ਮਿੰਟਾਂ ''ਚ ਤਿਆਰ ਕਰੋ ਅਨਾਰਦਾਣੇ ਦੀ ਚਟਨੀ

Monday, Feb 12, 2018 - 03:51 PM (IST)

ਜਲੰਧਰ— ਖੱਟੇ ਮਿੱਠੇ ਚਟਪਟੇ ਸੁਆਦ ਵਾਲੀ ਅਨਾਰਦਾਣੇ ਦੀ ਚਟਨੀ। ਇਹ ਚਟਨੀ ਸਨੈਕਸ ਦੇ ਸੁਆਦ ਨੂੰ ਦੁਗਣਾ ਕਰ ਦਿੰਦੀ ਹੈ। ਇਸ ਚਟਕਾਰੇ ਵਾਲੀ ਚਟਨੀ ਦਾ ਜੇਕਰ ਤੁਸੀਂ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਅਜਮਾਓ ਇਹ ਰੈਸਪੀ।
ਜ਼ਰੂਰੀ ਸਮੱਗਰੀ
- 2 ਚਮਚ ਅਨਾਰ ਦਾਣਾ
- 1 ਪਿਆਜ਼ ਕੱਟਿਆ ਹੋਇਆ
- 1 ਹਰੀ ਮਿਰਚ
- 1 ਚਮਚ ਧਨੀਆ ਪੱਤਾ
- ਅੱਧਾ ਚਮਚ ਪੁਦੀਨਾ
- ਅੱਧਾ ਚਮਚ ਜ਼ੀਰਾ
- ਅੱਧਾ ਚਮਚ ਨਿੰਬੂ ਦਾ ਰਸ
- ਅੱਧਾ ਚਮਚ ਚਾਟ ਮਸਾਲਾ
- ਅੱਧਾ ਚਮਚ ਗੁੜ
- ਸੁਆਦ ਅਨੁਸਾਰ ਲੂਣ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਆਨਾਰਦਾਣੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।
2. ਹੁਣ ਮਿਕਸਰ 'ਚ ਆਨਾਰ, ਹਰਾ ਧਨੀਆ, ਪੁਦੀਨਾ ਪੱਤਾ, ਪਿਆਜ਼, ਹਰੀ ਮਿਰਚ. ਨਿੰਬੂ ਦਾ ਰਸ, ਚਾਟ ਮਸਾਲਾ, ਗੁੜ, ਜ਼ੀਰਾ ਪਾਊਡਰ ਅਤੇ ਲੂਣ ਮਿਲਾਓ।
3. ਇਸ 'ਚ ਇਕ ਵੱਡਾ ਚਮਚ ਪਾਣੀ ਪਾਓ ਅਤੇ ਮਿਕਸੀ 'ਚ ਪੀਸ ਲਓ।
4. ਮਿੰਟਾਂ 'ਚ ਤਿਆਰ ਹੈ ਆਨਾਰ ਦਾਣੇ ਦੀ ਚਟਨੀ।


Related News