ਪਿਆਜ਼ ਖਾਣ ਦੇ ਵੀ ਹੁੰਦੇ ਹਨ ਕਈ ਫਾਇਦੇ

04/18/2017 10:04:52 AM

ਜਲੰਧਰ— ਪਿਆਜ਼ ਦੀ ਵਰਤੋਂ ਹਰ ਘਰ ''ਚ ਕੀਤੀ ਜਾਂਦੀ ਹੈ। ਇਸ ''ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਗਰਮੀ ਦੇ ਮੌਸਮ ''ਚ ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਫਾਇਦਿਆਂ ਬਾਰੇ ਦਸਾਂਗੇ।
1. ਦਿਲ ਸੰਬੰਧੀ ਸਮੱਸਿਆ
ਰੋਜ਼ਾਨਾ ਇਕ ਪਿਆਜ਼ ਖਾਣ ਨਾਲ ਦਿਲ ਸੰਬੰਧੀ ਸਮੱਸਿਆਵਾਂ, ਕੋਲੇਸਟਰੌਲ, ਬੀ. ਪੀ. ਆਦਿ ਵਰਗੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ। 
2. ਅੱਖਾਂ ਦੀ ਰੋਸ਼ਨੀ
ਰੋਜ਼ਾਨਾ ਪਿਆਜ਼ ਖਾਣਾ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
3. ਕਬਜ਼
ਪਿਆਜ਼ ''ਚ ਮੌਜੂਦ ਤੱਤ ਕਬਜ਼ ਦੀ ਸਮੱਸਿਆ ਨੂੰ ਦੂਰ ਰੱਖਦੇ ਹਨ।
4. ਡਾਇਬੀਟੀਜ਼
ਡਾਈਬੀਟੀਜ਼ ਰੋਗੀਆਂ ਲਈ ਪਿਆਜ਼ ਖਾਣਾ ਵਧੀਆ ਹੁੰਦਾ ਹੈ। ਰੋਜ਼ਾਨਾ ਇਸ ਨੂੰ ਸਲਾਦ ਵਜੋਂ ਖਾਣਾ ਚਾਹੀਦਾ ਹੈ।
5. ਲੂ ਤੋਂ ਬਚਾਅ

ਗਰਮੀਆਂ ''ਚ ਅਕਸਰ ਲੂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਲੂ ਤੋਂ ਬਚਣ ਲਈ ਪਿਆਜ਼ ਖਾਣਾ ਚਾਹੀਦਾ ਹੈ।  


Related News