ਬੱਚਿਆਂ ਨੂੰ ਲੂ ਲੱਗਣ ਤੋਂ ਬਚਾਉਣ ਲਈ ਕਰੋ ਇਹ ਕੰਮ

05/22/2018 6:21:19 PM

ਨਵੀਂ ਦਿੱਲੀ— ਤੱਪਦੀ ਧੁੱਪ 'ਚ ਵੱਡੇ ਤਾਂ ਕੀ ਬੱਚੇ ਵੀ ਬੇਹਾਲ ਹੋ ਜਾਂਦੇ ਹਨ। ਇਸ ਵਧਦੀ ਹੋਈ ਗਰਮੀ 'ਚ ਬੱਚਿਆਂ ਨੂੰ ਸਕੂਲ ਜਾਣ ਅਤੇ ਵਾਪਿਸ ਆਉਣ 'ਚ ਲੂ ਲੱਗਣ ਦਾ ਖਤਰਾ ਹੁੰਦਾ ਹੈ ਕਿਉਂਕਿ ਦੁਪਹਿਰ ਦੇ ਸਮੇਂ ਤੇਜ਼ ਧੁੱਪ 'ਚ ਘਰੋਂ ਬਾਹਰ ਨਿਕਲਣਾ ਆਸਾਨ ਨਹੀਂ ਹੈ। ਧੁੱਪ 'ਚ ਸਰੀਰ 'ਚ ਪਸੀਨਾ ਜ਼ਿਆਦਾ ਮਾਤਰਾ 'ਚ ਬਾਹਰ ਨਿਕਲਣ ਕਾਰਨ ਪਾਣੀ ਦੀ ਕਮੀ ਹੋਣ ਦਾ ਡਰ ਰਹਿੰਦਾ ਹੈ। ਜਿਸ ਨਾਲ ਬੱਚਿਆਂ ਨੂੰ ਘਬਰਾਹਟ, ਚੱਕਰ ਆਉਣ, ਸਿਰ ਦਰਦ, ਪੇਟ ਦਰਦ, ਭੁੱਖ ਨਾ ਲੱਗਣਾ ਆਦਿ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬੱਚਿਆਂ ਦਾ ਬਚਾਅ ਕਰਨ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
1. ਬੱਚੇ ਕੋਲਡ ਡ੍ਰਿੰਕ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਸਿਹਤ ਲਈ ਇਹ ਬਹੁਤ ਹਾਨੀਕਾਰਕ ਹੈ। ਕੋਲਡ ਡ੍ਰਿੰਕ ਦੀ ਬਜਾਏ ਬੱਚੇ ਨੂੰ ਨਿੰਬੂ ਪਾਣੀ ਪਿਲਾਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ।
2. ਗਰਮੀ 'ਚ ਬਾਹਰ ਦਾ ਖਾਣਾ ਖਾਣ, ਖੁਲ੍ਹੇ 'ਚ ਬਿਕਣ ਵਾਲੇ ਤਲੇ ਹੋਏ ਪਦਾਰਥ ਆਦਿ ਤੋਂ ਬੱਚਿਆਂ ਨੂੰ ਦੂਰ ਰੱਖੋ।
3. ਘਰ ਤੋਂ ਬਾਹਰ ਜਾਂਦੇ ਸਮੇਂ ਢਿੱਲੇ ਕੱਪੜੇ ਪਹਿਣਾਓ ਤਾਂ ਕਿ ਸਰੀਰ ਨੂੰ ਹਵਾ ਲੱਗਦੀ ਰਹੇ। ਕਾਟਨ ਦੇ ਕੱਪੜੇ ਪਹਿਣਨਾ ਬੈਸਟ ਰਹਿੰਦਾ ਹੈ। ਇਹ ਜਲਦੀ ਪਸੀਨਾ ਵੀ ਸੋਖ ਲੈਂਦੇ ਹਨ ਅਤੇ ਇਸ ਫੈਬਰਿਕ 'ਚ ਗਰਮੀ ਘੱਟ ਲੱਗਦੀ ਹੈ।
4. ਖਾਲੀ ਪੇਟ ਰਹਿਣ ਨਾਲ ਵੀ ਬੱਚੇ ਗਰਮੀ 'ਚ ਹੋਣ ਵਾਲੀਆਂ ਬੀਮਾਰੀਆਂ ਦੇ ਜਲਦੀ ਸ਼ਿਕਾਰ ਹੋ ਜਾਂਦੇ ਹਨ। ਘਰ 'ਚੋਂ ਬਾਹਰ ਨਿਕਲਦੇ ਸਮੇਂ ਬੱਚਿਆਂ ਨੂੰ ਕੁਝ ਨਾ ਕੁਝ ਖਿਲਾਓ। ਆਪਣੇ ਨਾਲ ਸ਼ਿਕੰਜਵੀ, ਪਾਣੀ ਜਾਂ ਫਿਰ ਐਨਰਜੀ ਡ੍ਰਿੰਕ ਜ਼ਰੂਰ ਰੱਖੋ।
5. ਬੱਚੇ ਨੂੰ ਸਕੂਲ ਤੋਂ ਘਰ ਵਾਪਿਸ ਲਿਆਉਂਦੇ ਸਮੇਂ ਛੱਤਰੀ ਦੀ ਵਰਤੋਂ ਕਰੋ।

6. ਡਾਰਕ ਰੰਗਾਂ ਦੇ ਕੱਪੜਿਆਂ 'ਚ ਵੀ ਗਰਮੀ ਜ਼ਿਆਦਾ ਲੱਗਦੀ ਹੈ। ਬੱਚਿਆਂ ਨੂੰ ਇਸ ਮੌਸਮ 'ਚ ਹਲਕੇ ਰੰਗਾ ਦੇ ਕੱਪੜੇ ਪਹਿਣਾਓ।
7. ਸਲਾਦ 'ਚ ਕੱਚੇ ਪਿਆਜ਼ ਨੂੰ ਸ਼ਾਮਲ ਕਰੋ। ਇਸ ਨਾਲ ਲੂ ਨਹੀਂ ਲੱਗਦੀ।


Related News