ਨੇਲ ਆਰਟ ''ਚ ਛਾਇਆ ਧਾਰੀਆਂ ਵਾਲਾ ਪ੍ਰਿੰਟ
Saturday, Apr 01, 2017 - 04:01 PM (IST)

ਨਵੀਂ ਦਿੱਲੀ— ਫੈਸ਼ਨ ਆਏ ਦਿਨ ਬਦਲਦਾ ਰਹਿੰਦਾ ਹੈ। ਟਰੈਂਡ ਦੇ ਹਿਸਾਬ ਨਾਲ ਲੋਕ ਫੈਸ਼ਨ ਦੇ ਨਿਯਮਾਂ ਨੂੰ ਅਪਣਾਉਂਦੇ ਹਨ। ਅੱਜ-ਕਲ ਹੈਂਡ ਬੈਗ, ਕੁੜਤੇ, ਸਕਰਟ ਇੱਥੋਂ ਤੱਕ ਕਿ ਨੇਲ ਪੇਂਟ ਦੇ ਵੀ ਧਾਰੀਆਂ ਵਾਲੇ ਪ੍ਰਿੰਟ ਕਾਫੀ ਚੱਲ ਰਿਹਾ ਹੈ। ਲੋਕ ਇਸ ਟਰੈਂਡ ਨੂੰ ਕਾਫੀ ਹੱਦ ਤੱਕ ਫੋਲੋ ਵੀ ਕਰਦੇ ਹਨ। ਉਂਝ ਤਾਂ ਨੇਲ ਪੇਂਟ ਕਿਸੇ ਵੀ ਡਿਜ਼ਾਇਨ ''ਚ ਕੀਤਾ ਜਾ ਸਕਦਾ ਹੈ, ਜਿਸ ਨਾਲ ਹੱਥਾਂ ਦੀ ਖੂਬਸੂਰਤੀ ਵੱਧਦੀ ਹੈ ਪਰ ਜੇ ਟ੍ਰੈਂਡੀ ਪੋਸ਼ਾਕ ਨਾਲ ਟ੍ਰੈਂਡੀ ਨੇਲ ਪੇਂਟ ਹੋਵੇ ਤਾਂ ਹੋਰ ਵੀ ਵਧੀਆਂ ਲੱਗਦਾ ਹੈ। ਜੇ ਤੁਸੀਂ ਵੀ ਆਪਣੇ ਆਪ ਨੂੰ ਫੈਸ਼ਨ ਦੇ ਹਿਸਾਬ ਨਾਲ ਬਦਲਣਾ ਚਾਹੁੰਦੇ ਹੋ ਤਾਂ ਧਾਰੀਆਂ ਵਾਲੀ ਨੇਲ ਆਰਟ ਜ਼ਰੂਰ ਟ੍ਰਾਈ ਕਰੋ। ਕਾਲਜ ਜਾਂ ਦਫਤਰ ਧਾਰੀਆਂ ਵਾਲਾ ਲੁਕ ਹਰ ਇਵੈਂਟ ''ਤੇ ਬਹੁਤ ਸੋਹਣਾ ਲੱਗਦਾ ਹੈ। ਬਾਲੀਵੁੱਡ ''ਚ ਧਾਰੀਆਂ ਵਾਲੇ ਪ੍ਰਿੰਟ ਦਾ ਕਾਫੀ ਫੈਸ਼ਨ ਹੈ। ਤੁਸੀਂ ਕਾਫੀ ਅਦਾਕਾਰਾਂ ਨੂੰ ਹੱਥ ''ਚ ਧਾਰੀਆਂ ਵਾਲੇ ਪ੍ਰਿੰਟ ਦਾ ਬੈਗ ਫੜਿਆ ਜਾਂ ਧਾਰੀਆਂ ਵਾਲੇ ਪ੍ਰਿੰਟ ਦੀ ਡ੍ਰੈਸ ਪਾਈ ਦੇਖਿਆ ਹੋਵੇਗਾ। ਆਓ ਦੇਖਦੇ ਹਾਂ ਧਾਰੀਆਂ ਵਾਲੇ ਪ੍ਰਿੰਟ ਨੂੰ ਲਗਾਉਣ ਦਾ ਤਰੀਕਾ
ਜ਼ਰੂਰੀ ਸਮੱਗਰੀ
- ਚਿੱਟੀ ਅਤੇ ਕਾਲੀ ਨੇਲ ਪੇਂਟ
- ਸਟਿੱਕ ਸਟਰਿਪਜ਼
ਲਗਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਨਹੂੰ ''ਤੇ ਚਿੱਟੀ ਨੇਲ ਪੇਂਟ ਲਗਾਓ, ਇਸ ਤੋਂ ਬਾਅਦ ਉਸ ਨੂੰ ਸੁੱਕਣ ਦਿਓ। ਫਿਰ ਆਪਣੇ ਨਹੂੰ ''ਤੇ ਸਟਿੱਕ ਸਟਰਿਪਜ਼ ਰੱਖੋ ਅਤੇ ਉਸ ਦੇ ਉੱਪਰ ਕਾਲੀ ਨੇਲ ਪੇਂਟ ਲਗਾ ਦਿਓ। ਇਸ ਤੋਂ ਬਾਅਦ ਸੱਟਿਕ ਸਟਰਿਪਜ਼ ਨੂੰ ਹਟਾ ਦਿਓ। ਇਸ ਨਾਲ ਨੇਲ ਪੇਂਟ ਦੀ ਸ਼ੇਪ ਧਾਰੀਆਂ ਵਾਲੀ ਬਣ ਜਾਵੇਗੀ। ਇਸ ਨੂੰ ਸੁੱਕਣ ਦਿਓ। ਇੰਝ ਹੀ ਤੁਸੀਂ ਨੇਲ ਪੇਂਟ ਨੂੰ ਧਾਰੀਆਂ ''ਚ ਬਣਾ ਸਕਦੇ ਹੋ।