ਜੁੱਤੀਆਂ ਪਾਲਿਸ਼ ਕਰਕੇ ਲੱਖਾਂ ਰੁਪਏ ਕਮਾਉਦਾ ਹੈ ਇਹ ਵਿਅਕਤੀ
Monday, Apr 03, 2017 - 04:34 PM (IST)

ਵਾਸ਼ਿੰਗਟਨ— ਕਹਿੰਦੇ ਹਨ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਛੋਟਾ ਕੰਮ ਕਰਕੇ ਰੋਜ਼ ਹਜ਼ਾਰਾਂ ਰੁਪਏ ਕਮਾਉਦਾ ਹੈ। ਅਮਰੀਕਾ ਦੇ ਮੈਨਹੈਟਨ ਸ਼ਹਿਰ ''ਚ ਰਹਿਣ ਵਾਲੇ ਡੌਨ ਵਾਰਡ ਨਾਮਕ ਸ਼ਖਸ ਜੁੱਤੀਆਂ ਪਾਲਿਸ਼ ਕਰਕੇ ਬਹੁਤ ਪੈਸੇ ਕਮਾਉਦਾ ਹੈ। ਇਨ੍ਹਾਂ ਦੀ ਇੱਕ ਦਿਨ ਦੀ ਕਮਾਈ ਜਾਣਕੇ ਤੁਸੀਂ ਹੈਰਾਨ ਰਹਿ ਜਾਵੋਗੇ। ਜੀ ਹਾਂ, ਇਹ ਸ਼ਖਸ ਸੜਕ ਉੱਤੇ ਜੁੱਤੀਆਂ ਪਾਲਿਸ਼ ਕਰਕੇ ਇੱਕ ਦਿਨ ''ਚ ਕਰੀਬ 60 ਹਜ਼ਾਰ ਰੁਪਏ ਕਮਾਉਦਾ ਹੈ।
ਦਰਅਸਲ ,ਵਾਰਡ ਪਹਿਲਾਂ ਲੈਬ ''ਚ ਕੰਮ ਕਰਦਾ ਸੀ। ਲੈਬ ''ਚ ਉਸ ਨੂੰ ਜ਼ਿਆਦਾ ਪੈਸੇ ਨਹੀਂ ਮਿਲਦੇ ਸਨ। ਪਰ ਉਨ੍ਹਾਂ ਦੇ ਦੋਸਤ ਚੰਗੇ ਪੈਸੇ ਕਮਾਉਦੇ ਸਨ। ਤਾਂ ਉਸ ਨੇ ਸੜਕ ਉੱਤੇ ਜੁੱਤੀਆਂ ਪਾਲਿਸ਼ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਾਰਡ ਦਾ ਕਹਿਣਾ ਹੈ ਕਿ ਉਹ ਜੁੱਤੀਆਂ ਪਾਲਿਸ਼ ਕਰਕੇ ਮਹੀਨੇ ''ਚ ਕਰੀਬਨ 18 ਲੱਖ ਕਮਾ ਲੈਂਦਾ ਹੈ। ਇੰਨਾ ਹੀ ਨਹੀਂ,ਵਾਰਡ ਪੈਸੇ ਕਮਾਉਣ ਲਈ ਅਨੋਖਾ ਤਰੀਕਾ ਅਪਣਾਓਦੇ ਹਨ। ਰੋਜ਼ ਉਹ ਆਪਣੀ ਦੁਕਾਨ ਦੇ ਕੋਲੋ ਲੰਘਣ ਵਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਗੰਦੀਆਂ ਜੁੱਤੀਆਂ ਲਈ ਬੁਰਾ ਮਹਿਸੂਸ ਕਰਵਾਉਦੇ ਹਨ, ਜਿਸ ਕਾਰਨ ਲੋਕ ਉਸ ਤੋਂ ਜੁੱਤੀਆਂ ਪਾਲਿਸ਼ ਕਰਵਾਉਣ ਲਈ ਮਜ਼ਬੂਰ ਹੋ ਜਾਂਦੇ ਹਨ।
ਵਾਰਡ ਦਾ ਕਹਿਣਾ ਹੈ ਕਿ ਉਹ ਸੜਕ ''ਤੇ ਲੰਘਣ ਵਾਲੇ ਲੋਕਾਂ ਨੂੰ ਚੁਟਕਲੇ ਵੀ ਸੁਣਾਉਦਾ ਹੈ। ਉਹ ਉਨ੍ਹਾਂ ਨਾਲ ਹੱਸ ਦਾ ਹੈ ਅਤੇ ਲੋਕਾਂ ਨੂੰ ਜੁੱਤੀਆਂ ਸਾਫ ਰੱਖਣ ਲਈ ਪ੍ਰੇਰਿਤ ਕਰਦਾ ਹੈ। ਉਸ ਦੇ ਇਸੇ ਤਰੀਕੇ ਕਰਕੇ ਲੋਕ ਉਨ੍ਹਾਂ ਵੱਲ ਖਿੱਚੇ ਆਉਦੇ ਹਨ।