ਇੰਝ ਬਣਾਓ ਆਲੂ ਦੀ ਖੱਟੀ-ਮਿੱਠੀ ਸਬਜ਼ੀ

Tuesday, Apr 04, 2017 - 12:17 PM (IST)

 ਇੰਝ ਬਣਾਓ ਆਲੂ ਦੀ ਖੱਟੀ-ਮਿੱਠੀ ਸਬਜ਼ੀ

ਨਵੀਂ ਦਿੱਲੀ— ਆਲੂ ਦੀ ਸਬਜ਼ੀ ਤਾਂ ਤੁਸੀਂ ਹਮੇਸ਼ਾ ਬਣਾਉਂਦੇ ਹੋਵੋਗੇ ਅਤੇ ਇਹ ਖਾਣ ''ਚ ਵੀ ਕਾਫੀ ਸੁਆਦ ਲੱਗਦੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਆਲੂ ਬਣਾਉਣ ਦੇ ਨਵੇਂ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ। ਇਸ ''ਚ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ, ਹੁਣ ਆਲੂ ਦੀ ਸਬਜ਼ੀ ਬਣਾਉਣ ਲਈ ਉਸ ''ਚ ਚੀਨੀ ਦੀ ਮਿਠਾਸ ਅਤੇ ਇਮਲੀ ਦੀ ਖਟਾਸ ਹੋਵੇਗੀ। ਆਓ ਦੇਖਦੇ ਹਾਂ ਇਸ ਦੀ ਵਿਧੀ ਬਾਰੇ
ਸਮੱਗਰੀ
- ਅੱਧਾ ਕਿਲੋ ਛੋਟੇ ਆਲੂ (ਉਬਲੇ ਹੋਏ)
- ਇਕ ਵੱਡਾ ਚਮਚ ਬਟਰ
- 1 ਛੋਟਾ ਚਮਚ ਜੀਰਾ
- 1 ਛੋਟਾ ਚਮਚ ਕਦੂਕਸ ਕੀਤਾ ਹੋਇਆ ਅਦਰਕ
- ਅੱਦਾ ਛੋਟਾ ਚਮਚ ਲਾਲ ਮਿਰਚ ਪਾਊਡਰ
- 2 ਵੱਡੇ ਚਮਚ ਚੀਨੀ
- 2 ਛੋਟੇ ਚਮਚ ਨਮਕ
-1 ਵੱਡਾ ਚਮਚ ਇਮਲੀ ਦੇ ਗੂਦੇ ਦੀ ਪੇਸਟ
ਬਣਾਉਣ ਦੀ ਵਿਧੀ
- ਘੱਟ ਗੈਸ ''ਤੇ ਇਕ ਕੜਾਈ ''ਚ ਬਟਰ ਗਰਮ ਕਰੋ।
- ਬਟਰ ਦੇ ਗਰਮ ਹੁੰਦੇ ਹੀ ਇਸ ''ਚ ਜੀਰਾ ਪਾਓ।
- ਜਿਵੇਂ ਹੀ ਜੀਰਾ ਚਟਕਣ ਲੱਗੇ ਇਸ ''ਚ ਉਬਲੇ ਆਲੂ, ਅਦਰਕ ਪਾਓ ਅਤੇ ਸੁਨਹਿਰਾ ਹੋਣ ਤੱਕ ਤਲੋ।
- ਆਲੂ ਦੇ ਭੂਰਾ ਹੁੰਦੇ ਹੀ ਇਸ ''ਚ ਨਮਕ, ਲਾਲ ਮਿਰਚ ਪਾਊਡਰ ਅਤੇ ਚੀਨੀ ਮਿਲਾਓ।
- ਗੈਸ ਬੰਦ ਕਰਨ ਦੇ ਬਿਲਕੁਲ 1ਮਿੰਟ ਬਾਅਦ ਆਲੂ ''ਤੇ ਇਮਲੀ ਦੀ ਪੇਸਟ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ।
- ਖੱਟੇ ਮਿੱਠੇ ਆਲੂ ਤਿਆਰ ਹਨ ਧਨੀਏ ਨਾਲ ਸਜਾਵਟ ਕਰਕੇ ਰੋਟੀ ਅਤੇ ਪਰੋਂਠੇ ਦੇ ਨਾਲ ਸਰਵ ਕਰੋ।


Related News