ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...
Friday, Jul 17, 2020 - 12:59 PM (IST)
ਜਲੰਧਰ - ਅੱਜ ਦਾ ਸਮਾਂ ਪਹਿਲਾਂ ਨਾਲੋਂ ਬਹੁਤ ਵੱਖਰਾ ਹੋ ਚੁੱਕਾ ਹੈ। ਅੱਜ ਦੇ ਲੋਕ ਵਿਆਹ ਦੇ ਮਾਮਲੇ ਵਿਚ ਪਹਿਲਾਂ ਦੇ ਮਾਹੌਲ ਨਾਲੋ ਬਹੁਤ ਜ਼ਿਆਦਾ ਬਦਲ ਚੁੱਕੇ ਹਨ। ਪਹਿਲਾਂ ਜਿਥੇ ਕੁੜੀਆਂ ਨੂੰ ਜਲਦੀ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਉਥੇ ਹੀ ਹੁਣ ਦੇ ਇਸ ਨਵੇਂ ਯੁੱਗ ਵਿਚ ਹਰ ਕਿਸੇ ਦੇ ਵਿਚਾਰ ਬਦਲ ਗਏ ਹਨ। ਜੇਕਰ ਅਸੀਂ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਪਹਿਲਾਂ ਅਨੁਸ਼ਕਾ ਸ਼ਰਮਾ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਅਜਿਹੀ ਸਥਿਤੀ ਵਿੱਚ ਉਸਨੇ ਵਿਰਾਟ ਦੇ ਵਾਰ-ਵਾਰ ਪ੍ਰਸਤਾਵਿਤ ਹੋਣ ‘ਤੇ ਵੀ ਹਾਂ ਨਹੀਂ ਕੀਤੀ ਸੀ। ਦਰਅਸਲ, ਹਰੇਕ ਕੁੜੀ ਨੂੰ ਵਿਆਹ ਸੰਬੰਧੀ ਕਈ ਸਮੱਸਿਆਵਾਂ ਹੁੰਦੀਆਂ ਹਨ, ਜਿਸ ਕਾਰਨ ਉਹ ਵਿਆਹ ਦੇ ਬਾਰੇ ਨਹੀਂ ਸੋਚਦੀਆਂ। ਵਿਆਹ ਦੇ ਬਾਰੇ ਕੁੜੀਆਂ ਅਜਿਹਾ ਕਿਉਂ ਸੋਚਦੀਆਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ...
ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ
ਕੁੜੀਆਂ ਲਈ ਪੜ੍ਹਾਈ ਜ਼ਰੂਰੀ
ਮਾਤਾ-ਪਿਤਾ ਦੇ ਸਹਿਯੋਗ ਸਦਕਾ ਹੁਣ ਕੁੜੀਆਂ ਵੀ ਆਪਣੇ ਬਿਹਤਰ ਭਵਿੱਖ ਨੂੰ ਲੈ ਕੇ ਚਿੰਤਤ ਹੋ ਰਹੀਆਂ ਹਨ। ਉਹ ਪੜ੍ਹਾਈ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੀਆਂ ਹਨ। ਅਜਿਹੀ ਸਥਿਤੀ ਵਿਚ, ਉਹ ਪੜ੍ਹਾਈ ਨੂੰ ਪੂਰਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਧਿਆਨ ਦੇਣਾ ਸਹੀ ਸਮਝਦੀਆਂ ਹਨ। ਜਿਸ ਕਾਰਨ ਉਹ ਵਿਆਹ ਨਾਲੋਂ ਆਪਣੇ ਕਰੀਅਰ ਨੂੰ ਬਣਾਉਣ ਲਈ ਸਖਤ ਮਿਹਨਤ ਕਰਦੀਆਂ ਹਨ। ਪੜ੍ਹਾਈ ਕਰਕੇ ਵਿੱਤੀ ਤੌਰ 'ਤੇ ਸੁਤੰਤਰ ਰਹਿਣ ਨੂੰ ਕੁੜੀਆਂ ਹੁਣ ਵਧੇਰੇ ਤਰਜੀਹ ਦੇਣ ਲੱਗ ਪਈਆਂ ਹਨ।
ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਦਾ ਵੱਧਣਾ
ਅੱਜ ਦੇ ਸਮੇਂ ਵਿਚ ਵੀ ਵਿਆਹ ਤੋਂ ਬਾਅਦ ਕੁੜੀਆਂ ’ਤੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸਹੀ ਹੈ ਕਿ ਇਕ ਜਨਾਨੀ ਹੀ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਸਕਦੀ ਹੈ ਪਰ ਵਿਆਹ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕੁੜੀ ਨੂੰ ਦੇ ਦੇਣਾ ਸਹੀ ਵੀ ਨਹੀਂ। ਅਜਿਹੀ ਸਥਿਤੀ ਵਿਚ ਨੌਕਰੀ ਕਰਨ ਦੇ ਨਾਲ-ਨਾਲ ਘਰ ਨੂੰ ਸੰਭਾਲਣਾ, ਸੱਸ-ਸਹੁਰੇ, ਪੇਕੇ, ਪਤੀ, ਬੱਚਿਆਂ ਅਤੇ ਰਿਸ਼ਤੇਦਾਰੀਆਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਣ ਕਾਰਨ ਕੁੜੀਆਂ ’ਤੇ ਬੋਝ ਪੈ ਜਾਂਦਾ ਹੈ। ਇਸੇ ਕਾਰਨ ਕੁੜੀਆਂ ਵਿਆਹ ਕਰਵਾਉਣ ਤੋਂ ਪਿੱਛੇ ਹਟ ਜਾਂਦੀਆਂ ਹਨ।
ਮਾਂ-ਬਾਪ ਦੀ ਵੀ ਬਦਲੀ ਸੋਚ
ਪੁਰਾਣੇ ਸਮੇਂ ਵਿਚ ਮਾਂ-ਬਾਪ ਆਪਣੀਆਂ ਧੀਆਂ ’ਤੇ ਵਿਆਹ ਕਰਵਾਉਣ ਦਾ ਜ਼ੋਰ ਪਾਉਂਦੇ ਹਨ। ਉਸ ਦੇ ਉਲਟ ਅੱਜ ਦੇ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਵਿਆਹ ਨਾਲ ਸਬੰਧਿਤ ਸਾਰੇ ਫੈਸਲੇ ਆਪ ਲੈਣ ਨੂੰ ਕਹਿੰਦੇ ਹਨ। ਅੱਜ ਕੱਲ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੁੜੀ ਪੜ੍ਹਾਈ ਕਰਕੇ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ, ਜਿਸ ਕਾਰਨ ਉਹ ਹਮੇਸ਼ਾਂ ਖੁਸ਼ ਰਹੇਗੀ। ਇਸੇ ਕਾਰਨ ਅੱਜ ਦੇ ਸਮੇਂ ਵਿਚ ਕੁੜੀਆਂ ਵਿਆਹ ਨਾਲੋਂ ਆਪਣੇ ਭਵਿੱਖ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਹਨ।
ਭਵਿੱਖ ਨਾਲ ਸਮਝੋਤਾ ਕਰਨ ਦਾ ਡਰ
ਵਿਆਹ ਤੋਂ ਬਾਅਦ ਹਮੇਸ਼ਾ ਕੜੀਆਂ ਨੂੰ ਘਰ-ਪਰਿਵਾਰ, ਬੱਚੇ ਸੰਭਾਲਣ ਦੇ ਕਾਰਨ ਆਪਣੇ ਭਵਿੱਖ ਨਾਲ ਸਮਝੋਤਾ ਕਰਨਾ ਪੈਂਦਾ ਹੈ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੋਣ ਕਾਰਨ ਉਹ ਪਹਿਲਾਂ ਵਾਂਗ ਦਫਤਰ ਵਿੱਚ ਕੰਮ ਨਹੀਂ ਕਰ ਪਾਉਂਦੀਆਂ। ਬਹੁਤ ਸਾਰੇ ਸਹੁਰੇ ਪਰਿਵਾਰ ਉਹ ਵੀ ਹਨ, ਜੋ ਵਿਆਹ ਤੋਂ ਬਾਅਦ ਕੁੜੀਆਂ ’ਤੇ ਨੌਕਰੀ ਛੱਡਣ ਦਾ ਦਬਾਅ ਪਾਉਂਦੇ ਹਨ। ਇਸੇ ਲਈ ਬਹੁਤ ਸਾਰੀਆਂ ਕੁੜੀਆਂ ਨੌਕਰੀ ਛੱਡਣ ਦੇ ਡਰ ਕਾਰਨ ਹੀ ਵਿਆਹ ਨਹੀਂ ਕਰਵਾਉਂਦੀਆਂ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਚੰਗਾ ਜੀਵਨ ਸਾਥੀ
ਵਿਆਹ ਹੋ ਜਾਣ ਤੋਂ ਬਾਅਦ ਮੁੰਡਿਆਂ ਨਾਲੋਂ ਕੁੜੀਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਬਦਲਾਅ ਆਉਂਦਾ ਹੈ। ਇਸੇ ਲਈ ਹਰ ਕੁੜੀ ਆਪਣੇ ਲਈ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੀ ਹੈ, ਜੋ ਹਰ ਕੰਮ ਵਿਚ ਉਸ ਦਾ ਸਾਥ ਦੇਵੇ। ਹਰ ਕੰਮ ਵਿਚ ਉਸ ਦੀ ਮਦਦ ਕਰੇ। ਬਹੁਤ ਸਾਰੇ ਮੁੰਡੇ ਅਜਿਹੇ ਵੀ ਹਨ, ਜੋ ਕੁੜੀਆਂ ਦੀ ਮਦਦ ਨਹੀਂ ਕਰਦੇ। ਉਹ ਸੋਚਦੇ ਹਨ ਕਿ ਘਰ ਤੋਂ ਲੈ ਕੇ ਬੱਚਿਆਂ ਤੱਕ ਦੀ ਸਾਰੀ ਜ਼ਿੰਮੇਵਾਰੀ ਕੁੜੀ ਦੀ ਹੀ ਹੁੰਦੀ ਹੈ। ਅੱਜ ਦਾ ਸਮਾਂ ਪਹਿਲਾਂ ਵਾਂਗ ਨਹੀਂ, ਹੁਣ ਕੁੜੀਆਂ ਮੁੰਡਿਆਂ ਨਾਲੋ ਅੱਗੇ ਹਨ। ਕੁੜੀਆਂ ਖੁੱਲ੍ਹੇ ਵਿਚਾਰਾਂ ਵਾਲੀਆਂ ਹੋਣ ਕਾਰਨ ਇਕ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੀਆਂ ਹਨ, ਜੋ ਹਰ ਕੰਮ ਵਿਚ ਉਨ੍ਹਾਂ ਦੀ ਮਦਦ ਕਰੇ।