ਸੁਆਦ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ ਆਲੂ ਮੇਥੀ, ਜਾਣੋ ਬਣਾਉਣ ਦੀ ਵਿਧੀ

01/22/2021 10:12:22 AM

ਜਲੰਧਰ: ਸਰਦੀਆਂ 'ਚ ਲੋਕ ਸਰ੍ਹੋਂ ਦਾ ਸਾਗ ਜਾਂ ਮੇਥੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਆਲੂ ਮੇਥੀ ਬਣਾਉਣ ਦੀ ਰੈਸਿਪੀ ਬਾਰੇ 'ਚ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਤੁਹਾਨੂੰ ਸਿਹਤਮੰਦ ਵੀ ਰੱਖਦੀ ਹੈ।ਆਓ ਜਾਣਦੇ ਹਾਂ ਇਸ ਨੂੰ ਬਣਾਉਣ ਵਿਧੀ ਬਾਰੇ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਮੱਗਰੀ
ਤੇਲ- 1 ਚਮਚਾ 
ਜੀਰਾ- 3/4 ਚਮਚਾ
ਲਸਣ ਪੇਸਟ- 1 ਚਮਚ
ਹਿੰਗ- 1/8 ਚਮਚਾ
ਆਲੂ- 500 ਗ੍ਰਾਮ
ਹਲਦੀ- 1/8 ਚਮਚਾ
ਪਾਣੀ- 30 ਮਿ. ਲੀ.
ਲੂਣ- 1 ਚਮਚਾ 
ਗਰਮ ਮਸਾਲਾ- 1/4 ਚਮਚਾ 
ਮੇਥੀ- 375 ਗ੍ਰਾਮ
ਹਰੀ ਮਿਰਚ- 1 ਚਮਚਾ

ਇਹ ਵੀ ਪੜ੍ਹੋ:ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਸੰਤਰਾ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਗੈਸ 'ਤੇ ਇਕ ਪੈਨ ਰੱਖੋ ਅਤੇ ਉਸ 'ਚ 1 ਚਮਚਾ ਤੇਲ, 3/4 ਚਮਚ ਜੀਰਾ, 1 ਚਮਚਾ ਲਸਣ ਅਤੇ 1/8 ਹਿੰਗ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਹੁਣ ਇਸ 'ਚ ਆਲੂ, ਹਲਦੀ ਅਤੇ ਪਾਣੀ ਪਾ ਕੇ ਹਿਲਾਓ।
3. ਇਸ ਨੂੰ 8-10 ਮਿੰਟ ਤੱਕ ਪੱਕਣ ਲਈ ਰੱਖ ਦਿਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਬਰਾਊਨ ਅਤੇ ਕੁਰਕੁੱਰੇ ਨਾ ਹੋ ਜਾਣ।
4. ਫਿਰ ਸਬਜ਼ੀ 'ਚ ਗਰਮ ਮਸਾਲਾ, ਮੇਥੀ ਦੇ ਪੱਤੇ,ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਹਿਲਾਓ।
5. ਇਸ ਨੂੰ ਤੁਸੀਂ 5-6 ਮਿੰਟ ਤੱਕ ਪਕਾਓ।
6. ਲਓ ਜੀ ਤੁਹਾਡੀ ਆਲੂ ਮੇਥੀ ਬਣ ਕੇ ਤਿਆਰ ਹੈ ਇਸ ਨੂੰ ਗਰਮ-ਗਰਮ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News