ਬਿਨ੍ਹਾ ਬੇਕ ਕੀਤੇ ਬਣਾਓ Swiss Roll

12/04/2017 4:30:02 PM

ਜਲੰਧਰ— ਚਾਕਲੇਟ ਨਾਲ ਬਣੀਆਂ ਚੀਜ਼ਾਂ ਬੱਚਿਆਂ ਨੂੰ ਬਹੁਤ ਪਸੰਦ ਹੁੰਦੀਆਂ ਹਨ। ਫਿਰ ਚਾਹੇ ਉਹ ਕੇਕ ਹੋਵੇ ਜਾ ਰੋਲ। ਅੱਜ ਅਸੀਂ ਤੁਹਾਡੇ ਲਈ ਇਕ ਸਪੈਸ਼ਲ ਡਿਸ਼ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਸਵਿਸ ਰੋਲ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੇ ਹਨ ਅਤੇ ਇਸ ਨੂੰ ਬਿਨ੍ਹਾਂ ਬੇਕ ਕੀਤੇ ਵੀ ਬਣਾ ਸਕਦੇ ਹਾਂ।
ਸਮੱਗਰੀ
- 250 ਗ੍ਰਾਮ ਬਿਸਕੁੱਟ
- 1 ਚਮਚ ਕਾਫੀ ਪਾਊਡਰ
- 80 ਗ੍ਰਾਮ ਚਾਕਲੇਟ ਸਿਰਪ
- 2 ਚਮਚ ਬਟਰ (ਦੋ ਭਾਗਾਂ 'ਚ ਵੰਡਿਆਂ ਹੋਇਆ)
- 250 ਮਿਲੀ ਲੀਟਰ ਦੁੱਧ
- 40 ਗ੍ਰਾਮ ਨਾਰੀਅਲ
- 50 ਗ੍ਰਾਮ ਚੀਨੀ ਪਾਊਡਰ
- 1/4 ਚਮਚ ਇਲਾਇਚੀ ਪਾਊਡਰ
- 20 ਮਿਲੀ ਲੀਟਰ ਦੁੱਧ
ਬਣਾਉਣ ਦੀ ਵਿਧੀ
1. ਬਲੈਂਡਰ 'ਚ ਬਿਸਕੁੱਟ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਪਾਊਡਰ ਤਿਆਰ ਕਰਕੇ ਬਾਊਲ 'ਚ ਕੱਢ ਲਓ।
2. ਹੁਣ ਇਸ 'ਚ ਕਾਫੀ ਪਾਊਡਰ, ਚਾਕਲੇਟ ਸਿਰਪ, 1 ਚਮਚ ਬਟਰ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਗੁੰਨ ਲਓ।
3. ਇਕ ਹੋਰ ਬਾਊਲ 'ਚ ਨਾਰੀਅਲ, ਚੀਨੀ, ਇਲਾਇਚੀ ਪਾਊਡਰ, 1 ਚਮਚ ਬਟਰ ਅਤੇ 20 ਮਿ. ਲੀ. ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਦੀ ਤਰ੍ਹਾਂ ਗੁੰਨ ਲਓ।
4. ਹੁਣ ਪਾਰਚਮੈਂਟ ਪੇਪਰ 'ਤੇ ਬ੍ਰੱਸ਼ ਦੀ ਮਦਦ ਨਾਲ ਬਟਰ ਲਗਾਓ। ਹੁਣ ਇਸ 'ਤੇ ਬਿਸਕੁੱਟ ਦਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਫੈਲਾ ਲਓ ਅਤੇ ਬੇਲੋ। ਫਿਰ ਇਸ 'ਤੇ ਤਿਆਰ ਕੀਤੀ ਫੀਲਿੰਗ ਦਾ ਪੇਸਟ ਪਾਓ।
5. ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਰੋਲ ਕਰ ਲਓ ਅਤੇ 4-5 ਘੰਟਿਆਂ ਲਈ ਰੈਫਰੀਜਰੈਂਟ ਕਰੋ।
6. ਬਾਅਦ 'ਚ ਪੇਪਰ ਨੂੰ ਹਟਾ ਕੇ ਮਨ ਪਸੰਦ ਦੀ ਸ਼ੇਪ 'ਚ ਕੱਟ ਲਓ। ਸਵਿਸ ਰੋਲ ਤਿਆਰ ਹੈ। ਸਰਵ ਕਰੋ।

 


Related News