ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Wednesday, Aug 26, 2020 - 06:03 PM (IST)

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ - ਪਤੀ-ਪਤਨੀ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋ ਪਵਿੱਤਰ ਹੁੰਦਾ ਹੈ। ਇਸ ਰਿਸ਼ਤੇ ’ਚ ਪਿਆਰ ਦੇ ਨਾਲ-ਨਾਲ ਵਿਸ਼ਵਾਸ ਦੀ ਜ਼ਿਆਦਾ ਲੋੜ ਹੁੰਦੀ ਹੈ। ਵਿਸ਼ਵਾਸ ਦੇ ਸਦਕਾ ਹੀ ਪਤੀ-ਪਤਨੀ ਦਾ ਇਹ ਰਿਸ਼ਤਾ ਕਈ ਜਨਮਾਂ ਤੱਕ ਕਾਇਮ ਰਹਿੰਦਾ ਹੈ। ਪਤੀ-ਪਤਨੀ ਦੇ ਵਿਚ ਚਾਹੇ ਜਿੰਨਾ ਵੀ ਪਿਆਰ ਕਿਉਂ ਨਾ ਹੋਵੇ ਪਰ ਲੜਾਈ-ਝਗੜਾ ਹੋਣਾ ਵੀ ਜਾਹਿਰ ਹੈ। ਕੁਝ ਲੋਕਾਂ ਦੇ ਜੀਵਨ ਸਾਥੀ ਬਹੁਤ ਜ਼ਿੱਦੀ ਹੁੰਦੇ ਹਨ। ਗੱਲ-ਗੱਲ 'ਤੇ ਜ਼ਿੱਦ ਕਰਨ ਲੱਗਦੇ ਹਨ। ਜੇਕਰ ਤੁਹਾਡੇ ਸਾਥੀ ਵੀ ਜ਼ਿੱਦੀ ਹੈ ਤਾਂ ਉਸਦੇ ਨਾਲ ਗੁੱਸੇ ਨਾ ਨਹੀਂ ਬਲਕਿ ਪਿਆਰ ਅਤੇ ਸਮਝਦਾਰੀ ਨਾਲ ਹੈਂਡਲ ਕਰੋਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਿਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਜ਼ਿੱਦੀ ਸਾਥੀ ਨੂੰ ਪਿਆਰ ਨਾਲ ਹੈਂਡਲ ਕਰ ਸਕਦੇ ਹੋ।

ਪਿਆਰ ਨਾਲ ਕਰੋ ਗੱਲ
ਆਪਣੇ ਸਾਥੀ ਦੇ ਨਾਲ ਹਮੇਸ਼ਾ ਪਿਆਰ ਨਾਲ ਗੱਲ ਕਰੋਂ। ਪਿਆਰ ਨਾਲ ਕਹੀ ਗੱਲ ਹਰ ਇਨਸਾਨ ਨੂੰ ਜਲਦੀ ਸਮਝ ਆ ਜਾਂਦੀ ਹੈ ਅਤੇ ਪਿਆਰ ਹਰ ਕਿਸੇ ਨੂੰ ਸੁਧਾਰ ਦਿੰਦਾ ਹੈ। ਜਦੋਂ ਵੀ ਕੋਈ ਗੱਲ ਹੋਵੇ ਤਾਂ ਗੁੱਸਾ ਛੱਡ ਕੇ ਆਪਣੇ ਸਾਥੀ ਨੂੰ ਪਿਆਰ ਨਾਲ ਬੈਠਾ ਕੇ ਉਸ ਨਾਲ ਗੱਲ ਕਰੋਂ।

PunjabKesari

ਇਕੱਠੇ ਸਮਾਂ ਬਤੀਤ ਕਰੋ 
ਤੁਸੀਂ ਆਪਣੇ ਸਾਥੀ ਨਾਲ ਕਿਸੇ ਗੱਲ ਦੀ ਜ਼ਿੱਦ ਕਾਰਨ ਦੀ ਥਾਂ ਉਸ ਤੋਂ ਆਪਣੇ ਲਈ ਥੋੜਾਂ ਸਮਾਂ ਮੰਗੋ। ਜਿਸ ਗੱਲ ਨੂੰ ਲੈ ਕੇ ਤੁਹਾਡਾ ਸਾਥੀ ਜ਼ਿੱਦ ਜਾਂ ਗੁੱਸਾ ਕਰ ਰਿਹਾ ਹੈ, ਉਸ ਦੇ ਬਾਰੇ ਗੱਲਬਾਤ ਬਾਅਦ ਵਿਚ ਕਰੋ। ਕਿਸੇ ਨਾ ਕਿਸੇ ਬਹਾਨੇ ਉਸ ਸਮੇਂ ਨੂੰ ਬਤੀਤੀ ਕਰਨ ਦੀ ਕੋਸ਼ਿਸ਼ ਕਰੋ ਅਤੇ ਗੱਲ ਟਾਲਣ ਲਈ ਉਸ ਦਾ ਧਿਆਨ ਆਪਣੇ ਵੱਲ ਕਰੋ। 

ਹੌਸਲਾ ਰੱਖੋ
ਜ਼ਿੱਦੀ ਲੋਕਾਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਖਾਸ ਸਮੇਂ 'ਚ ਬਹੁਤ ਜ਼ਿੱਦ ਕਰਨ ਲੱਗਦੇ ਹਨ। ਫਿਰ ਉਹ ਹੌਲੀ-ਹੌਲੀ ਆਪਣੇ ਆਪ ’ਤੇ ਅਤੇ ਗੁੱਸੇ ’ਤੇ ਕਾਬੂ ਵੀ ਪਾ ਲੈਂਦੇ ਹਨ। ਅਜਿਹੇ 'ਚ ਹੌਂਸਲਾ ਰੱਖੋ, ਤਾਂਕਿ ਤੁਹਾਡਾ ਸਾਥੀ, ਜਿਸ ਗੱਲ ਦੀ ਜ਼ਿੱਦ ਕਰ ਰਿਹਾ ਹੈ, ਉਸ ਨੂੰ ਭੁੱਲ ਜਾਵੇ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

PunjabKesari

ਕੋਈ ਵੀ ਗੱਲ ਦਿਲ 'ਚ ਨਾ ਰੱਖੋ
ਜਦੋਂ ਤੁਹਾਡਾ ਜੀਵਨ ਸਾਥੀ ਜ਼ਿੱਦ ਕਰਨ ਜਾਂ ਕੋਈ ਗਲਤ ਗੱਲ ਬੋਲ ਦੇਵੇ ਤਾਂ ਉਸੇ ਸਮੇਂ ਦੱਸ ਦਿਓ। ਕੋਈ ਵੀ ਗੱਲ ਨੂੰ ਆਪਣੇ ਮਨ 'ਚ ਨਾ ਰੱਖੋਂ। ਕਿਉਂਕਿ ਗੱਲਾਂ ਸਾਂਝੀਆਂ ਕਰਨ ਨਾਲ ਮੁਸ਼ਕਲਾਂ ਘੱਟ ਜਾਂਦੀਆਂ ਹਨ। 

ਗੱਲ ਕਰਨਾ ਬੰਦ ਨਾ ਕਰੋਂ
ਜਦੋਂ ਤੁਹਾਡ ਸਾਥੀ ਜ਼ਿੱਦ ਕਰਦਾ ਹੈ ਤਾਂ ਤੁਸੀਂ ਉਸ ਨਾਲ ਗੱਲ ਕਰਨਾ ਬੰਦ ਨਾ ਕਰੋਂ।  ਕਿਉਂਕਿ ਤੁਹਾਡਾ ਹੰਕਾਰ ਤੁਹਾਡੇ ਪਿਆਰ ਭਰੇ ਰਿਸ਼ਤੇ 'ਚ ਹਮੇਸ਼ਾ ਲਈ ਦਰਾਰ ਪੈਦਾ ਕਰ ਸਕਦਾ ਹੈ।

ਸਿਹਤਮੰਦ ਬਣੇ ਰਹਿਣ ਲਈ ਕੀ ਖਾਈਏ ਤੇ ਕੀ ਨਾ, ਆਓ ਜਾਣੀਏ ਕੁਝ ਮਹੱਤਵਪੂਰਨ ਨੁਕਤਿਆਂ ਬਾਰੇ

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

PunjabKesari


author

rajwinder kaur

Content Editor

Related News