ਘਰ ''ਚ ਬਣਾਓ ਰੋਸਟਿਡ ਚਿਕਨ

03/20/2017 4:29:53 PM

ਨਵੀਂ ਦਿੱਲੀ— ਚਿਕਨ ਖਾਣ ਦੇ ਸ਼ੌਕੀਨ ਲੋਕਾਂ ਲਈ ਅੱਜ ਅਸੀਂ ਇਕ ਖਾਸ ਡਿਸ਼ ਰੋਸਟਿਡ ਚਿਕਨ ਅਤੇ ਸਬਜੀਆਂ ਬਨਾਉਣੀਆਂ ਦੱਸਣ ਜਾ ਰਹੇ ਹਾਂ। ਤੁਸੀਂ ਇਸ ਨੂੰ ਦੁਪਹਿਰ ਦੇ ਖਾਣੇ ''ਚ ਬਣਾ ਕੇ ਸਾਰਿਆਂ ਨੂੰ ਖੁਸ਼ ਕਰ ਸਕਦੇ ਹੋ। ਇਸ ਨੂੰ ਬਨਾਉਣ ''ਚ ਸਮ੍ਹਾਂ ਵੀ ਘੱਟ ਲੱਗਦਾ ਹੈ। ਇਹ ਡਿਸ਼ ਸੁਆਦੀ ਹੋਣ ਦੇ ਨਾਲ-ਨਾਲ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

ਸਮੱਗਰੀ
- 150 ਗ੍ਰਾਮ ਕੱਦੂ
- 160 ਗ੍ਰਾਮ ਬਰੋਕਲੀ
- 140 ਗ੍ਰਾਮ ਸ਼ਿਮਲਾ ਮਿਰਚ
- 40 ਗ੍ਰਾਮ ਪਿਆਜ਼
- 80 ਗ੍ਰਾਮ ਟਮਾਟਰ
- 450 ਗ੍ਰਾਮ ਬੋਨਲੈਸ ਚਿਕਨ
- 2 ਚਮਚ ਤੇਲ
- ਇਕ ਚਮਚ ਇਟਾਲੀਅਨ ਸੀਜਨਿੰਗ
- 1/4 ਚਮਚ ਲਾਲ ਮਿਰਚ
- 1/2 ਚਮਚ ਕਾਲੀ ਮਿਰਚ
- 1/2 ਚਮਚ ਨਮਕ
ਵਿਧੀ
1. ਇਕ ਕਟੋਰੀ ''ਚ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਓਵਨ ਨੂੰ 480 ਡਿਗਰੀ ਫਾਰਨਹਾਈਟ / 250 ਡਿਗਰੀ ਸੈਲਸੀਅਸ ''ਤੇ ਕਰ ਕੇ ਸਮੱਗਰੀ ਨੂੰ ਪਕਾ ਲਓ। ਫਿਰ ਇਕ ਬੇਕਿੰਗ ਡਿਸ਼ ''ਚ ਇਸ ਸਾਰੇ ਮਿਸ਼ਰਣ ਨੂੰ 15 ਮਿੰਟ ਤੱਕ ਪਕਾਓ।
3. ਚਿਕਨ ਦੇ ਪੂਰੀ ਤਰ੍ਹਾਂ ਪੱਕ ਜਾਣ ਤੱਕ ਪਕਾਓ।
4. ਹੁਣ ਇਸ ਨੂੰ ਗਰਮ-ਗਰਮ ਸਰਵ ਕਰੋ।

Related News