ਖੂਬਸੂਰਤ ਹੀ ਨਹੀਂ , ਇਹ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ

Monday, Jan 09, 2017 - 11:04 AM (IST)

ਖੂਬਸੂਰਤ ਹੀ ਨਹੀਂ , ਇਹ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ

ਮੁੰਬਈ—ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਦੁਨੀਆਂ ਘੁੰਮਣ ਦੇ ਸ਼ੌਕੀਨ ਲੋਕ ਪੈਸੇ ਦੀ ਪਰਵਾਹ ਕੀਤੇ ਬਿਨ੍ਹਾਂ ਖੂਬਸੂਰਤ ਥਾਵਾਂ ਦੀ ਤਲਾਸ਼ ''ਚ ਰਹਿੰਦੇ ਹਨ। ਜਿੱਥੇ ਕੁਝ ਦੇਸ਼ ਸੈਲਾਨੀਆਂ ਨੂੰ ਆਕਰਸ਼ਿਤ  ਕਰਨ ਦੇ ਲਈ ਨਵੇਂ-ਨਵੇਂ ਆਫਰ ਦਿੰਦੇ ਰਹਿੰਦੇ ਹਨ ਉੱਥ ਹੀ ਦੁਨੀਆ ਦੇ ਕੁਝ ਸ਼ਹਿਰ ਇੰਨ੍ਹੇ ਮਹਿੰਗੇ ਹਨ ਕਿ ਉੱਥੇ ਘੁੰਮਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਅੱਜ ਅਸੀਂ ਅਜਿਹੇ ਹੀ ਕੁਝ ਸ਼ਹਿਰÎਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਦੁਨੀਆ ਦੇ ਮਹਿੰਗੇ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ। 
1.ਜਯੂਰਿਖ , ਸਿਵਟਜਰਲੈਂਡ  
ਸਿਵਟਜਰਲੈਂਡ ਦਾ ਜਯੂਰਿਖ ਸ਼ਹਿਰ ਸਭ ਤੋਂ ਮਹਿੰਗੇ ਸ਼ਹਿਰ ਹੈ ਪਰ ਫਿਰ ਵੀ ਲੋਕ ਵੱਡੀ ਗਿਣਤੀ ''ਚ  ਇੱਥੇ ਘੁੰਮਣ ਆਉਂਦੇ ਹਨ। ਇਸ ਸ਼ਹਿਰ ਦੀ ਖੂਬਸੂਰਤੀ ਦੇ ਮਾਮਲੇ ''ਚ ਕੋਈ ਦੂਜਾ ਸ਼ਹਿਰ ਨਹੀਂ ਹੈ। ਇੱਥੇ ਸਿਰਫ ਇੱਕ ਬੀਅਰ ਦੇ ਲਈ 10 ਹਜ਼ਾਰ ਡਾਲਰ ਖਰਚ ਕਰਨੇ ਪੈਂਦੇ ਹਨ।
2. ਟੋਕਯੋ, ਜਾਪਾਨ
ਜਾਪਾਨ ਦੇ ਟੋਕਯੋ ਸ਼ਹਿਰ ਮਹਿੰਗਾਈ ਦੇ ਮੁਕਾਬਲੇ ਦੁਨੀਆ ਦੇ ਦੂਸਰੇ ਸਥਾਨ ''ਤੇ ਆਉਂਦਾ ਹੈ। ਇੱਥੇ ਘੁੰਮਣ ਦੇ ਲਈ ਤੁਹਾਨੂੰ ਆਪਣੇ ਬਜਟ ਦਾ ਬਹੁਤ ਖਿਆਲ ਰੱਖਣਾ ਪਵੇਗਾ। ਟੋਕਯੋ  ''ਚ ਸੋਡੇ ਦੀ ਇੱਕ ਬੋਤਲ ਦੀ ਕੀਮਤ 7 ਡਾਲਰ ''ਚ ਮਿਲਦੀ ਹੈ। ਇਸ ਦੇ ਇਲਾਵਾ ਇੱਥੇ ਰਹਿਣਾ ਵੀ ਬਹੁਤ ਮਹਿੰਗਾ ਹੈ।
3.ਜੇਨੇਵਾ, ਸਿਵਟਜਰਲੈਂਡ
ਸਿਵਟਜਰਲੈਂਡ  ਦਾ ਜੇਨੇਵਾ ਦੁਨੀਆ ਦਾ ਤੀਸਰਾ ਸਭ ਤੋਂ ਮਹਿੰਗਾ ਸ਼ਹਿਰ ਹੈ ਪਰ ਸੈਰ-ਸਪਾਟੇ ਦੇ ਲਈ ਸੈਲਾਨੀਆਂ ਦੀ ਮਨਪਸੰਦ ਦੀ ਜਗ੍ਹਾ ਹੈ। ਇੱਥੇ ਜੇਕਰ ਸਸਤਾ ਹੋਟਲ ਜਾਂ ਖਾਣਾ ਪੀਣਾ ਲੱਭ ਰਹੋ ਹੋ ਤਾਂ ਤੁਹਾਨੂੰ ਨਾਸ਼ਤਾ ਹੀ ਖਾਣ ਨੂੰ ਮਿਲੇਗਾ। ਇੱਥੇ ਘੁੰਮਣ ਦੇ ਲਈ ਇੱਥੇ ਬਹੁਤ ਥਾਵਾਂ ਹਨ।
4. ਨਾਗੋਯਾ, ਜਾਪਾਨ
ਇਹ ਜਾਪਾਨ ਦਾ ਦੂਸਰਾ ਅਤੇ ਦੁਨੀਆ ਦਾ ਚੌਥਾ ਸਭ ਤੋਂ ਮਹਿੰਗਾ ਸ਼ਹਿਰ ਹੈ। ਇੱਥੇ ਬੀਅਰ ਦੇ ਲਈ 11 ਡਾਲਰ ਅਤੇ ਸੋਡਾ ਦੇ ਲਈ 1.50 ਡਾਲਰ ਖਰਚ  ਕਰਨੇ ਪੈਂਦੇ ਹਨ। ਖੁਸ਼ਨੁਮਾ ਵਾਤਾਵਰਨ ਹੋਣ ਦੇ ਕਾਰਨ ਲੋਕ ਇੱਥੇ ਦੂਰ-ਦੂਰ ਤੋਂ ਘੁੰਮਣ ਦੇ ਲਈ ਆਉਂਦੇ ਹਨ।
5. ਓਸਲੋ, ਨਾਰਵੇ
ਨਾਰਵੇ ਦੀ ਰਾਜਥਾਨੀ ਓਸਲੋ ਦੁਨੀਆ ਦਾ ਪੰਜਵਾ ਅਤੇ ਯੂਰਪ ਦਾ ਦੂਸਰਾ ਸਭ ਤੋਂ ਮਹਿੰਗਾ ਸ਼ਹਿਰ ਹੈ। ਇੱਥੇ ਘੁੰਮਣ ਅਤੇ ਖਰੀਦਦਾਰੀ ਕਰਨ ਦੇ ਲਈ ਤੁਹਾਨੂੰ ਭਾਰੀ ਖਰਚ ਕਰਨਾ ਪੈ ਸਕਦਾ ਹੈ। ਇਸਦੇ ਇਲਾਵਾ ਹੋਰ ਵੀ ਬਹੁਤ ਅਜਿਹੇ ਬਹੁਤ ਸਾਰੇ ਦੇਸ਼ ਹਨ ਜੋ ਮਹਿੰਗਾਈ ਦੇ ਮੁਕਾਬਲੇ ''ਚ ਕਿਸੇ ਤੋਂ ਘੱਟ ਨਹੀਂ ਹਨ। ਸਿਡਨੀ, ਅੰਗੋਲਾ ਦਾ ਲੁਆਂਡਾ ਅਤੇ ਚਾਡ ਵੀ ਦੁਨੀਆ ਦੇ ਮਹਿੰਗੇ ਸ਼ਹਿਰਾਂ ''ਚ ਸ਼ਾਮਿਲ ਹਨ।
 


Related News