ਬਾਸੀ ਰੋਟੀ ਖਾਣ ਨਾਲ ਹੁੰਦੇ ਹਨ ਸਰੀਰ ਸੰਬੰਧੀ ਕਈ ਫਾਈਦੇ

Saturday, Apr 08, 2017 - 11:03 AM (IST)

 ਬਾਸੀ ਰੋਟੀ ਖਾਣ ਨਾਲ ਹੁੰਦੇ ਹਨ ਸਰੀਰ ਸੰਬੰਧੀ ਕਈ ਫਾਈਦੇ

ਨਵੀਂਦਿੱਲੀ— ਅਨਾਜ ਨਾਲ ਬਣੀ ਰੋਟੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਲੋਕ ਦਿਨ ''ਚ 2-3 ਬਾਰ ਰੋਟੀ ਖਾਂਦੇ ਹਨ। ਇਸ ''ਚ ਬਹੁਤ ਮਾਤਰਾ ''ਚ ਫਾਈਬਰ ਪਾਇਆ ਜਾਂਦਾ ਹੈ ਜੋ ਭੋਜਨ ਨੂੰ ਪਚਾਉਣ ''ਚ ਬਹੁਤ ਮਦਦ ਕਰਦਾ ਹੈ। ਕਈ ਬਾਰ ਰਾਤ ਨੂੰ ਕੁਝ ਰੋਟੀਆਂ ਬਚ ਜਾਂਦੀਆਂ ਹਨ ਜਿਨ੍ਹਾਂ ਨੂੰ ਸੁੱਚ ਦਿੱਤਾ ਜਾਂਦਾ ਹੈ ਪਰ ਇਸ ਬਾਸੀ ਰੋਟੀ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਮਿਲਦਾ ਹੈ। ਰੋਜ਼ ਸਵੇਰੇ ਬਾਸੀ ਰੋਟੀ ਦੁੱਧ ਨਾਲ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਬਾਸੀ ਰੋਟੀ ਖਾਣ ਦੇ ਫਾਇਦੇ।
1. ਬਲੱਡ ਪ੍ਰੈਸ਼ਰ
ਬਾਸੀ ਰੋਟੀ ਖਾਣ ਨਾਲ ਹੋਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ 2 ਰੋਟੀਆਂ ਖਾਣ ਨਾਲ ਸਰੀਰ ''ਚ ਖੂਨ ਦਾ ਦਬਾਅ ਸਤੁੰਲਿਤ ਰਹਿੰਦਾ ਹੈ। ਇਸਦੇ ਇਲਾਵਾ ਜ਼ਿਆਦਾ ਗਰਮੀ ਦੇ ਮੌਸਮ ''ਚ ਵੀ ਇਸਦਾ ਸੇਵਨ ਕਰਕੇ ਸਰੀਰ ਦਾ ਤਾਪਮਾਨ ਸਹੀਂ ਰਹਿੰਦਾ ਹੈ।
2. ਡਾਈਬੀਟੀਜ਼
ਜਿਨ੍ਹਾਂ ਲੋਕਾਂ ਨੂੰ ਡਾਈਬੀਟੀਜ਼ ਦੀ ਪਰੇਸ਼ਾਨੀ ਹੁੰਦੀ ਹੈ ਉਨ੍ਹਾਂ ਨੂੰ ਹਰ ਰੋਜ਼ ਫਿੱਕੇ ਦੁੱਧ ਨਾਲ ਬਾਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ।
3. ਪੇਟ ਦੀ ਸਮੱਸਿਆ
ਦੁੱਧ ਦੇ ਨਾਲ ਬਾਸੀ ਰੋਟੀ ਖਾਣ ਨਾਲ ਪੇਟ ਦੀ ਹਰ ਸਮੱਸਿਆ ਠੀਕ ਹੁੰਦੀ ਹੈ। ਰੋਜ਼ ਸਵੇਰੇ ਇਸਦਾ ਸੇਵਨ ਕਰਕੇ ਐਸੀਡੀਟੀ ਦੀ ਪਰੇਸ਼ਾਨੀ ਹੁੰਦੀ ਹੈ ਅਤੇ ਪਾਚਣ ਸ਼ਕਤੀ ਵੀ ਠੀਕ ਰਹਿੰਦੀ ਹੈ।


Related News