ਇਹ ਹੈ ਦੁਬਈ ਦਾ ਸਭ ਤੋਂ ਖੂਬਸੂਰਤ ''Natural Flower Garden''

01/12/2019 4:24:49 PM

ਨਵੀਂ ਦਿੱਲੀ— ਦੁਬਈ ਟੂਰਿਜ਼ਮ ਲਈ ਸਭ ਤੋਂ ਖੂਬਸੂਰਤ ਅਤੇ ਬੇਹੱਦ ਮਸ਼ਹੂਰ ਦੇਸ਼ ਹੈ। ਇਹ ਨਾ ਸਿਰਫ ਉਚੀਆਂ ਇਮਾਰਤਾ ਕਾਰਨ ਫੇਮਸ ਹੈ ਸਗੋਂ ਇਹ ਆਪਣੇ ਨੈਚੁਰਲ ਫਲਾਵਰ ਗਾਰਡਨ ਦੀ ਵਜ੍ਹਾ ਨਾਲ ਵੀ ਕਾਫੀ ਚਰਚਾ 'ਚ ਹੈ। ਜੀ ਹਾਂ ਦੁਨੀਆ ਦਾ ਸਭ ਤੋਂ ਵੱਡਾ ਫਲਾਵਰ ਗਾਰਡਨ ਦੁਬਈ 'ਚ ਹੈ। ਜਿੱਥੇ ਤੁਹਾਨੂੰ ਫੁੱਲਾਂ ਦਾ ਘਰ, ਫੁੱਲਾਂ ਦੀ ਨਦੀ ਇੱਥੋਂ ਤਕ ਕੀ ਮੇਜ ਅਤੇ ਕੁਰਸੀ ਵੀ ਫੁੱਲਾਂ ਦੀ ਦੇਖਣ ਨੂੰ ਮਿਲੇਗੀ। ਇੱਥੇ 10 ਹਜ਼ਾਰ ਤੋਂ ਜ਼ਿਆਦ ਵੈਰਾਇਟੀ ਦੇ ਫੁੱਲ ਹਨ। ਜੇਕਰ ਤੁਸੀਂ ਵੀ ਦੁਬਈ ਆਉਣ ਦਾ ਪਲਾਨ ਬਣਾ ਰਹੋ ਹੋ ਤਾਂ ਇਕ ਵਾਰ ਦੁਬਈ ਦੇ ਇਸ ਫੇਮਸ ਗਾਰਡਨ 'ਚ ਜ਼ਰੂਰ ਵਿਜਿਟ ਕਰੋ। 
PunjabKesari

1. ਫੁੱਲਾਂ ਦਾ ਤਾਜ ਮਹੱਲ
ਇਹ ਗਾਰਡਨ ਬਾਕੀ ਗਾਰਡਨ ਤੋਂ ਬਿਲਕੁਲ ਵੱਖ ਹੈ। ਇਥੇ ਸਿਰਫ ਫੁੱਲਾਂ ਦਾ ਬਗੀਚਾ ਹੀ ਨਹੀਂ ਹੈ ਸਗੋਂ ਫੁੱਲਾਂ ਨੂੰ ਵੱਖ-ਵੱਖ ਸ਼ੇਪ 'ਚ ਗ੍ਰੋਅ ਕੀਤਾ ਗਿਆ ਹੈ। ਜਿਵੇਂ ਤਾਜ ਮਹੱਲ ਦਾ ਸਟ੍ਰਕਚਰ ਬਣਾ ਕੇ ਉਸ ਦੇ ਆਲੇ-ਦੁਆਲੇ ਫੁੱਲ ਉਗਾਏ ਗਏ ਹਨ। ਇੱਥੇ ਬਹੁਤ ਸਾਰੇ ਸਟ੍ਰਕਚਰ ਮੌਜੂਦ ਹਨ। ਇੱਥੇ ਕਈ ਤਰ੍ਹਾਂ ਦੇ ਮਹੱਲ, ਗੇਟ, ਝੋਪੜੀਆਂ ਅਤੇ ਫੁੱਲਾਂ ਦੀਆਂ ਨਦੀਆਂ ਦੇਖਣ ਨੂੰ ਮਿਲਣਗੀਆਂ। ਇਸ ਗਾਰਡਨ 'ਚ ਹਰ ਮੌਸਮ 'ਚ ਫੁੱਲ ਉਗਦੇ ਹਨ। ਬਾਰਿਸ਼ ਦੇ ਮੌਸਮ 'ਚ ਇਸ ਗਾਰਡਨ ਦਾ ਨਜ਼ਾਰਾ ਦੇਖਣ 'ਚ ਕਾਫੀ ਸ਼ਾਨਦਾਰ ਲੱਗਦਾ ਹੈ। 
PunjabKesari

2. ਬਟਰਫਲਾਈ ਗਾਰਡਨ 
ਬਟਰਫਲਾਈ ਗਾਰਡਨ 'ਚ ਫੁੱਲਾਂ ਦੀਆਂ ਕਈ ਕਿਸਮਾਂ ਦੇਖਣ ਨੂੰ ਮਿਲਣਗੀਆਂ। ਇੱਥੋਂ ਦਾ ਨਜ਼ਾਰਾ ਬੇਹੱਦ ਰੰਗੀਨ ਅਤੇ ਖੂਬਸੂਰਤ ਹੁੰਦਾ ਹੈ। ਇਹ ਗਾਰਡਨ 72000 ਵਰਗਮੀਟਰ 'ਚ ਫੈਲਿਆ ਹੋਇਆ ਹੈ, ਜਿਸ 'ਚ ਤਕਰੀਬਨ 18 ਏਕੜ ਦੇ ਦਾਇਰੇ 'ਚ ਫੁੱਲ ਲਗਾਏ ਗਏ ਹਨ। ਤੁਸੀਂ ਇਨ੍ਹਾਂ ਫੁੱਲਾਂ 'ਤੇ ਰੰਗ ਬਿਰੰਗੀ 15000 ਕਿਸਮਾਂ ਦੀਆਂ ਤਿੱਤਲੀਆਂ ਮੰਡਰਾਉਂਦੇ ਹੋਏ ਦੇਖ ਸਕਦੇ ਹੋ। ਇੱਥੇ ਤਿੱਤਲੀਆਂ ਦੀਆਂ ਫਾਰਮਿੰਗ ਲਈ ਵੱਖ ਤੋਂ ਇਕ ਥਾਂ ਬਣਾਈ ਗਈ ਹੈ। ਇੱਥੋਂ ਦਾ ਖੂਬਸੂਰਤ ਨਜ਼ਾਰਾ ਦੇਖ ਕੇ ਤੁਹਾਨੂੰ ਕਾਫੀ ਆਨੰਦ ਮਿਲੇਗਾ।
PunjabKesari

3. ਖਾਸ ਰੈਸਟ ਰੂਮ
ਗਾਰਡਨ ਇੰਨਾ ਵੱਡਾ ਹੈ ਕਿ ਤੁਹਾਨੂੰ ਰੈਸਟ ਕਰਨ ਦੀ ਜ਼ਰੂਰਤ ਪਏਗੀ। ਘੁੰਮਦੇ-ਘੁੰਮਦੇ ਤੁਸੀਂ ਜੇਕਰ ਥੱਕ ਜਾਂਦੇ ਹੋ ਤਾਂ ਇੱਥੇ ਆਸਾਨੀ ਨਾਲ ਰੈਸਟ ਕਰ ਸਕਦੇ ਹੋ। ਟੂਰਿਸਟ ਲਈ ਖਾਸ ਤਰ੍ਹਾਂ ਦੇ ਕਮਰੇ ਪ੍ਰੋਵਾਈਡ ਕਰਵਾਏ ਜਾਂਦੇ ਹਨ। ਇਨ੍ਹਾਂ ਕਮਰਿਆਂ 'ਚ ਤੁਹਾਨੂੰ ਫੁੱਲਾਂ ਦੇ ਵਿਚਕਾਰ ਸੌਣ ਦਾ ਮੌਕਾ ਮਿਲੇਗਾ ਕਿਉਂਕਿ ਇੱਥੇ ਬੈੱਡ, ਕੁਰਸੀ, ਟੀਵੀ, ਸਾਰਾ ਕੁਝ ਮੌਜੂਦ ਹੈ। ਜੇਕਰ ਤੁਹਾਡੇ ਬੱਚੇ ਛੋਟੇ ਹਨ ਤਾਂ ਤੁਸੀਂ ਇੱਥੇ ਨਰਸਿੰਗ ਵੀ ਕਰ ਸਕਦੀ ਹੋ।
PunjabKesari

4. ਹਰ ਸੀਜ਼ਨ 'ਚ ਬਦਲਦੇ ਹਨ ਸਟ੍ਰਕਚਰ 
ਇਸ ਗਾਰਡਨ ਦਾ ਸਟ੍ਰਕਚਰ ਹਰ ਸੀਜ਼ਨ 'ਚ ਵੱਖ ਹੀ ਦਿੱਸਦਾ ਹੈ। ਇੱਥੇ ਹਰ ਸੀਜ਼ਨ 'ਚ ਸਟ੍ਰਕਚਰ ਬਦਲ ਦਿੱਤੇ ਜਾਂਦੇ ਹਨ। ਇਸ ਗਾਰਡਨ 'ਚ ਅਜਿਹਾ ਸਟ੍ਰਕਚਰ ਵੀ ਮੌਜੂਦ ਹੁੰਦਾ ਹੈ ਜਿਸ ਨੂੰ 'ਗਿਨੀਜ਼ ਬੁਕਸ ਆਫ ਰਿਕਾਰਡਸ' 'ਚ ਥਾਂ ਮਿਲ ਚੁੱਕੀ ਹੈ। ਇਹ ਸਟ੍ਰਕਚਰ ਦੁਬਈ ਏਅਰਬਸ 380 ਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਫੁੱਲਾਂ ਦਾ ਸਟ੍ਰਕਚਰ ਮੰਨਿਆ ਜਾਂਦਾ ਹੈ। ਇੱਥੇ ਫੁੱਲਾਂ ਦੇ ਲਈ ਬੈਸਟ ਵਾਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਹਰ ਰੋਜ਼ 200000 ਗੈਲਨ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
PunjabKesari


Neha Meniya

Content Editor

Related News