੀਆਂ ਹਨ, ਜਿਸ ਨਾਲ ਸਭ ਨੂੰ ਖੁਸ਼ੀ ਮਿਲਦੀ ਹੈ। 

ਮਤਲਬੀ 
‘R’ ਅੱਖਰ ਦੀਆਂ ਕੁੜੀਆਂ ਆਪਣੇ ਬਾਰੇ ਜ਼ਿਆਦਾ ਸੋਚਣ ਅਤੇ ਭੀੜ ਤੋਂ ਵੱਖ ਹੋ ਕੇ ਚੱਲਣ ਵਾਲੀਆਂ ਹੁੰਦੀਆਂ ਹਨ। ਇਹ ਕੁੜੀਆਂ ਕਈ ਵਾਰ ਦੂਜਿਆਂ ਤੋਂ ਕੰਮ ਦਾ ਮਤਲਬ ਕੱਢਣ ਤੱਕ ਹੀ ਸਥਿਰ ਰਹਿੰਦੀਆਂ ਹਨ। 

ਲਗਜ਼ਰੀ ਲਾਈਫ
ਇਸ ਅੱਖਰ ਦੀਆਂ ਕੁੜੀਆਂ ਨੂੰ ਲਗਜ਼ਰੀ ਜ਼ਿੰਦਗੀ ਜਿਉਣ ਦੀ ਆਦਤ ਹੁੰਦੀ ਹੈ। ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਘੁੰਮਣਾ, ਸ਼ਾਪਿੰਗ ਕਰਨਾ ਬਹੁਤ ਚੰਗਾ ਲਗਦਾ ਹੈ। ਇਹ ਆਪਣੀ ਜ਼ਿੰਦਗੀ ਪੂਰੀ ਐਸ਼ੋ ਆਰਾਮ ਨਾਲ ਜਿਉਣਾ ਪਸੰਦ ਕਰਦੀਆਂ ਹਨ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

ਮਿਹਨਤੀ
ਇਸ ਅੱਖਰ ਦੀਆਂ ਕੁੜੀਆਂ ਕਿੰਨੀਆਂ ਵੀ ਮੁਸ਼ਕਲਾਂ ਹੋਣ ਦੇ ਬਾਵਜੂਦ ਆਪਣਾ ਕੰਮ ਪੂਰੀ ਮਿਹਨਤ ਅਤੇ ਲਗਨ ਨਾਲ ਪੂਰਾ ਕਰਕੇ ਸਾਹ ਲੈਂਦੀਆਂ ਹਨ। ਹਰ ਕੰਮ ਨੂੰ ਇਹ ਕੁੜੀਆਂ ਦਿਲ ਤੋਂ ਕਰਦੀਆਂ ਹਨ।

ਖੂਬਸੂਰਤ 
ਇਸ ਅੱਖਰ ਦੀਆਂ ਕੁੜੀਆਂ ਦੇਖਣ ਵਿਚ ਬਹੁਤ ਸੋਹਣੀਆਂ ਲੱਗਦੀਆਂ ਹਨ। ਇਹ ਕੁੜੀਆਂ ਆਪਣੀ ਖੂਬਸੂਰਤੀ ਨਾਲ ਹਰੇਕ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ।

ਪੜ੍ਹੋ ਇਹ ਵੀ ਖਬਰ - ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ


author

rajwinder kaur

Content Editor

Related News