ਮਹਿਫ਼ਲ 'ਚ ਜਾਣ ਸਮੇਂ ਖ਼ੂਬਸੂਰਤ ਦਿੱਖ ਲਈ ਕੱਪੜਿਆਂ ਦੀ ਚੋਣ ਕਿਵੇਂ ਕਰੀਏ? ਜਾਣੋ ਖ਼ਾਸ ਨੁਕਤੇ
Wednesday, Aug 26, 2020 - 02:42 PM (IST)
ਜਲੰਧਰ - ਮੁੰਡਾ ਹੋਵੇ ਜਾਂ ਕੁੜੀ, ਪਾਰਟੀ 'ਚ ਸਭ ਤੋਂ ਖੂਬਸੂਰਤ ਦਿੱਖਣ ਦਾ ਸ਼ੌਕ ਹਰ ਕਿਸੇ ਨੂੰ ਹੁੰਦਾ ਹੈ। ਪੁਰਾਣੇ ਸਮੇਂ 'ਚ ਸਿਰਫ ਜਨਾਨੀਆਂ ਹੀ ਆਪਣੀ ਸੁੰਦਰਤਾਂ ਨੂੰ ਨਿਖਾਰਣ ਲਈ ਤਰ੍ਹਾਂ-ਤਰ੍ਹਾਂ ਦੇ ਸ਼ਿੰਗਾਰ ਕਰਦੀਆਂ ਸਨ। ਅੱਜਕੱਲ੍ਹ ਕੁੜੀਆਂ ਦੇ ਨਾਲ-ਨਾਲ ਮੁੰਡੇ ਵੀ ਆਪਣੀ ਦਿੱਖ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਵਰਤਦੇ ਹਨ। ਸੋਹਣੇ ਦਿੱਖਣ ਲਈ ਉਹ ਕਈ ਤਰ੍ਹਾਂ ਦੇ ਸਟਾਈਲਿਸ਼ ਕੱਪੜੇ ਦੀ ਚੋਣ ਕਰਦੇ ਹਨ ਅਤੇ ਵਾਰ-ਵਾਰ ਪਾ ਕੇ ਦੇਖਦੇ ਹਨ। ਕੁਝ ਲੋਕ ਆਪਣੀ ਦਿੱਖ ਮੁਤਾਬਕ ਕੱਪੜੇ ਨਹੀਂ ਸਗੋਂ ਦੂਸਰਿਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਕੱਪੜੇ ਖਰੀਦਦੇ ਹਨ ਜੋ ਉਨ੍ਹਾਂ ਨੂੰ ਫੱਬਦੇ ਨਹੀਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਸੁਝਾਓ ਦੇਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਕੱਪੜਿਆਂ ਦੀ ਵਧੀਆ ਚੋਣ ਕਰ ਸਕਦੇ ਹੋ।
ਤੁਹਾਡੇ ਕੱਪੜੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ , ਜਿਸ 'ਚ ਤੁਸੀਂ ਖੂਬਸੂਰਤ ਦੇ ਨਾਲ-ਨਾਲ ਸ਼ਾਨਦਾਰ ਵੀ ਦਿਖੋ। ਤੁਹਾਡਾ ਡਰੈੱਸ ਪਾਰਟੀ ਕੋਡ ਨਾਲ ਮੈਚ ਕਰਦਾ ਹੋਣਾ ਚਾਹੀਦਾ ਹੈ। ਗਹਿਣੇ ਪਾਰਟੀ ਅਨੁਸਾਰ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਦਫਤਰ ਪਾਰਟੀ ਲਈ ਕੁਝ ਸਟਾਈਲਿਸ਼ ਪਹਿਨਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਕੁਝ ਚੰਗੇ ਸੁਝਾਅ।
1. ਰੱਖੋ ਮਾਹੌਲ ਦਾ ਧਿਆਨ
ਕੋਈ ਵੀ ਕੱਪੜੇ ਦੀ ਚੋਣ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਦਫਤਰ ਦੇ ਮਾਹੌਲ, ਸੱਭਿਆਚਾਰ ਦਾ ਧਿਆਨ ਜ਼ਰੂਰ ਰੱਖੋ। ਜੇਕਰ ਤੁਹਾਡੇ ਦਫਤਰ ਦਾ ਮਾਹੌਲ ਥੋੜ੍ਹਾ ਰੂੜੀਵਾਦੀ ਹੈ ਤਾਂ ਤੁਹਾਨੂੰ ਆਪਣੇ ਕੱਪੜਿਆਂ ਦੀ ਚੋਣ ਧਿਆਨ ਨਾਲ ਕਰਨੀ ਹੋਵੇਗੀ। ਜੇਕਰ ਤੁਸੀਂ ਕਿਸੇ ਕ੍ਰੀਏਟਿਵ ਫੀਲਡ ਨਾਲ ਜੁੜੇ ਹੋ ਅਤੇ ਤੁਹਾਡੇ ਦਫਤਰ ਦਾ ਮਾਹੌਲ ਖੁਲ੍ਹਾ ਹੈ ਤਾਂ ਤੁਸੀਂ ਆਪਣੀ ਲੁੱਕਸ ਨਾਲ ਥੋੜ੍ਹਾ ਜਿਹਾ ਤਜ਼ਰਬਾ ਕਰ ਸਕਦੇ ਹੋ।
2. ਅਵਸਰ ਦਾ ਧਿਆਨ ਰੱਖੋ
ਦਫਤਰ ਦੀ ਹਰ ਪਾਰਟੀ ਇਕ ਤਰ੍ਹਾਂ ਦੀ ਨਹੀਂ ਹੁੰਦੀ। ਕਦੀ ਬਿਜਨੈਸ ਡਿਨਰ ਪਾਰਟੀ ਤਾਂ ਕਦੀ ਕੰਮ ਦੀ ਛੁੱਟੀ ਦੀ ਪਾਰਟੀ, ਹਰ ਅਵਸਰ ਲਈ ਕੱਪੜੇ ਵੀ ਵੱਖਰੇ ਹੁੰਦੇ ਹਨ। ਜਿਥੇਂ ਡਿਨਰ ਦੀ ਪਾਰਟੀ ਲਈ ਤੁਸੀਂ ਟਾਪ ਨਾਲ ਬਲੈਜ਼ਰ ਅਤੇ ਪੈਂਟ ਪਹਿਣ ਸਕਦੇ ਹੋ ਉਥੇਂ ਰਾਤ ਦੀ ਪਾਰਟੀ 'ਚ ਤੁਹਾਡਾ ਰਸਮੀ ਲੁੱਕ ਹੋਣਾ ਜ਼ਰੂਰੀ ਹੈ।
3. ਹਲਕੇ ਹੋਣ ਗਹਿਣੇ
ਜੇਕਰ ਤੁਸੀਂ ਆਪਣੇ ਲੁੱਕ ਨੂੰ ਅਲੱਗ ਦਿਖਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਗਹਿਣੇ ਹਲਕੇ ਅਤੇ ਸਟੇਟਮੈਂਟ ਨੈੱਕਪੀਸ ਹੀ ਪਾਓ। ਤੁਸੀਂ ਚਾਹੋ ਤਾਂ ਇਸ ਮੌਕੇ ਤੁਸੀਂ ਪਰਲ ਨੇਕਪੀਸ ਵੀ ਪਾ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
ਪੜ੍ਹੋ ਇਹ ਵੀ ਖਬਰ - ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
4. ਭਾਰਤੀ ਪਹਿਰਾਵਾ
ਵੈਸੇ ਤਾਂ ਦਫਤਰ ਪਾਰਟੀ 'ਚ ਤੁਸੀਂ ਲਾਂਗ ਤੇ ਸ਼ਾਟ ਗਾਉਨ ਤੋਂ ਲੈ ਕੇ ਵੈਸਟਰਨ ਪਹਿਰਾਵਾ ਪਹਿਣ ਸਕਦੇ ਹੋ, ਇਹ ਜ਼ਰੂਰੀ ਨਹੀਂ। ਤੁਸੀਂ ਚਾਹੋ ਤਾਂ ਪਾਰਟੀ 'ਚ ਭਾਰਤੀ ਪਹਿਰਾਵਾ ਸਾੜ੍ਹੀ ਜਾਂ ਸੂਟ ਵੀ ਪਹਿਣ ਸਕਦੇ ਹੋ। ਤੁਸੀਂ ਭਾਰੀ ਕਢਾਈ ਵਾਲੀ ਸਾੜ੍ਹੀ ਦੀ ਥਾਂ ਹਲਕੀ ਫੈਬਰਿਕ ਤੋਂ ਲੈ ਕੇ ਸਾਫਟ ਪ੍ਰਿਟ ਤੇ ਚਮਕਦਾਰ ਰੰਗਾਂ ਦੀ ਚੋਣ ਕਰੋ।
5. ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਤੁਸੀਂ ਇਹ ਤਾਂ ਜਾਣ ਲਿਆ ਹੈ ਕਿ ਤੁਸੀਂ ਦਫਤਰ ਜਾਂ ਪਾਰਟੀ 'ਚ ਕਿਸ ਤਰ੍ਹਾਂ ਦੇ ਕੱਪੜੇ ਪਹਿਣ ਸਕਦੇ ਹੋ। ਉਥੇਂ ਹੀ ਕੁਝ ਚੀਜ਼ਾਂ ਦਾ ਪਰਹੇਜ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦਫਤਰ ਪਾਰਟੀ 'ਚ ਤੁਹਾਡੇ ਲੁੱਕ ਦੀ ਛੋਟੀ ਜਿਹੀ ਗਲਤੀ ਤੁਹਾਡੀ ਲੁੱਕ 'ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਜੇਕਰ ਤੁਸੀਂ ਪਾਰਟੀ 'ਚ ਸਕਰਟ ਪਹਿਨਣਾ ਚਾਹੁੰਦੇ ਹੋ ਤਾਂ ਖਿਆਲ ਰੱਖੋ ਕਿ ਉਹ ਜ਼ਿਆਦਾ ਛੋਟੀ ਨਾ ਹੋਵੇ, ਜਿਥੋਂ ਤੱਕ ਹੋ ਸਕੇ, ਸ਼ਾਟ ਡਰੈੱਸ ਪਹਿਨਣ ਤੋਂ ਬਚੋ। ਰੇਸ਼ਮ ਅਤੇ ਸਾਟਨ ਦੇ ਕੱਪੜੇ ਦੀ ਵੀ ਚੋਣ ਕਰ ਸਕਦੇ ਹੋ ਇਨ੍ਹਾਂ ਕੱਪੜਿਆਂ 'ਚ ਵੀ ਡ੍ਰੈੱਸ ਦੇ ਬਹੁਤ ਸਾਰੇ ਵਿਕਲਪ ਮਿਲ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’
ਪੜ੍ਹੋ ਇਹ ਵੀ ਖਬਰ - ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’