ਗਰਭ ਅਵਸਥਾ ਦੌਰਾਨ ਔਰਤਾਂ ਇਨ੍ਹਾਂ ਕਾਰਨਾਂ ਕਾਰਨ ਸੰਬੰਧ ਬਨਾਉਣ ਤੋਂ ਮਨਾ ਕਰਦੀਆਂ ਹਨ

03/23/2017 4:54:42 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੂਰੇ 9 ਮਹੀਨੇ ਤੱਕ ਉਸ ਨੇ ਆਪਣਾ ਅਤੇ ਬੱਚੇ ਦਾ ਧਿਆਨ ਰੱਖਣਾ ਹੁੰਦਾ ਹੈ। ਉਸ ਦੇ ਸਰੀਰ ''ਚ ਕਈ ਤਰ੍ਹਾਂ ਦੇ ਬਦਲਾਅ ਆ ਜਾਂਦੇ ਹਨ, ਜਿਸ ਕਾਰਨ ਉਸ ਦਾ ਸੁਭਾਅ ਵੀ ਬਦਲ ਜਾਂਦਾ ਹੈ। ਇਸ ਹਾਲਤ ''ਚ ਉਸ ਦੀ ਰੁਟੀਨ ''ਚ ਕਾਫੀ ਤਬਦੀਲੀ ਆ ਜਾਂਦੀ ਹੈ। ਗਰਭ ਅਵਸਥਾ ਦੌਰਾਨ ਔਰਤ ਦੀ ਸੰਬੰਧ ਬਨਾਉਣ ਦੀ ਇੱਛਾ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਭ ਅਵਸਥਾ ਦੌਰਾਨ ਔਰਤਾਂ ਸੰਬੰਧ ਬਨਾਉਣ ਤੋਂ ਮਨਾ ਕਿਉਂ ਕਰਦੀਆਂ ਹਨ।

1. ਕੁਝ ਔਰਤਾਂ ਨੂੰ ਡਰ ਰਹਿੰਦਾ ਹੈ ਕਿ ਸਰੀਰਕ ਸੰਬੰਧ ਬਨਾਉਣ ਨਾਲ ਬੱਚੇ ''ਤੇ ਮਾੜਾ ਅਸਰ ਪਵੇਗਾ। ਇਸ ਡਰ ਕਾਰਨ ਉਹ ਮਨਾ ਕਰ ਦਿੰਦੀਆਂ ਹਨ।
2. ਹਰ ਔਰਤ ਨੂੰ ਮਾਂ ਬਨਣਾ ਚੰਗਾ ਲੱਗਦਾ ਹੈ ਅਤੇ ਉਹ ਗਰਭ ਅਵਸਥਾ ਦੇ ਇਸ ਸਮੇਂ ਦਾ ਪੂਰਾ ਆਨੰਦ ਲੈਣਾ ਚਾਹੁੰਦੀ ਹੈ। ਇਸ ਕਾਰਨ ਵੀ ਉਹ ਸੰਬੰਧ ਨਹੀਂ ਬਣਾਉਂਦੀ।
3. ਇਸ ਦੌਰਾਨ ਔਰਤਾਂ ਕਈ ਸਮੱਸਿਆਵਾਂ ਤੋਂ ਗੁਜਰਦੀਆਂ ਹਨ। ਉਨ੍ਹਾਂ ''ਚੋਂ ਇਕ ਖੁਸ਼ਕੀ ਹੈ। 
4. ਹਾਰਮੋਨ ''ਚ ਤਬਦੀਲੀ ਕਾਰਨ ਵੀ ਸੰਬੰਧ ਬਨਾਉਣ ਦੀ ਇੱਛਾ ਘੱਟ ਜਾਂ ਵੱਧ ਜਾਂਦੀ ਹੈ। ਕੁਝ ਔਰਤਾਂ ਖਿੱਝਣ ਵੀ ਲੱਗਦੀਆਂ ਹਨ।
5. ਗਰਭ ਅਵਸਥਾ ਦੇ ਸ਼ੁਰੂ ਦੇ ਦਿਨਾਂ ''ਚ ਥਕਾਵਟ ਕਾਰਨ ਵੀ ਔਰਤਾਂ ਸੰਬੰਧ ਬਨਾਉਣ ਤੋਂ ਮਨਾ ਕਰਦੀਆਂ ਹਨ।
 

Related News