ਘਰ ''ਚ ਬਣਾਓ ਸਵੀਟ ਗੋਲਗੱਪਾ ਰਬੜੀ ਨਾਲ

04/27/2017 12:52:25 PM

ਜਲੰਧਰ— ਤੁਸੀਂ ਹੁਣ ਤੱਕ ਨਮਕੀਨ ਅਤੇ ਖੱਟੇ-ਮਿੱਠੇ ਪਾਣੀ ਵਾਲੇ ਜਾਂ ਦਹੀਂ ਨਾਲ ਗੋਲਗੱਪੇ ਖਾਧੇ ਹੋਣਗੇ। ਅੱਜ ਅਸੀਂ ਤੁਹਾਨੂੰ ਰਬੜੀ ਵਾਲੇ ਗੋਲਗੱਪੇ ਬਣਾਉਣਾ ਦਸਾਂਗੇ। ਇਨ੍ਹਾਂ ਨੂੰ ਨਮਕੀਨ ਗੋਲਗੱਪਿਆਂ ਤੋਂ ਬਿਲਕੁਲ ਵੱਖਰੇ ਤਰੀਕੇ ਨਾਲ ਬਣਾਇਆ ਜਾਂਦਾ ਹੈ। ਇਹ ਇਕ ਤਰ੍ਹਾਂ ਦੀ ਮਿੱਠੀ ਡਿਸ਼ ਹੈ, ਜਿਸ ਨੂੰ ਭੋਜਨ ਕਰਨ ਪਿੱਛੋਂ ਮਿੱਠੇ ਦੇ ਰੂਪ ''ਚ ਖਾਧਾ ਜਾਂਦਾ ਹੈ।
ਸਮੱਗਰੀ
- ਇਕ ਕੱਪ ਮਿੱਠੀ ਬੂੰਦੀ
- 15-20 ਗੋਲਗੱਪੇ
- ਦੋ ਵੱਡੇ ਚਮਚ ਰਬੜੀ
- ਦੋ ਕੱਪ ਦੁੱਧ
- ਅੱਧਾ ਛੋਟਾ ਚਮਚ ਕੇਸਰ
- ਦੋ-ਤਿੰਨ ਚਮਚ ਚੀਨੀ
- ਦੋ ਵੱਡੇ ਚਮਚ ਬਦਾਮ ਅਤੇ ਪਿਸਤਾ (ਕੱਟੇ ਹੋਏ)
ਵਿਧੀ
1. ਸਭ ਤੋਂ ਪਹਿਲਾਂ ਕੇਸਰੀਆ ਦੁੱਧ ਬਣਾਉਣ ਲਈ ਦੁੱਧ ''ਚ ਕੇਸਰ, ਇਲਾਇਚੀ ਪਾਊਡਰ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰ ਲਓ।
2. ਹੁਣ ਮਿੱਠੀ ਬੂੰਦੀ ''ਚ ਤਿਆਰ ਰਬੜੀ, ਬਦਾਮ ਅਤੇ ਪਿਸਤਾ ਮਿਲਾਓ।
3. ਇਸ ਬੂੰਦੀ ਵਾਲੇ ਮਿਸ਼ਰਣ ਨੂੰ ਗੋਲਗੱਪਿਆਂ ''ਚ ਭਰੋ।
4. ਰਬੜੀ ਵਾਲੇ ਮਿੱਠੇ ਗੋਲਗੱਪੇ ਤਿਆਰ ਹਨ। ਇਨ੍ਹਾਂ ਨੂੰ ਕੇਸਰੀਆ ਦੁੱਧ ਨਾਲ ਸਰਵ ਕਰੋ।

Related News