ਔਰਤਾਂ ਨੂੰ ਸਿੰਪਲ ਸੋਬਰ ਦਿਖ ਦੇ ਰਹੇ ਹਨ ਪਲਾਜ਼ੋ ਸੂਟ

Saturday, Nov 16, 2024 - 01:03 PM (IST)

ਔਰਤਾਂ ਨੂੰ ਸਿੰਪਲ ਸੋਬਰ ਦਿਖ ਦੇ ਰਹੇ ਹਨ ਪਲਾਜ਼ੋ ਸੂਟ

ਜਲੰਧਰ (ਬਿਊਰੋ) - ਪਿਛਲੇ ਕੁਝ ਸਮੇਂ ਤੋਂ ਪਲਾਜ਼ੋ ਸੂਟ ਬਹੁਤ ਫੈਸ਼ਨ ਵਿਚ ਹਨ। ਇਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਖਾਸ ਤੌਰ ’ਤੇ ਦਿਨ ਦੇ ਫੰਕਸ਼ਨ ਲਈ ਪਲਾਜ਼ੋ ਸੂਟ ਕਈ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਹੀ ਸਟਾਈਲਿਸ਼, ਸਿੰਪਲ ਸੋਬਰ ਦਿੱਖ ਦਿੰਦੇ ਹਨ। ਔਰਤਾਂ ਵੀ ਪਲਾਜ਼ੋ ਸੂਟ ਵਿਚ ਹਲਕਾ ਮੇਕਅੱਪ ਅਤੇ ਹਲਕੇ ਗਹਿਣੇ ਪਾ ਕੇ ਆਪਣੀ ਦਿੱਖ ਨੂੰ ਸੁੰਦਰ ਬਣਾ ਸਕਦੀਆਂ ਹਨ। ਕਈ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਪਲਾਜ਼ੋ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ

ਬਾਜ਼ਾਰ ਵਿਚ ਪਲਾਜ਼ੋ ਸੂਟ ਵਿਚ ਪਾਰਟੀ ਵੀਅਰ, ਚਿਕਨਕਾਰੀ ਡਿਜ਼ਾਈਨ, ਫਾਰਮਲ ਗੇਟਅੱਪ, ਕੈਜੁਅਲ ਡਰੈੱਸ ਹਰ ਤਰ੍ਹਾਂ ਦਾ ਕੱਪੜਾ ਮਿਲ ਰਿਹਾ ਹੈ। ਬਾਜ਼ਾਰ ਵਿਚ ਖੂਬਸੂਰਤ ਡਿਜ਼ਾਈਨ ਵਾਲੇ ਪਲਾਜ਼ੋ ਸੂਟ ਕਈ ਵੱਖ-ਵੱਖ ਸਾਈਜ਼ਾਂ, ਪੈਟਰਨ ਵਿਚ ਮੁਹੱਈਆ ਹਨ। ਇਨ੍ਹਾਂ ਮੁਟਿਆਰਾਂ ਰੈਗੁਲਰ ਵੀਅਰ ਵਜੋਂ ਹੀ ਆਸਾਨੀ ਨਾਲ ਪਹਿਨ ਸਕਦੀਆਂ ਹਨ। ਇਹ ਫੈਬਰਿਕ ਹੈਂਡ ਜਾਂ ਮਸ਼ੀਨ ਵਾਸ਼ ਲਈ ਪਰਫੈਕਟ ਹੁੰਦਾ ਹੈ। ਬਾਜ਼ਾਰ ਵਿਚ ਕਈ ਤਰ੍ਹਾਂ ਦੇ ਪਲਾਜ਼ੋ ਸੂਟ ਹਨ ਜੋ ਮੁਟਿਆਰਾਂ ਅਤੇ ਔਰਤਾਂ ਪੇਸ਼ੇਵਰ ਅਤੇ ਨਿੱਜੀ ਦੋਵਾਂ ਮੌਕਿਆਂ ’ਤੇ ਪਹਿਨਦੀਆਂ ਹਨ। ਪਲਾਜ਼ੋ ਸੂਟ ਵਿਚ ਕਮੀਜ਼ ਦੇ ਨਾਲ ਪੈਂਟ ਦੇ ਡਿਜ਼ਾਈਨ ਵਿਚ ਪਲਾਜ਼ੋ ਹੁੰਦਾ ਹੈ ਜਿਸ ਵਿਚ ਜ਼ਿਆਦਾਤਰ ਜੇਬਾਂ ਵੀ ਬਣੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਮੁਟਿਆਰਾਂ ਵੱਖ-ਵੱਖ ਡਿਜ਼ਾਈਨ ਦੇ ਪਲਾਜ਼ੋ ਸੂਟ ਖਰੀਦ ਰਹੀਆਂ ਹਨ ਜਿਸ ਵਿਚ ਪਲਾਜ਼ੋ ਵੱਖ-ਵੱਖ ਡਿਜ਼ਾਈਨ ਦੇ ਹਨ। ਕੁਝ ਪਲਾਜ਼ੋ ’ਤੇ ਮਿਰਰ ਵਰਕ ਦੇ ਡਿਜ਼ਾਈਨ ਬਣੇ ਹੁੰਦੇ ਹਨ ਤਾਂ ਦੂਜੇ ਪਾਸੇ ਕਈਆਂ ’ਤੇ ਨੈੱਟ ਦੀ ਲੈਸ ਲੱਗੀ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ -  ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ

ਇਸੇ ਤਰ੍ਹਾਂ ਕੁਝ ਪਲਾਜ਼ੋ ਦੀ ਕਟਿੰਗ ਜ਼ਿਗਜੈਗ, ਸਟਾਰ ਸ਼ੇਪ, ਹਾਫ ਸਰਕਲ ਸ਼ੇਪ ਆਦਿ ਵਿਚ ਕੀਤੀ ਹੁੰਦੀ ਹੈ ਜੋ ਕਿ ਮੁਟਿਆਰਾਂ ਨੂੰ ਬਹੁਤ ਹੀ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਪਲਾਜ਼ੋ ਦੇ ਨਾਲ-ਨਾਲ ਕੁੜੀਆਂ ਨੂੰ ਜਿਆਦਾਤਰ ਉੱਚੀ ਅੱਡੀ, ਚੱਪਲਾਂ, ਬੇਲੀ ਅਤੇ ਜੁੱਤੀਆਂ ਆਦਿ ਨੂੰ ਜੁੱਤੀਆਂ ਦੇ ਤੌਰ 'ਤੇ ਪਹਿਨਿਆ ਹੋਇਆ ਦੇਖਿਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News