ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ ਪਪੀਤਾ

06/23/2017 5:56:49 PM

ਨਵੀਂ ਦਿੱਲੀ— ਪਪੀਤਾ ਗੁਣਾਂ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਸੂਪਰ ਫੂਡ ਵੀ ਕਿਹਾ ਜਾਂਦਾ ਹੈ ਇਹ ਪੇਟ ਦਾ ਧਿਆਨ ਰੱਖਣ ਦੇ ਨਾਲ-ਨਾਲ ਚਮੜੀ ਦੀ ਖੂਬਸੂਰਤੀ ਨੂੰ ਵੀ ਵਧਾਉਂਦਾ ਹੈ ਉਂਝ ਤਾਂ ਹਰ ਲੜਕੀ ਚਾਹੁੰਦੀ ਹੈ ਕਿ ਉਹ ਸੋਹਣੀ ਲੱਗੇ ਇਸ ਲਈ ਆਪਣੀ ਡਾਈਟ 'ਚ ਪਪੀਤੇ ਦਾ ਇਸਤੇਮਾਲ ਕਰੋ। ਇਹ ਨਾ ਹੀ ਤੁਹਾਡੀ ਚਮੜੀ ਦੀ ਚਮਕ ਵਧਾਏਗਾ ਬਲਕਿ ਤੁਹਾਡੇ ਸਰੀਰ ਨੂੰ ਵੀ ਫਿੱਟ ਰੱਖਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
1. ਚਮੜੀ ਚਮਕਾਏ
ਪਪੀਤਾ ਚਮੜੀ 'ਚ ਨਿਖਾਰ ਲਿਆਉਂਦਾ ਹੈ ਅਤੇ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ।
2. ਟੈਨਿੰਗ 
ਇਸ ਦੀ ਨਿਯਮਤ ਵਰਤੋ ਨਾਲ ਚਮੜੀ ਫ੍ਰੈਸ਼ ਰਹਿੰਦੀ ਹੈ ਇਹ ਟੈਨਿੰਗ ਦੀ ਸਮੱਸਿਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
3. ਡੇਡ ਚਮੜੀ
ਇਸ ਦੇ ਗੂਦੇ ਨੂੰ ਕੱਢ ਕੇ ਚਿਹਰੇ 'ਤੇ ਲਗਾਉਣ ਨਾਲ ਡੇਡ ਸਕਿਨ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਪਾਚਨ 
ਵਿਆਹ 'ਚ ਅਨਿਯਮਤ ਖਾਣ ਨਾਲ ਕਈ ਲੜਕੀਆਂ ਨੂੰ ਪੇਟ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਰੋਜ਼ 1 ਕਟੋਰਾ ਪਪੀਤਾ ਖਾਣ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ।
5. ਮੋਟਾਪਾ
ਜੇ ਤੁਸੀਂ 1 ਮਹੀਨੇ ਦੇ ਲਈ ਰੋਜ਼ਾਨਾ 2 ਬਾਊਲ ਪਪੀਤਾ ਖਾਓਗੇ ਤਾਂ ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਮੋਟਾਪੇ ਨੂੰ ਘੱਟ ਕਰਦਾ ਹੈ।


Related News