ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਵਨ ਪੀਸ ਡਰੈੱਸ

Thursday, May 01, 2025 - 12:15 PM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਵਨ ਪੀਸ ਡਰੈੱਸ

ਜੰਮੂ : ਪੱਛਮੀ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਜੀਨਸ-ਟਾਪ ਤੋਂ ਬਾਅਦ ਵਨ ਪੀਸ ਡਰੈੱਸ ਬਹੁਤ ਪਸੰਦ ਆ ਰਹੇ ਹਨ। ਵੈਸੇ ਵੀ ਗਰਮੀਆਂ ਵਿਚ ਮੁਟਿਆਰਾਂ ਵਨ ਪੀਸ ਡਰੈੱਸ ਨੂੰ ਪਹਿਨਣਾ ਜ਼ਿਆਦਾ ਪਸੰਦ ਕਰ ਰਹੀਆਂ ਹਨ। ਵਨ ਪੀਸ ਡਰੈੱਸ ਵਿਚ ਟਾਪ ਅਤੇ ਬਾਟਮ ਦੋਵੇਂ ਸ਼ਾਮਲ ਹੁੰਦੇ ਹਨ। ਇਹ ਡਰੈੱਸ ਵੱਖ-ਵੱਖ ਮੌਕਿਆਂ ’ਤੇ ਪਹਿਨੇ ਜਾ ਸਕਦੇ ਹਨ, ਜਿਵੇਂ ਕਿ ਪਾਰਟੀ ਜਾਂ ਕੈਜ਼ੂਅਲ ਆਊਟਿੰਗ ਆਦਿ। ਵਨ ਪੀਸ ਡਰੈੱਸ ਵਿਚ ਆਕਰਸ਼ਕ ਡਿਜ਼ਾਈਨ ਅਤੇ ਪੈਟਰਨ ਹੁੰਦੇ ਹਨ ਜੋ ਔਰਤਾਂ ਨੂੰ ਸਟਾਈਲਿਸ਼ ਅਤੇ ਸੁੰਦਰ ਬਣਾਉਂਦੇ ਹਨ। ਇਹ ਡਰੈੱਸ ਆਰਾਮਦਾਇਕ ਹੁੰਦੇ ਹਨ। ਵੱਖ-ਵੱਖ ਰੰਗਾਂ ਵਿਚ ਆਉਂਦੇ ਹਨ।

ਇਸੇ ਤਰ੍ਹਾਂ ਫਲੋਵੀ ਡਰੈੱਸ ਇਕ ਢਿੱਲੀ ਅਤੇ ਆਰਾਮਦਾਇਕ ਡਰੈੱਸ ਹੁੰਦੀ ਹੈ ਜੋ ਵੱਖ-ਵੱਖ ਮੌਕਿਆਂ ’ਤੇ ਪਹਿਣੀ ਜਾ ਸਕਦੀ ਹੈ। ਮੈਕਸੀ ਡਰੈੱਸ ਇਕ ਲੰਬੀ ਡਰੈੱਸ ਹੁੰਦੀ ਹੈ ਜੋ ਫਾਰਮਲ ਜਾਂ ਸੈਮੀ-ਫਾਰਮਲ ਮੌਕਿਆਂ ’ਤੇ ਪਹਿਨੀ ਜਾਂਦੀ ਹੈ। ਮਿੰਨੀ ਡਰੈੱਸ ਪਾਰਟੀ ਜਾਂ ਕੈਜ਼ੂਅਲ ਆਊਟਿੰਗ ਲਈ ਉਪਯੁਕਤ ਹੁੰਦੀ ਹੈ। ਏ-ਲਾਈਨ ਡਰੈੱਸ ਬਾਡੀ ਦੇ ਟਾਪ ਵਿਚ ਫਿਟ ਹੁੰਦੀ ਹੈ ਅਤੇ ਬਾਟਮ ਵੱਲ ਢਿੱਲੀ ਹੁੰਦੀ ਹੈ। ਇਨ੍ਹਾਂ ਡ੍ਰੈਸਿਜ਼ ਵਿਚ ਕਈ ਤਰ੍ਹਾਂ ਦੇ ਨੈੱਕਲਾਈਨ ਡਿਜ਼ਾਈਨ ਹੁੰਦੇ ਹਨ ਜਿਵੇਂ ਰਾਊਂਡ ਨੈੱਕ, ਵੀ-ਨੈੱਕ ਸਕਵੇਅਰ ਨੈੱਕ, ਆਫ -ਸ਼ੋਲਡਰ ਆਦਿ।

ਇਸ ਦੇ ਨਾਲ ਹੀ ਮੁਟਿਆਰਾਂ ਕਈ ਤਰ੍ਹਾਂ ਦੀ ਅਸੈਸਰੀਜ਼ ਨੂੰ ਵੀ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਵਨ ਪੀਸ ਡਰੈੱਸ ਨਾਲ ਜੁੱਤੀ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਹਾਈ ਹੀਲਸ, ਲਾਂਗ ਸ਼ੂਜ ਆਦਿ ਪਸੰਦ ਆ ਰਹੇ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਇਸਦੇ ਨਾਲ ਜ਼ਿਆਦਾਤਰ ਖੁੱਲ੍ਹੇ ਵਾਲ ਰੱਖਣਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਜ਼ਿਆਦਾ ਗਰਮੀ ਹੋਣ ਕਾਰਨ ਕੁਝ ਮੁਟਿਆਰਾਂ ਨੂੰ ਹਾਈ ਪੋਨੀ ਕੀਤੇ ਵੀ ਦੇਖਿਆ ਜਾ ਸਕਦਾ ਹੈ।


author

cherry

Content Editor

Related News