ਘਰ ''ਚ ਇਸ ਤਰ੍ਹਾਂ ਬਣਾਓ ''ਮਸਾਲਾ ਇਡਲੀ''

01/11/2019 12:31:59 PM

ਨਵੀਂ ਦਿੱਲੀ— ਨਾਸ਼ਤੇ 'ਚ ਜੇਕਰ ਤੁਸੀਂ ਕੁਝ ਸਪੈਸ਼ਲ ਤਿਆਰ ਕਰਨਾ ਚਾਹੁੰਦੀ ਹੋ ਤਾਂ ਮਸਾਲਾ ਇਡਲੀ ਬਣਾਓ। ਇਹ ਸੁਆਦ ਦੇ ਨਾਲ ਤੁਹਾਨੂੰ ਚੰਗੀ ਸਿਹਤ ਵੀ ਦੇਵੇਗੀ। ਬੱਚੇ ਅਤੇ ਵੱਡੇ ਦੋਹੇਂ ਹੀ ਇਸ ਨਾਸ਼ਤੇ ਨੂੰ ਕਾਫੀ ਪਸੰਦ ਕਰਨਗੇ ਤਾਂ ਚਲੋ ਜਾਣਦੇ ਹਾਂ ਮਸਾਲਾ ਇਡਲੀ ਬਣਾਉਣ ਦੀ ਰੈਸਿਪੀ ਬਾਰੇ...
ਸਮੱਗਰੀ 
ਚੌਲ- 100 ਗ੍ਰਾਮ (ਭਿਓਂਏ ਹੋਏ)
ਉੜਦ ਦਾਲ-100 ਗ੍ਰਾਮ (ਭਿਓਂਈ ਹੋਈ)
ਚੌਲ-100 ਗ੍ਰਾਮ (ਪਕੇ ਹੋਏ)
ਨਮਕ-ਸੁਆਦ ਮੁਤਾਬਕ 
ਤੇਲ-23 ਮਿਲੀ
ਉੜਦ ਦਾਲ-11/2 ਚੱਮਚ 
ਕੜੀ ਪੱਤਾ-1 ਗੁੱਛਾ
ਹਰੀ ਮਿਰਚ-1 ਚੱਮਚ (ਕਟੀ ਹੋਈ)
ਅਦਰਕ-2 ਚੱਮਚ(ਕਟਿਆ ਹੋਇਆ)
ਹਿੰਗ-1/2 ਚੱਮਚ 
ਪਿਆਜ਼-50 ਗ੍ਰਾਮ (ਕਟਿਆ ਹੋਇਆ)
ਨਾਰੀਅਲ-100 ਗ੍ਰਾਮ(ਕਦੂਕਸ ਕੀਤਾ ਹੋਇਆ)
ਹਲਦੀ ਪਾਊਡਰ-1/2 ਚੱਮਚ 
ਬਣਾਉਣ ਦੀ ਵਿਧੀ 
1. ਭਿਓਂਏ ਹੋਏ ਚੌਲ ਅਤੇ ਉੜਦ ਦੀ ਦਾਲ ਨੂੰ ਬਲੈਂਡ ਕਰ ਦੇ ਇਡਲੀ ਦਾ ਮਿਸ਼ਰਣ ਬਣਾ ਲਓ ਅਤੇ ਇਸ ਨੂੰ 8 ਘੰਟਿਆਂ ਤਕ ਵੱਖ ਤੋਂ ਰੱਖ ਦਿਓ।
2. ਪੈਨ 'ਚ ਤੇਲ ਗਰਮ ਕਰੋ। ਫਿਰ ਇਸ 'ਚ ਸਰ੍ਹੋਂ ਤੇ ਉੜਦ ਦੀ ਦਾਲ ਪਾ ਕੇ ਭੁੰਨ ਲਓ। ਕੜੀ ਪੱਤਾ, ਮਿਰਚ, ਅਦਰਕ, ਹਿੰਗ ਅਤੇ ਨਮਕ ਪਾ ਕੇ ਹਲਕਾ ਜਿਹਾ ਤਲੋ।
3. ਫਿਰ ਇਸ 'ਚ ਪਿਆਜ਼ ਅਤੇ ਨਾਰੀਅਲ ਮਿਲਾ ਕੇ ਭੁੰਨੋ। ਫਿਰ ਇਸ ਨੂੰ ਇਡਲੀ ਦੇ ਮਿਸ਼ਰਣ 'ਚ ਮਿਲਾ ਦਿਓ। 
4. ਇਡਲੀ ਬਣਾਉਣ ਵਾਲੇ ਸਾਂਚੇ ਨੂੰ ਗਰਮ ਕਰੋ ਤੇ ਤੇਲ ਨਾਲ ਗ੍ਰੀਸ ਕਰੋ। ਫਿਰ ਸਾਂਚੇ 'ਚ ਇਡਲੀ ਦਾ ਮਿਸ਼ਰਣ ਪਾ ਕੇ ਦੋਹਾਂ ਪਾਸਿਆਂ ਤੋਂ ਪਕਾਓ।
5. ਤੁਹਾਡੀ ਮਸਾਲਾ ਇਡਲੀ ਬਣ ਕੇ ਤਿਆਰ ਹੈ। ਇਸ ਨੂੰ ਨਾਰੀਅਲ ਦੀ ਚਟਨੀ ਨਾਲ ਸਰਵ ਕਰੋ।
 


Neha Meniya

Content Editor

Related News