ਦਿਮਾਗੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ
Thursday, Jul 09, 2020 - 12:58 PM (IST)
ਸਹੀ ਭੋਜਨ ਨਾਲ ਆਪਣੇ ਦਿਮਾਗ ਨੂੰ ਦਿਓ ਈਂਧਨ
ਸਹੀ ਭੋਜਨ ਖਾਣਾ ਸਾਡੀ ਮਾਨਸਿਕ ਸਹਿਣਸ਼ੀਲਤਾ ਨੂੰ ਵਧਾ ਸਕਦਾ ਹੈ, ਧਿਆਨ ਕੇਂਦਰਿਤ ਕਰਨ 'ਚ ਸਾਡੀ ਮਦਦ ਕਰਦਾ ਹੈ, ਯਾਦ ਰੱਖਣ 'ਚ ਮਦਦ ਕਰਦਾ ਹੈ ਅਤੇ ਇਥੋਂ ਤੱਕ ਕਿ ਸਮੱਸਿਆਵਾਂ ਨੂੰ ਸੁਲਝਾਉਣ ਦੀ ਸਾਡੀ ਸਮਰੱਥਾ ਨੂੰ ਵਧਾਉਂਦਾ ਹੈ। ਵਿਸ਼ੇਸ਼ ਮਹੱਤਵ ਵਾਲੇ ਭੋਜਨਾਂ 'ਚ ਪੱਤੇਦਾਰ ਹਰੀਆਂ ਸਬਜ਼ੀਆਂ (ਬ੍ਰੋਕਲੀ, ਪਾਲਕ ਅਤੇ ਪੱਤਾਗੋਭੀ) ਅਤੇ ਲਾਲ ਅਤੇ ਨੀਲੀਆਂ ਜਾਮਣਾਂ (ਬਲਿਉਬੇਰੀਜ, ਚੈਰੀਜ, ਆਲੂ ਬੁਖਾਰੇ, ਸਟ੍ਰਾਬੇਰੀਜ ਅੇਤ ਰਾਸਪਬਾਰੀਜ਼), ਡਾਰਕ ਚਾਕਲੇਟ (ਘੱਟ ਤੋਂ ਘੱਟ 70 ਫੀਸਦੀ ਠੋਸ ਕੋਕੋਆ) ਅਤੇ ਆਂਡੇ ਵੀ ਸੂਚੀ 'ਚ ਸ਼ਾਮਲ ਹਨ।
ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼
ਸ਼ਤਰੰਜ ਖੇਡੀਏ ਜਾਂ ਨ੍ਰਿਤ ਕਰੀਏ
ਕੋਈ ਵੀ ਨਵਾਂ ਸ਼ੌਕ ਦਿਮਾਗ ਨੂੰ ਚੁਣੌਤੀ ਦਿੰਦਾ ਹੈ। ਇਸ ਦੇ ਸਾਹਮਣੇ ਰੱਖੀਆਂ ਹੋਈਆਂ ਨਵੀਆਂ ਮੰਗਾਂ ਨਾਲ ਨਜਿੱਠਣ ਲਈ ਖੁਦ ਦੇ ਪੁਨਰਗਠਨ ਅਤੇ ਰਿਵਾਯਰਿੰਗ ਨੂੰ ਮਜਬੂਰ ਕਰਦਾ ਹੈ। ਦਿ ਆਈਂਸਟੀਨ ਏਜਿੰਗ ਸਟੱਡੀ ਨੇ ਚਾਰ ਅਜਿਹੇ ਸ਼ੌਕ ਲੱਭੇ ਜੋ ਕਿਸੇ ਸੁਰੂਆਤ ਨੂੰ ਟਾਲਣ ਨਾਲ ਸੰਬੰਧਤ ਹਨ, ਜੇਕਰ ਇਨ੍ਹਾਂ ਨੂੰ ਰੈਗੂਲਰ ਚੰਗੀ ਤਰ੍ਹਾਂ ਲੰਬੇ ਸਮੇਂ ਤਕ ਅਪਣਾਇਆ ਜਾਂਦਾ ਹੈ। ਇਹ ਸੀ ਕੋਈ ਸਾਜ ਵਜਾਉਣਾ ਸਿੱਖਣਾ, ਸ਼ਤਰੰਜ ਖੇਡਣਾ, ਨ੍ਰਿਤ ਕਰਨਾ ਅਤੇ ਪੜ੍ਹਨਾ।
ਆਪਣੇ ਦੰਦਾਂ ਨੂੰ ਬਰੱਸ਼ ਕਰੋ
ਅਮਰੀਕਾ 'ਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜੀਆਂ ਨੇ 5500 ਬਜ਼ੁਰਗ ਲੋਕਾਂ ਦਾ 18 ਸਾਲਾਂ ਤਕ ਅਧਿਐਨ ਕੀਤਾ ਅਤੇ ਪਾਇਆ ਕਿ ਜੋ ਲੋਕ ਦਿਨ 'ਚ ਇਕ ਵਾਰ ਤੋਂ ਵੀ ਘੱਟ ਵਾਰ ਆਪਣੇ ਦੰਦਾਂ ਨੂੰ ਬਰੱਸ਼ ਕਰਦੇ ਹਨ, ਇਨ੍ਹਾਂ 'ਚ ਉਨ੍ਹਾਂ ਲੋਕਾਂ ਦੇ ਮੁਕਾਬਲੇ ਬਦਬੂ ਪੈਦਾ ਹੋਣ ਦਾ ਖਦਸ਼ਾ 65 ਫੀਸਦੀ ਵਧ ਹੁੰਦਾ ਹੈ ਜੋ ਰੋਜ਼ਾਨਾ ਬਰੱਸ਼ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਬੈਕਟੀਰੀਆ ਜੋ ਮਸੂੜਿਆਂ ਦੀ ਬੀਮਾਰੀ ਪੈਦਾ ਕਰਦਾ ਹੈ, ਦਿਮਾਗ 'ਚ ਪ੍ਰਤੀਰੱਖਿਆ ਪ੍ਰਤੀਕਿਰਿਆ ਸ਼ੁਰੂ ਕਰ ਸਕਦਾ ਹੈ, ਜੋ ਨਿਊਰਾਂਸ ਨੂੰ ਨਸ਼ਟ ਕਰਦਾ ਹੈ ਅਤੇ ਯਾਦਦਾਸ਼ਤ ਗੁਆਉਣ ਵਰਗੇ ਲੱਛਣ ਲਿਆਉਂਦਾ ਹੈ।
ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...
ਰਾਸ਼ਨ ਤਕਨੀਕ ਦਾ ਇਸਤੇਮਾਲ
ਕੰਮ ਤੋਂ ਬਾਅਦ ਆਪਣਾ ਫੋਨ ਬੰਦ ਕਰ ਦਿਓ। ਨਿਊਰੋਸਾਈਂਰਿਸਟ ਡੇਨੀਅਲ ਲੇਵਿਟਿਨ ਕਹਿੰਦੇ ਹਨ ਕਿ ਟੈਕਸਟਸ (ਮੈਸੇਜਿਸ), ਈ-ਮੇਲਸ ਅਤੇ ਸੋਸ਼ਲ ਮੀਡੀਆ ਤੰਤਰਕਾਵਾਂ ਸ੍ਰੋਤਾਂ ਦਾ ਇਸਤੇਮਾਲ ਕਰਦੇ ਹਨ । ਉਹ ਸੁਝਾਅ ਦਿੰਦੇ ਹਨ ਕਿ ਈ-ਮੇਲਸ ਨੂੰ ਦਿਨ 'ਚ ਦੋ ਜਾਂ ਤਿੰਨ ਵਾਰ ਹੀ ਜਾਚਣਾ ਚਾਹੀਦਾ ਹੈ। ਕੰਮ ਦੇ ਦਰਮਿਆਨ ਆਪਣੀ ਈ-ਮੇਲ ਚੈੱਕ ਕਰਨਾ ਤੁਹਾਡੀ ਆਈ. ਕਿਊ ਭਾਵ ਬੁੱਧੀ 'ਚ ਦਸ ਪੁਆਇੰਟ ਦੀ ਕਮੀ ਲਿਆਉਣ ਲਈ ਕਾਫੀ ਹੈ।
ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ
ਧਿਆਨ ਦਾ ਅਭਿਆਸ
ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਰੈਗੂਲਰ ਧਿਆਨ ਕਰਨਾ ਇਕ ਮੱਧਮ ਉਮਰ ਦਿਮਾਗ ਨੂੰ ਸਾਡੇ ਸੱਤ ਸਾਲ ਜਵਾਨ ਬਣਾ ਦਿੰਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਬਹੁਤ ਸਖਤੀ ਨਾਲ ਧਿਆਨ ਕੇਂਦਰਿਤ ਕਰਨ ਅਤੇ ਵਿਸ਼ਰਾਮ ਦਾ ਮਿਸ਼ਰਣ ਦਿਮਾਗ ਦੀਆਂ ਨਵੀਆਂ ਕੋਸ਼ਿਕਾਵਾਂ ਦਾ ਵਾਧਾ ਸ਼ੁਰੂ ਕਰ ਸਕਦਾ ਹੈ।
ਸਾਬਤ ਅਨਾਜ ਜ਼ਿਆਦਾ ਖਾਓ
ਯੂਨੀਵਰਸਿਟੀ ਕਾਲਜ ਲੰਦਨ ਦੇ ਖੋਜੀਆਂ ਦਾ ਕਹਿਣਾ ਹੈ ਕਿ ਜੋ ਅਸੀਂ ਖਾਂਦੇ ਹਾਂ ਉਹ ਸੋਜ਼ 'ਚ ਸ਼ਾਮਲ ਰਸਾਇਣਾਂ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ ਜੋ ਅਲਜਾਈਮਰ ਵਰਗੀਆਂ ਬੀਮਾਰੀਆਂ ਦੇ ਉੱਚ ਜੋਖਿਮ ਨਾਲ ਸੰਬੰਧਤ ਹੈ। ਉਨ੍ਹਾਂ ਨੇ ਪਾਇਆ ਕਿ ਜੋ ਲੋਕ ਲਾਲ ਅਤੇ ਪ੍ਰੋਸੈਸਡ ਮਾਸ ਦਾ ਵਾਧਾ ਅਤੇ ਸਾਬਤ ਅਨਾਜਾਂ ਦੀ ਕਮੀ ਵਾਲਾ ਭੋਜਨ ਖਾਂਦੇ ਹਨ, ਉਨ੍ਹਾਂ 'ਚ ਸੋਜ਼ ਪੈਦਾ ਕਰਨ ਵਾਲੇ ਪ੍ਰੋਟੀਨ ਦੇ ਪੱਧਰ ਉੱਚੇ ਹੁੰਦੇ ਹਨ ਅਤੇ ਟੈਸਟਾਂ 'ਚ ਅਤਿਅੰਤ ਬੁਰੇ ਨਤੀਜੇ ਦਿੰਦੇ ਹਨ।
ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ
ਕੈਫੀਨ ਦਾ ਰੁਖ ਕਰੋ
ਥੋੜ੍ਹੇ ਸਮੇਂ ਲਈ ਯਾਦਸ਼ਕਤੀ 'ਚ ਵਾਧੇ ਦੇ ਮਾਮਲੇ 'ਚ ਕੌਫੀ ਦੇ ਇਕ ਕੱਪ ਦਾ ਕੋਈ ਮੁਕਾਬਲਾ ਨਹੀਂ ਹੈ। ਆਸਟ੍ਰੀਅਨ ਖੋਜੀਆਂ ਨੇ ਪਾਇਆ ਕਿ 100 ਮਿਲੀਗ੍ਰਾਮ ਕੈਫੀਨ, (ਭਾਵ ਕੌਫੀ ਦੇ ਦੋ ਕੱਪ ਦੇ ਬਰਾਬਰ) ਦਾ ਸੇਵਨ ਕਰਨ ਤੋਂ ਅਗਲੇ ਭਾਗ 'ਚ ਦਿਮਾਗ ਦੀ ਸਰਗਰਮੀ ਵਧ ਜਾਂਦੀ ਹੈ, ਜੋ ਥੋੜ੍ਹੇ ਸਮੇਂ ਦੀ ਯਾਦਦਾਸ਼ਤ ਲਈ ਜ਼ਿੰਮੇਵਾਰ ਹੈ। ਸਥਾਈ ਪ੍ਰਭਾਵ ਲਈ ਗ੍ਰੀਨ ਟੀ ਅਜ਼ਮਾਓ। 70 ਸਾਲ ਤੋਂ ਵਧ ਉਮਰ ਦੇ 1000 ਜਪਾਨੀਆਂ 'ਤੇ ਕੀਤੇ ਗਏ ਅਧਿਐੱਨ 'ਚ ਪਾਇਆ ਗਿਆ ਕਿ ਜਿੰਨੀ ਜ਼ਿਆਦਾ ਗ੍ਰੀਨ ਟੀ ਉਨ੍ਹਾਂ ਨੇ ਪੀਤੀ, ਓਨੇ ਹੀ ਉਨ੍ਹਾਂ ਦੀ ਮਾਨਸਕ ਸਥਿਤੀ 'ਚ ਗਿਰਾਵਟ ਦੇ ਮੌਕੇ ਘੱਟ ਸਨ।
ਕੋਰੋਨਾ ਨੂੰ ਹਰਾ ਚਰਚਾ ਦਾ ਵਿਸ਼ਾ ਬਣਿਆ ਏਸ਼ੀਆ ਦਾ ਸਭ ਤੋਂ ਵੱਡਾ ਝੁੱਗੀ-ਝੌਂਪੜੀ ਵਾਲਾ ਧਾਰਾਵੀ ਇਲਾਕਾ (ਵੀਡੀਓ)
ਰੋਜਮੈਰੀ ਨਾਲ ਖਾਣਾ ਪਕਾਓ
ਨਾਰਥਨੰਬਰੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਪਾਇਆ ਕਿ ਰੋਜਮੈਰੀ (ਇਕ ਤਰ੍ਹਾਂ ਦੀ ਖੁਸ਼ਬੂਦਾਰ ਮਹਿੰਦੀ) ਆਇਲ (18-ਸਿਨੇਓਲ) 'ਚ ਪਾਇਆ ਜਾਣ ਵਾਲਾ ਇਕ ਰਸਾਇਣ ਦਿਮਾਗੀ ਸ਼ਕਤੀ ਵਧਾਉਂਦਾ ਅਤੇ ਮੂਡ 'ਚ ਸੁਧਾਰ ਕਰਦਾ ਹੈ। ਅਧਿਐੱਨ 'ਚ ਪਾਇਆ ਕਿ ਜਿਹੜੇ ਵਿਅਕਤੀਆਂ ਨੇ ਰੋਜਮੈਰੀ ਤੇਲ ਨੂੰ ਸੁੰਘਿਆ, ਨੇ ਰਫਤਾਰ ਮਾਪਣ, ਸਟੀਕਤਾ ਅਤੇ ਮੂਡ ਦੇ ਟੈਸਟਾਂ 'ਚ ਬਿਹਤਰ ਕਾਰਗੁਜਾਰੀ ਦਿਖਾਈ।