ਘਰ ''ਚ ਬਣਾਓ ਚਾਬੀ ਦੇ ਛੱਲੇ

Wednesday, Dec 28, 2016 - 11:01 AM (IST)

ਦਿੱਲੀ—ਘਰ ''ਚ ਬੇਕਾਰ ਪਿਆ ਛੋਟਾ-ਛੋਟਾ ਸਾਮਾਨ ਸੁੱਟਣ ਦੀ ਵਜਾਏ ਉਸ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੇ ਬੱਚਿਆ ਨੂੰ ਛੋਟੇ -ਛੋਟੇ ਕਰਾਫਟ ਸਿੱਖਾ ਕੇ ਉਨ੍ਹਾਂ ਦੇ ਛੁਪੇ ਹੋਏ ਹੁਨਰ ਨੂੰ ਨਿਖਾਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਬੇਕਾਰ ਚੀਜ਼ਾ ਨਾਲ ਘਰ ''ਚ ਹੀ ਚਾਬੀ ਦਾ ਛੱਲਾ ਬਣਾਉਂਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ । ਆਪਣੀ ਪਸੰਦ ਦੇ ਹਿਸਾਬ ਨਾਲ ਇਸ ''ਚ ਅਲੱਗ-ਅਲੱਗ ਆਕਾਰ ਦੇ ਮੌਤੀ ਅਤੇ ਉੱਨ ਨਾਲ ਖੂਬਸੂਰਤ ਚਾਬੀ ਦੇ ਛੱਲੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਂਣ ਦੇ ਤਰੀਕਾ
ਸਮੱਗਰੀ
-1 ਗੋਲ ਆਕਾਰ ਦਾ ਛੱਲਾ(ਰਿੰਗ ਲੂਪ)
-ਟੇਪ
-ਸੂਈ
-ਮੌਤੀ ( ਅੱਲਗ-ਅੱਲਗ ਰੰਗ ਅਤੇ ਆਕਾਰ ''ਚ
-ਉੱਨ
-ਕੈਂਚੀ
ਵਿਧੀ
1.ਸਭ ਤੋ ਪਹਿਲਾਂ ਸੂਈ ''ਚ ਉੱਨ ਪਾ ਕੇ ਇਸ ''ਚ ਮੌਤੀ ਪਰੋ ਲਓ।
2.ਹੁਣ ਇਸ ''ਚ ਛੱਲਾ ਵੀ ਪਰੋ ਲਓ ਜਿਸ ''ਚ ਚਾਬੀ ਪਾਉਣੀ ਹੈ।
3. ਮੌਤੀ ਪਰੋਣ ਦੇ ਬਾਅਦ ਥੋੜੀ ਉੱਨ ਨੂੰ ਪਾਮ-ਪਾਮ ਫਲਾਵਰ ਬਣਨ ਦੇ ਲਈ ਛੱਡ ਦਿਓ।
4. ਹੁਣ ਉੱਨ ਦੇ ਧਾਗਿਆ ਨੂੰ ਛੱਡ ਕੇ ਪਾਮ-ਪਾਮ ਫਲਾਵਰ ਬਣਾਓ ਅਤੇ ਇਸ ਨੂੰ ਮੌਤੀਆਂ ਦੇ ਧੱਲੇ ਛੱਡੀ ਹੋਈ ਉੱਨ ਨਾਲ ਬੰਨ ਦਿਓ।
5. ਤੁਹਾਡੀ ਚਾਬੀ ਦਾ ਛੱਲਾ ਬਣ ਕੇ ਤਿਆਰ ਹੈ।


Related News