ਮਾਤਾ-ਪਿਤਾ ਦੇ ਮੋਟਾਪੇ ਦਾ ਬੱਚਿਆਂ ''ਤੇ ਹੁੰਦਾ ਹੈ ਬੁਰਾ ਅਸਰ
Thursday, Jan 05, 2017 - 10:51 AM (IST)

ਜਲੰਧਰ— ਮੋਟਾਪੇ ਦੀ ਸਮੱਸਿਆ ਅੱਜਕੱਲ ਬੱਚੇ ਅਤੇ ਵੱਡਿਆਂ ''ਚ ਆਮ ਦੇਖਣ ਨੂੰ ਮਿਲਦੀ ਹੈ। ਬੱਚੇ ਦਾ ਭਾਰ ਜ਼ਿਆਦਾ ਹੋਣ ''ਤੇ ਮਾਤਾ-ਪਿਤਾ ਬਹੁਤ ਪਰੇਸ਼ਾਨ ਹੁੰਦੇ ਹਨ। ਅਜਿਹੀ ਹਾਲਤ ''ਚ ਬੱਚਾ ਦੂਜਿਆਂ ਬੱਚਿਆਂ ਤੋਂ ਘੱਟ ਤੰਦਰੁਸਤ ਹੁੰਦਾ ਹੈ। ਅਧਿਐਨ ''ਚ ਪਾਇਆ ਗਿਆ ਹੈ ਕਿ ਮਾਤਾ-ਪਿਤਾ ਦੀ ਸਿਹਤ ਦਾ ਬੱਚਿਆਂ ਦੇ ਵਿਕਾਸ ''ਤੇ ਗਹਿਰਾ ਅਸਰ ਹੁੰਦਾ ਹੈ।
ਅਧਿਐਨ ਦੇ ਅਨੁਸਾਰ, 70 ਪ੍ਰਤੀਸ਼ਤ ਬੱਚੇ ਜਿਨ੍ਹਾਂ ਦੀ ਮਾਂ ਮੋਟੀ ਹੁੰਦੀ ਹੈ ਉਨ੍ਹਾਂ ਦਾ ਕੌਸ਼ਲ ਵਿਕਾਸ ਦੂਜਿਆਂ ਬੱਚਿਆਂ ਦੀ ਤੁਲਨਾ ''ਚ 3 ਸਾਲ ਦੀ ਉਮਰ ਤੱਕ ਹੌਲੀ ਹੁੰਦਾ ਹੈ। ਇਸ ਤੋਂ ਇਲਾਵਾ 75 ਪ੍ਰਤੀਸ਼ਤ ਬੱਚੇ ਜਿਨ੍ਹਾਂ ਦੇ ਪਿਤਾ ਮੋਟੇ ਹੁੰਦੇ ਹਨ ਉਹ 3 ਸਾਲ ਦੀ ਉਮਰ ਤੱਕ ਦੂਜਿਆਂ ਬੱਚਿਆਂ ਦੇ ਤੁਲਨਾ ''ਚ ਬਹੁਤ ਘੱਟ ਸਮਾਜਿਕ ਹੋ ਪਾਉਂਦੇ ਹਨ ਮਤਲਬ ਕਿ ਉਨ੍ਹਾਂ ਨੂੰ ਲੋਕਾਂ ਨਾਲ ਘੁਲਣ-ਮਿਲਣ ''ਚ ਜ਼ਿਆਦਾ ਸਮਾਂ ਲੱਗਦਾ ਹੈ।
ਉੱਥੇ ਹੀ, ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੋਨੋ ਮੋਟੇ ਹੁੰਦੇ ਹਨ, ਉਨ੍ਹਾਂ ਨੂੰ 3 ਸਾਲ ਦੀ ਉਮਰ ਤੱਕ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਝ ਤਾਂ ਅਧਿਐਨ ''ਚ ਇਹ ਗੱਲ ਸਾਫ ਨਹੀਂ ਹੋ ਸਕੀ ਕਿ ਮਾਤਾ-ਪਿਤਾ ਦਾ ਮੋਟਾਪਾ ਬੱਚਿਆਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਘੱਟ ਕਰਦਾ ਹੈ। ਜ਼ਿਆਦਾਤਰ ਲੋਕ ਆਪਣੀ ਗਲਤ ਆਦਤਾਂ ਦੇ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਸੀਂ ਚਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਵਿਕਾਸ ਸਹੀ ਹੋਵੇ ਤਾਂ ਆਪਣੇ ਖਾਣ-ਪੀਣ ਵੱਲ ਧਿਆਨ ਜ਼ਰੂਰ ਦਿਓ।