Parenting : ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ ਸੋਸ਼ਲ ਮੈਨਰਸ

01/06/2022 5:55:55 PM

ਮਾਂ-ਬਾਪ ਅਕਸਰ ਸ਼ਿਕਾਇਤ ਕਰਦੇ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਸ਼ਰਮੀਲੇ ਹਨ। ਲੋਕਾਂ ਦੇ ਸਾਹਮਣੇ ਨਹੀਂ ਆਉਂਦੇ। ਇਕ ਗੱਲ ਯਾਦ ਰੱਖੋ, ਬੱਚੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦੇ ਹਨ। ਉਨ੍ਹਾਂ ਨੂੰ ਜਿਵੇਂ ਬਣਾਉਣਾ ਚਾਹੋਗੇ, ਉਹ ਬਣ ਜਾਣਗੇ? ਇਸ ਲਈ ਸਮੇਂ ਦਾ ਇੰਤਜ਼ਾਰ ਨਾ ਕਰੋ। ਬਚਪਨ ਤੋਂ ਹੀ ਉਨ੍ਹਾਂ ਨੂੰ ਸੋਸ਼ਲ ਮੈਨਰਸ ਸਿਖਾਉਣ ਦੀ ਕੋਸ਼ਿਸ਼ ਕਰੋ।
ਨਮਸਤੇ ਕਰਨਾ
ਜਦੋਂ ਕੋਈ ਮਹਿਮਾਨ ਆਉਂਦਾ ਹੈ ਤਾਂ ਬਹੁਤੇ ਬੱਚੇ ਉਨ੍ਹਾਂ ਦੇ ਸਾਹਮਣੇ ਆਉਣ ਤੋਂ ਝਿਜਕਦੇ ਹਨ। ਅਜਿਹੇ ਬੱਚੇ ਜਲਦੀ ਘੁਲਮਿਲ ਨਹੀਂ ਪਾਉਂਦੇ। ਇਸ ਤੋਂ ਬਚਣ ਲਈ ਬੱਚੇ ਜਦੋਂ ਬੋਲਣਾ ਸਿੱਖ ਜਾਣ ਤਾਂ ਉਨ੍ਹਾਂ ਨੂੰ ਘਰ ’ਚ ਆਉਣ ਵਾਲੇ ਕਿਸੇ ਵੀ ਮਹਿਮਾਨ ਦਾ ‘ਨਮਸਤੇ’, ‘ਹੈਲੋ’ ਜਾਂ ਸਵਾਗਤ ਕਰਨ ਦੇ ਬੋਲ ਸਿਖਾਓ ਅਤੇ ਖੁਦ ਵੀ ਇਸ ਨਿਯਮ ਦਾ ਪਾਲਣ ਕਰੋ।
ਧੰਨਵਾਦ ਕਰਵਾਓ
ਸ਼ੁਰੂਆਤ ਤੋਂ ਹੀ ਬੱਚਿਆਂ ਨੂੰ ਸਿਖਾਓ ਕਿ ਜਦੋਂ ਕੋਈ ਚੀਜ਼ ਦੇਵੇ ਜਾਂ ਫਿਰ ਉਨ੍ਹਾਂ ਲਈ ਕੋਈ ਕੰਮ ਕਰੇ ਤਾਂ ਉਹ ‘ਥੈਂਕ ਯੂ’ ਜਾਂ ‘ਧੰਨਵਾਦ’ ਜ਼ਰੂਰ ਕਹੋ। ਉਨ੍ਹਾਂ ਨੂੰ ਅਹਿਸਾਸ ਦਵਾਓ ਕਿ ਕੋਈ ਉਨ੍ਹਾਂ ਲਈ ਕੁਝ ਕਰਦਾ ਹੈ ਤਾਂ ਉਸ ਦਾ ਧੰਨਵਾਦ ਕਰਨਾ ਹੁੰਦਾ ਹੈ।
ਪੂਰੀ ਗੱਲ ਸੁਣਨਾ ਸਿਖਾਓ
ਬੱਚੇ ਚੰਚਲ ਹੁੰਦੇ ਹਨ ਅਤੇ ਕਿਸੇ ਗੱਲ ਨੂੰ ਧੀਰਜ ਨਾਲ ਨਹੀਂ ਸੁਣਦੇ। ਉਨ੍ਹਾਂ ਨੂੰ ਸਮਝਾਓ ਕਿ ਜਦੋਂ ਕੋਈ ਵੀ ਕੋਈ ਗੱਲ ਕਰੇ ਤਾਂ ਪਹਿਲਾਂ ਸਾਹਮਣੇ ਵਾਲੇ ਦੀ ਪੂਰੀ ਗੱਲ ਸੁਣੋ। ਵਿਚਕਾਰ ’ਚ ਹੀ ਕਿਸੇ ਦੀ ਗੱਲ ਨਹੀਂ ਟੋਕਣੀ ਚਾਹੀਦੀ।
ਦੂਸਰੇ ਬੱਚਿਆਂ ਨਾਲ ਹੱਥ ਮਿਲਾਉਣਾ
ਬੱਚਿਆਂ ਨੂੰ ਸਮਝਾਓ ਕਿ ਜਦੋਂ ਸਕੂਲ ’ਚ ਆਪਣੇ ਦੋਸਤ ਨੂੰ ਮਿਲੋ ਤਾਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਨਾਲ ਹੱਥ ਜ਼ਰੂਰ ਮਿਲਾਓ। ਉਨ੍ਹਾਂ ਨਾਲ ਹੱਥ ਮਿਲਾਉਣ ਦਾ ਤਰੀਕਾ ਵੀ ਦੱਸੋ। ਇਨੀਂ ਦਿਨੀਂ ਕੋਰੋਨਾ ਦੇ ਡਰ ਕਾਰਨ ਭਾਵੇਂ ਬੱਚਿਆਂ ਨੂੰ ਅਜਿਹਾ ਨਾ ਕਰਨ ਦਿਓ।
ਗੱਲ ਕਰਨਾ ਸਿਖਾਓ
ਬੱਚਿਆਂ ਤੋਂ ਕੋਈ ਉਨ੍ਹਾਂ ਦਾ ਨਾਂ ਪੁੱਛਦਾ ਹੈ ਤਾਂ ਉਹ ਸ਼ਰਮਾ ਜਾਂਦੇ ਹਨ ਅਤੇ ਜਵਾਬ ਨਹੀਂ ਦਿੰਦੇ। ਅਜਿਹੇ ’ਚ ਉਨ੍ਹਾਂ ਨੂੰ ਸਿਖਾਓ ਕਿ ਜਦੋਂ ਵੀ ਕੋਈ ਉਨ੍ਹਾਂ ਦਾ ਨਾਂ ਜਾਂ ਸਕੂਲ ਦਾ ਨਾਂ ਪੁੱਛੇ ਤਾਂ ਉਹ ਕਿਸ ਤਰ੍ਹਾਂ ਨਾਲ ਇਸਦਾ ਜਵਾਬ ਦੇਣ।


Aarti dhillon

Content Editor

Related News