ਔਰਤਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਮਲਟੀ-ਕਲਰ ਸ਼ਾਲ
Monday, Jan 13, 2025 - 05:32 PM (IST)
ਵੈੱਬ ਡੈਸਕ- ਸਰਦੀਆਂ ਦੇ ਮੌਸਮ ’ਚ ਔਰਤਾਂ ਨੂੰ ਗਰਮ ਕੱਪੜਿਆਂ ਦੇ ਨਾਲ-ਨਾਲ ਸ਼ਾਲ ਨੂੰ ਵੀ ਪਹਿਨੇ ਵੇਖਿਆ ਜਾ ਸਕਦਾ ਹੈ। ਜ਼ਿਆਦਾਤਰ ਔਰਤਾਂ ਨੂੰ ਠੰਢ ਤੋਂ ਬਚਣ ਲਈ ਸਵੈਟਰ, ਜੈਕੇਟ, ਕੋਟ ਦੇ ਨਾਲ ਸ਼ਾਲ ਪਹਿਨੇ ਵੇਖਿਆ ਜਾ ਸਕਦਾ ਹੈ, ਉੱਥੇ ਹੀ, ਕੁਝ ਔਰਤਾਂ ਅਜਿਹੀਆਂ ਹਨ, ਜੋ ਗਰਮ ਸੂਟ ਦੇ ਨਾਲ ਜਾਂ ਜੀਨਸ-ਟਾਪ ਦੇ ਨਾਲ ਵੀ ਸ਼ਾਲ ਪਹਿਨਣਾ ਪਸੰਦ ਕਰਦੀਆਂ ਹਨ।
ਇਨ੍ਹੀਂ ਦਿਨੀਂ ਮਾਰਕੀਟ ’ਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਰ ਸ਼ਾਲ ਉਪਲੱਬਧ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਮਲਟੀ-ਕਲਰ ਸ਼ਾਲ ਪਸੰਦ ਆ ਰਹੇ ਹਨ। ਮਲਟੀ-ਕਲਰ ਸ਼ਾਲ ਦੀ ਖਾਸੀਅਤ ਇਹ ਹੈ ਕਿ ਇਹ ਹਰ ਰੰਗ ਦੇ ਸੂਟ ਅਤੇ ਡ੍ਰੈੱਸ ਨਾਲ ਮੈਚ ਕਰ ਜਾਂਦੇ ਹਨ। ਇਨ੍ਹਾਂ ਨੂੰ ਔਰਤਾਂ ਅਤੇ ਮੁਟਿਆਰਾਂ ਸਿੰਪਲ ਸੂਟ ਤੋਂ ਲੈ ਕੇ ਪਲਾਜੋ ਸੂਟ, ਸ਼ਰਾਰਾ ਸੂਟ, ਜੀਨਸ-ਟਾਪ, ਵੈਸਟ੍ਰਨ ਡ੍ਰੈੱਸ ਆਦਿ ਨਾਲ ਵੀ ਪਹਿਨ ਰਹੀ ਹਨ। ਇਸ ਸ਼ਾਲ ਨੂੰ ਔਰਤਾਂ ਆਫਿਸ, ਸ਼ਾਪਿੰਗ, ਮੀਟਿੰਗ, ਇੰਟਰਵਿਊ ਆਦਿ ਦੇ ਨਾਲ-ਨਾਲ ਪਾਰਟੀ, ਵਿਆਹ ਅਤੇ ਹੋਰ ਖਾਸ ਮੌਕਿਆਂ ’ਤੇ ਵੀ ਪਹਿਨ ਰਹੀਆਂ ਹਨ।
ਮਲਟੀ-ਕਲਰ ਸ਼ਾਲ ਔਰਤਾਂ ਨੂੰ ਕਾਫ਼ੀ ਸਟਾਈਲਿਸ਼, ਡਿਫਰੈਂਟ ਅਤੇ ਅਟਰੈਕਟਿਵ ਲੁਕ ਦਿੰਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਸੂਟ ਦੇ ਨਾਲ ਪਹਿਨਿਆ ਜਾਵੇ ਤਾਂ ਇਹ ਇੰਡੀਅਨ ਲੁਕ ਦਿੰਦੇ ਹਨ। ਉੱਥੇ ਹੀ, ਜਦੋਂ ਔਰਤਾਂ ਅਤੇ ਮੁਟਿਆਰਾਂ ਇਸ ਨੂੰ ਵੈਸਟ੍ਰਨ ਡ੍ਰੈੱਸ ਦੇ ਨਾਲ ਪਹਿਨਦੀਆਂ ਹਨ ਤਾਂ ਇਹ ਉਨ੍ਹਾਂ ਦੀ ਲੁਕ ਨੂੰ ਵੈਸਟ੍ਰਨ ਲੁਕ ਦਿੰਦੇ ਹਨ ਅਤੇ ਕਾਫ਼ੀ ਵੱਖ ਦਿਖਾਉਂਦੇ ਹਨ। ਮਲਟੀ-ਕਲਰ ਸ਼ਾਲ ’ਚ ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਨੂੰ ਲਾਈਨਿੰਗ, ਚੈੱਕ ਅਤੇ ਫਲਾਵਰ ਪ੍ਰਿੰਟ ਦੇ ਸ਼ਾਲ ਪਸੰਦ ਆ ਰਹੇ ਹਨ। ਇਹ ਸ਼ਾਲ ਔਰਤਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਵਧਾਉਂਦੇ ਹਨ।