Nail Art ਨਾਲ ਬਣਾਓ ਆਪਣੇ ਹੱਥਾਂ ਨੂੰ ਖੂਬਸੂਰਤ

Thursday, Feb 20, 2020 - 03:40 PM (IST)

Nail Art ਨਾਲ ਬਣਾਓ ਆਪਣੇ ਹੱਥਾਂ ਨੂੰ ਖੂਬਸੂਰਤ

ਮੁੰਬਈ— ਹੱਥਾਂ ਦੀ ਖੂਬਸੂਰਤੀ 'ਚ ਸਾਡੇ ਨਹੁੰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਖਾਸਕਰ ਕੁੜੀਆਂ ਦੇ ਹੱਥ ਨੇਲਸ ਕਾਰਨ ਜ਼ਿਆਦਾ ਅਟ੍ਰੈਕਟਿਵ ਲੱਗਦੇ ਹਨ। ਉਹ ਇਨ੍ਹਾਂ ਨੂੰ ਸਾਫ-ਸੁਥਰਾ, ਪ੍ਰੋਪਰ ਸ਼ੇਪ ਤੇ ਨੇਲ ਪੇਂਟ ਆਦਿ ਨਾਲ ਸਜਾ-ਸੰਵਾਰ ਕੇ ਰੱਖਦੀਆਂ ਹਨ। ਨਹੁੰਆਂ ਨੂੰ ਹੋਰ ਵੀ ਅਟ੍ਰੈਕਟਿਵ ਬਣਾ ਦਿੰਦਾ ਹੈ ਪਰਫੈਕਟ ਨੇਲ ਆਰਟ, ਜਿਸ ਦਾ ਰੁਝਾਨ ਅੱਜਕਲ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਨੇਲ ਆਰਟ 'ਚ ਵੀ ਤੁਸੀਂ ਸਟਿੱਕਰ, ਗਲਿਟਰ, ਮਾਰਬਲ, ਸਟ੍ਰਾਈਪ ਆਰਟ ਵਰਗੇ ਡਿਫਰੈਂਟ ਸਟਾਈਲ ਪਸੰਦ ਦੇ ਹਿਸਾਬ ਨਾਲ ਟ੍ਰਾਈ ਕਰ ਸਕਦੇ ਹੋ।
- ਸਟਿੱਕਰ ਨੇਲ ਆਰਟ
ਸਟਿੱਕਰ ਨੇਲ ਆਰਟ ਅੱਜਕਲ ਕੁੜੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਕਿਉਂਕਿ ਇਸ ਨੂੰ ਅਪਲਾਈ ਕਰਨਾ ਬਹੁਤ ਸੌਖਾ ਹੈ। ਕਿਸੇ ਫੰਕਸ਼ਨ 'ਤੇ ਜਾਣ ਤੋਂ ਪਹਿਲਾਂ ਤਿਆਰ ਹੋਣ ਦਾ ਸਮਾਂ ਘੱਟ ਹੋਵੇ ਤਾਂ ਸਟਿੱਕਰ ਨੇਲ ਆਰਟ ਕਰਨਾ ਬੈਸਟ ਰਹਿੰਦਾ ਹੈ। ਬਸ ਇਨ੍ਹਾਂ ਸਟਿੱਕਰ ਨੂੰ ਨਹੁੰ ਦੇ ਸਾਈਜ਼ 'ਚ ਕੱਟ ਕੇ ਚਿਪਕਾ ਲਓ ਫਿਰ ਉਪਰੋਂ ਟਰਾਂਸਪੇਰੈਂਟ ਕੋਟ ਕਰ ਲਓ।
Image result for nail art
- ਮਾਰਬਵ ਨੇਲ ਆਰਟ
ਅੱਜਕਲ ਕੁੜੀਆਂ 'ਚ ਮਾਰਬਲ ਨੇਲ ਆਰਟ ਦਾ ਕ੍ਰੇਜ਼ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਨਹੁੰਆਂ 'ਤੇ ਫਲੋਰਲ, ਵੱਖਰਾ ਕਰੈਕਟਰ ਜਾਂ ਅੱਖਰਾਂ ਦੇ ਡਿਜ਼ਾਈਨ ਕਾਫੀ ਰੁਝਾਨ 'ਚ ਹਨ। ਇਸ ਆਰਟ 'ਚ ਨਹੁੰਆਂ 'ਤੇ ਕਈ ਰੰਗਾਂ ਦੇ ਨੇਲ-ਪੇਂਟ ਨਾਲ ਮਾਰਬਲ ਇਫੈਕਟ ਦਿੱਤਾ ਜਾਂਦਾ ਹੈ। ਇਸ ਨੂੰ ਤੁਸੀਂ ਨੇਲ ਆਰਟ ਐਕਸਪਰਟ ਤੋਂ ਕਰਵਾਓ ਤਾਂ ਬਿਹਤਰ ਹੈ ਕਿਉਂਕਿ ਇਸ ਨੇਲ ਆਰਟ ਨੂੰ ਕਰਨ ਲਈ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਅਪਲਾਈ ਕਰਨਾ ਸੌਖਾ ਨਹੀਂ ਹੈ। ਜੇਕਰ ਘਰ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਵਧੀਆ ਕੁਆਲਿਟੀ ਦੀ ਨੇਲ ਪੇਂਟ ਲਓ। ਉਸ ਦੀ ਇਕ ਬੂੰਦ ਪਾਣੀ 'ਚ ਪਾਓ, ਜਿਵੇਂ ਬੂੰਦ ਪਾਣੀ 'ਚ ਫੈਲੇ ਇਸ ਵਿਚ ਆਪਣੀ ਫਿੰਗਰ ਡਿਪ ਕਰੋ। ਨੇਲ ਪੇਂਟ ਦੇ ਰੰਗ ਫਿੰਗਰ 'ਤੇ ਚੜ੍ਹ ਜਾਣਗੇ।
Image result for nail art
- ਮਿਰਰ ਨੇਲ ਆਰਟ

ਮਿਰਰ ਨੇਲ ਆਰਟ 'ਚ ਮੈਟੇਲਿਕ ਨੇਲ ਪਾਊਡਰ ਦਾ ਇਸਤੇਮਾਲ ਹੁੰਦਾ ਹੈ। ਜ਼ਿਆਦਾਤਰ ਸਿਲਵਰ ਅਤੇ ਗੋਲਡਨ ਨੂੰ ਕੁੜੀਆਂ ਬਹੁਤ ਪਸੰਦ ਕਰਦੀਆਂ ਹਨ ਪਰ ਤੁਸੀਂ ਬ੍ਰਾਊਨ, ਬਲਿਊ ਤੇ ਹੋਰ ਕਲਰ ਵੀ ਟ੍ਰਾਈ ਕਰ ਸਕਦੇ ਹੋ। ਇਨ੍ਹਾਂ ਦਾ ਫੈਸ਼ਨ ਕਦੇ ਆਊਟ ਨਹੀਂ ਹੁੰਦਾ। ਨੇਲ ਪੇਂਟ ਲਗਾਉਣ ਤੋਂ ਬਾਅਦ ਮੈਟੇਲਿਕ ਪਾਊਡਰ ਨਾਲ ਨੇਲ 'ਤੇ ਚੰਗੀ ਤਰ੍ਹਾਂ ਪਾਲਿਸ਼ ਕੀਤੀ ਜਾਂਦੀ ਹੈ ਜਿਸ ਨਾਲ ਨੇਲ ਪੇਂਟ 'ਚ ਮੈਟੇਲਿਕ ਲੁਕ ਆ ਜਾਂਦਾ ਹੈ। ਅਜਿਹਾ ਨੇਲ ਆਰਟ ਤੁਸੀਂ ਕਿਸੇ ਐਕਸਪਰਟ ਤੋਂ ਕਰਵਾਓ।
Image result for nail art
- ਆਂਬ੍ਰੇ ਨੇਲ ਆਰਟ
ਇਹ ਨੇਲ ਆਰਟ ਵੀ ਅੱਜਕਲ ਕਾਫੀ ਟ੍ਰੈਂਡ 'ਚ ਹੈ। ਇਸ ਵਿਚ 2 ਜਾਂ 3 ਕਲਰ ਦਾ ਇਸਤੇਮਾਲ ਕਰ ਕੇ ਨੇਲ ਆਰਟ ਕੀਤਾ ਜਾਂਦਾ ਹੈ।
Image result for nail art
- ਸਟ੍ਰਾਈਪ ਨੇਲ ਆਰਟ
ਸਟ੍ਰਾਈਪ ਨੇਲ ਆਰਟ ਹਰ ਕੁੜੀ ਪਸੰਦ ਕਰਦੀ ਹੈ ਕਿਉਂਕਿ ਇਸ ਨੂੰ ਅਪਲਾਈ ਕਰਨਾ ਵੀ ਸੌਖਾ ਹੈ ਅਤੇ ਇਹ ਯੂਨੀਕ ਵੀ ਲੱਗਦੇ ਹਨ। ਬਾਜ਼ਾਰ 'ਚ ਹਾਰੀਜ਼ੈਂਟਲ, ਵਰਟੀਕਲ, ਡਾਇਗਨਲ ਸਟ੍ਰਾਈਪਸ ਪੈਟਰਨਸ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਬਸ ਨੇਲ ਪੇਂਟ ਲਗਾਉਣ ਤੋਂ ਬਾਅਦ ਸਟ੍ਰਾਈਪ ਨੂੰ ਚਿਪਕਾਓ ਅਤੇ ਟਰਾਂਸਪੇਰੈਂਟ ਕੋਟ ਕਰੋ।
Image result for nail art
- ਗਲਿਟਰੀ ਨੇਲ ਆਰਟ
ਜੇਕਰ ਤੁਸੀਂ ਲੋਕਾਂ ਦਾ ਧਿਆਨ ਨਹੁੰਆਂ 'ਤੇ ਜ਼ਿਆਦਾ ਅਟ੍ਰੈਕਟ ਕਰਵਾਉਣਾ ਚਾਹੁੰਦੇ ਹੋ ਤਾਂ ਗਲਿਟਰੀ ਮਤਲਬ ਕਿ ਸ਼ਿਮਰੀ ਨੇਲ ਆਰਟ ਲਗਾਓ। ਇਸ ਵਿਚ ਕਲਰਫੁਲ ਸਪਾਰਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਂਝ ਬਾਜ਼ਾਰ 'ਚ ਗਲਿਟਰੀ ਨੇਲ ਪੇਂਟ ਵੀ ਮਿਲਦੇ ਹਨ। ਤੁਸੀਂ ਆਸਾਨੀ ਨਾਲ ਇਸ ਨੂੰ ਅਪਲਾਈ ਕਰ ਸਕਦੇ ਹੋ।
Image result for nail art
- ਪੈੱਨ ਨੇਲ ਆਰਟ
ਜੇਕਰ ਤੁਸੀਂ ਵੱਖ-ਵੱਖ ਕ੍ਰਿਏਟਿਵਿਟੀ ਦਿਖਾਉਣ ਦਾ ਸ਼ੌਕ ਰੱਖਦੇ ਹੋ ਤਾਂ ਬਸ ਸਾਰੀ ਕ੍ਰਿਏਟਿਵਿਟੀ ਨੇਲ 'ਤੇ ਦਿਖਾਓ। ਬਾਜ਼ਾਰ ਤੋਂ ਤੁਹਾਨੂੰ ਡਿਫਰੈਂਟ ਕਲਰ 'ਚ ਨੇਲ ਆਰਟ ਪੈੱਨ ਮਿਲ ਜਾਣਗੇ। ਪਹਿਲਾਂ ਨੇਲ ਪੇਂਟ ਲਗਾ ਲਓ ਫਿਰ ਨੇਲ ਪੈੱਨ ਨਾਲ ਡਿਫਰੈਂਟ ਡਿਜ਼ਾਈਨਿੰਗ ਸ਼ੁਰੂ ਕਰੋ। ਤੁਸੀਂ ਫੁੱਲ ਬੈੱਲ, ਪੋਲਕਾ ਡਾਟ, ਕਾਰਟੂਨ ਆਦਿ ਕੁਝ ਵੀ ਬਣਾ ਸਕਦੇ ਹੋ। ਇਹ ਨੇਲ ਆਰਟ ਕਰਨ ਦਾ ਸਭ ਤੋਂ ਈਜ਼ੀ ਤਰੀਕਾ ਹੈ।
Image result for nail art
- ਸਟੈਂਪ ਨੇਲ ਆਰਟ
ਬੱਚੇ ਵੀ ਨੇਲ ਪੇਂਟ ਲਗਾ ਕੇ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਦਾ ਬੈਸਟ ਤਰੀਕਾ ਹੈ ਸਟੈਂਪ ਨੇਲ ਆਰਟ। ਇਸ ਨੂੰ ਲਾਉਣ 'ਚ ਸਮਾਂ ਵੀ ਘੱਟ ਲੱਗਦਾ ਹੈ ਅਤੇ ਗਲਤੀਆਂ ਦੀ ਗੁੰਜਾਇਸ਼ ਵੀ। ਮਨਪਸੰਦ ਕਲਰ ਦਾ ਨੇਲ ਪੇਂਟ ਲਗਾ ਕੇ ਉਸ 'ਤੇ ਸਟੈਂਪ ਲਗਾਓ। ਜਦੋਂ ਸੁੱਕ ਜਾਵੇ ਤਾਂ ਟਰਾਂਸਪੇਰੈਂਟ ਨੇਲ ਪੇਂਟ ਦਾ ਇਕ ਕੋਟ ਕਰ ਦਿਓ।
Image result for nail art


author

manju bala

Content Editor

Related News